ਤਾਜਾ ਖਬਰਾਂ
ਮੁਹਾਲੀ, 23 ਜੁਲਾਈ: ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਜੀ ਦੀ ਦੂਰਅੰਦੇਸ਼ੀ ਸੋਚ ਸਦਕਾ,ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ, ਸਿੱਖਿਆ ਸਕੱਤਰ ਸਕੂਲ ਕਮਲ ਕਿਸ਼ੋਰ ਯਾਦਵ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਜ਼ਿਲ੍ਹਾ ਮੋਹਾਲੀ ਦੇ ਸਮੂਹ 438 ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਹਰਿਆਵਲ ਲਹਿਰ ਤਹਿਤ ਨਵੇਂ ਪੌਦੇ ਲਗਾਏ ਗਏ। ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਡੀਈਓ ਐਲੀਮੈਂਟਰੀ ਪਰਮਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਕੂਲਾਂ ਵਿੱਚ ਡੀਈਓ ਐਲੀਮੈਂਟਰੀ ਪ੍ਰੇਮ ਕੁਮਾਰ ਮਿੱਤਲ ਦੀ ਅਗਵਾਈ ਹੇਠ ਨਵੇਂ ਪੌਦੇ ਲਗਾਉਣ ਦਾ ਕੰਮ ਵੱਡੇ ਪੱਧਰ ਤੇ ਜਾਰੀ ਹੈ। ਉਹਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਮਿਲੇ ਪੌਦੇ ਲਗਾਉਣ ਦੇ ਟੀਚੇ ਲਈ ਅਧਿਆਪਕਾਂ ਵਿੱਚ ਬੜਾ ਉਤਸ਼ਾਹ ਹੈ,ਡਿਪਟੀ ਡੀਈਓ ਐਲੀਮੈਂਟਰੀ ਵੱਲੋਂ ਅੱਜ ਬਲਾਕ ਮਾਜਰੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਡਾਲੀ ਵਿੱਚ ਨਵੇਂ ਪੌਦੇ ਲਗਾਏ ਗਏ। ਇੱਥੇ ਸਕੂਲ ਵਿੱਚ ਸਮੂਹ ਅਧਿਆਪਕਾਂ,ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਸਹਿਯੋਗ ਨਾਲ਼ ਸਕੂਲ ਵਿੱਚ ਮੈਗਾ ਡਰਾਈਵ ਤਹਿਤ ਪੌਦੇ ਲਗਾਉਣ ਸਮੇਂ ਉਹਨਾਂ ਚੋਲਟਾ ਸਕੂਲ ਦੇ ਕਲੱਸਟਰ ਮੁਖੀ ਜਨਕ ਰਾਜ,ਗੁਰਪ੍ਰੀਤ ਪਾਲ ਸਿੰਘ, ਅਤੇ ਰੁਪਿੰਦਰ ਸਿੰਘ ਗਿੱਲ (ਜ਼ਿਲ੍ਹਾ ਸਮਾਰਟ ਸਕੂਲ ਕੋਆਰਡੀਨੇਟਰ) ਹਾਜ਼ਰ ਸਨ।
Get all latest content delivered to your email a few times a month.