ਤਾਜਾ ਖਬਰਾਂ
ਮਾਲੇਰਕੋਟਲਾ 20 ਜੁਲਾਈ ( ਭੁਪਿੰਦਰ ਗਿੱਲ) ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸਥਾਨਕ ਅਲ-ਫਲਾਹ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਮੈਡਮ ਰਿਹਾਨਾ ਨਕਵੀ ਦੀ ਦੇਖ ਰੇਖ ਅਤੇ ਆਪਣਾ ਪੰਜਾਬ ਫਾਊਂਡੇਸ਼ਨ ਦੇ ਨਿਰਦੇਸ਼ਾਂ ਅਨੁਸਾਰ ਸਿਹਤ, ਸਿੱਖਿਆ ਅਤੇ ਵਾਤਾਵਰਣ ਦੀ ਸੰਭਾਲ ਲਈ ਮਿਸ਼ਨ ਹਰਿਆਲੀ-2024 ਤਹਿਤ ਪੌਦੇ ਲਗਾਏ ਗਏ।
ਪ੍ਰਿੰਸੀਪਲ ਮੈਡਮ ਰਿਹਾਨਾ ਨਕਵੀ ਨੇ ਕਿਹਾ ਕਿ ਜਿਸ ਤਰ੍ਹਾਂ ਹਰ ਰੋਜ਼ ਸਾਡੇ ਵਾਤਾਵਰਣ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ, ਸਾਡੇ ਲਈ ਪੌਦੇ ਲਗਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ। ਪਾਣੀ ਬਚਾਓ, ਰੁੱਖ ਲਗਾਓ, ਬੇਟੀ ਪੜਾਓ, ਅੱਜ ਦੇ ਸਮੇਂ ਦੀ ਜ਼ਰੂਰੀ ਲੋੜ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਹਰੇਕ ਵਿਦਿਆਰਥੀ ਦਾ ਫਰਜ਼ ਹੈ ਕਿ ਉਹ ਜਿੰਦਗੀ ਵਿੱਚ ਇੱਕ ਰੁੱਖ ਜਰੂਰ ਲਗਾਏ ਅਤੇ ਉਸ ਦਾ ਪਾਲਨ ਪੋਸ਼ਨ ਕਰੇ। ਉਨ੍ਹਾਂ ਕਿਹਾ ਕਿ ਇਸ ਸਕੂਲ ਨੇ ਵੱਖ ਵੱਖ ਸਮੇਂ ਅਨੇਕਾਂ ਪੌਦੇ ਲਗਾਏ ਹਨ। ਇਸ ਦੀ ਤਾਜ਼ਾ ਮਿਸਾਲ ਸਕੂਲ ਦਾ ਹਰਿਆ ਭਰਿਆ ਵਾਤਾਵਰਨ ਹੈ। ਇਸ ਮੌਕੇ ਸਕੂਲ ਦੇ ਸਮੂਹ ਸਟਾਫ਼ ਦੇ ਨਾਲ-ਨਾਲ ਡਾਕਟਰ ਮੁਹੰਮਦ ਸ਼ਫੀਕ ਵਾਇਸ ਪ੍ਰਿੰਸੀਪਲ, ਸਾਬਰ ਅਲੀ ਜੂਬੈਰੀ ਸਕੱਤਰ, ਮੁਹੰਮਦ ਅਸ਼ਰਫ਼ ਢਿੱਲੋਂ ਮੈਨੇਜ਼ਰ ਅਤੇ ਹੋਰ ਟਰੱਸਟ ਮੈਂਬਰ ਹਾਜ਼ਰ ਸਨ।
Get all latest content delivered to your email a few times a month.