ਤਾਜਾ ਖਬਰਾਂ
---------------------------------------------------
ਕੇਂਦਰੀ ਬਜਟ ਤੋਂ ਪਹਿਲਾਂ ਘਰੇਲੂ ਸ਼ੇਅਰ ਬਾਜ਼ਾਰ 'ਚ ਹਰੇ ਨਿਸ਼ਾਨ 'ਤੇ ਕਾਰੋਬਾਰ ਸ਼ੁਰੂ ਹੋ ਗਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਵੇਰੇ 11 ਵਜੇ ਲੋਕ ਸਭਾ ਵਿੱਚ ਬਜਟ ਪੇਸ਼ ਕਰਨਗੇ। ਇਸ ਤੋਂ ਪਹਿਲਾਂ ਘਰੇਲੂ ਬੈਂਚਮਾਰਕ ਸੂਚਕਾਂਕ ਸਕਾਰਾਤਮਕ ਕਾਰੋਬਾਰ ਕਰਦੇ ਨਜ਼ਰ ਆ ਰਹੇ ਸਨ। ਸਵੇਰੇ 9.36 ਵਜੇ ਸੈਂਸੈਕਸ 28.52 (0.03%) ਅੰਕਾਂ ਦੇ ਵਾਧੇ ਨਾਲ 80,555.17 ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਦੂਜੇ ਪਾਸੇ ਨਿਫਟੀ 17.41 (0.07%) ਅੰਕਾਂ ਦੇ ਵਾਧੇ ਨਾਲ 24,526.65 ਦੇ ਪੱਧਰ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਨੇ 200 ਅੰਕਾਂ ਦੀ ਤੇਜ਼ੀ ਦਿਖਾਈ ਜਦਕਿ ਨਿਫਟੀ 22550 ਦੇ ਪਾਰ ਪਹੁੰਚ ਗਿਆ ਹੈ।
Get all latest content delivered to your email a few times a month.