IMG-LOGO
ਹੋਮ ਪੰਜਾਬ, ਸਿੱਖਿਆ, ਲੜਕੀਆਂ ਵੱਲੋਂ ਹਰ ਖੇਤਰ ਵਿੱਚ ਮੱਲਾਂ ਮਾਰਨਾ ਭਾਰਤ ਨੂੰ ਵਿਸ਼ਵ...

ਲੜਕੀਆਂ ਵੱਲੋਂ ਹਰ ਖੇਤਰ ਵਿੱਚ ਮੱਲਾਂ ਮਾਰਨਾ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦੀ ਦਿਸ਼ਾ ਵੱਲ ਇੱਕ ਵੱਡੀ ਪੁਲਾਂਘ: ਬਨਵਾਰੀ ਲਾਲ ਪੁਰੋਹਿਤ

Admin User - Jul 16, 2024 05:58 PM
IMG

ਪੰਜਾਬ ਅਤੇ ਯੂ.ਟੀ., ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ 300 ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਚੰਡੀਗੜ੍ਹ, 16 ਜੁਲਾਈ: ਪੰਜਾਬ ਅਤੇ ਯੂ.ਟੀ. ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਵੀ ਮਨਦਆਰਥੀਆਂ ਨੂੰ ਉਤਸ਼ਾਹਿਤ ਕਰਨ ਅਤੇ ਸਸ਼ਕਤ ਬਣਾਉਣ ਲਈ ਪਹਿਲਕਦਮੀ ਕਰਦਿਆਂ ਪੰਜਾਬ ਦੇ ਰਾਜਪਾਲ ਅਤੇ ਯੂ.ਟੀ., ਚੰਡੀਗੜ੍ਹ ਦੇ ਪ੍ਰਸ਼ਾਸਕ  ਬਨਵਾਰੀ ਲਾਲ ਪੁਰੋਹਿਤ ਨੇ ਅੱਜ ਪੰਜਾਬ ਰਾਜ ਭਵਨ ਵਿਖੇ ਪੰਜਾਬ ਅਤੇ ਯੂ.ਟੀ., ਚੰਡੀਗੜ੍ਹ ਦੇ 10ਵੀਂ ਅਤੇ 8ਵੀਂ ਜਮਾਤ ਦੇ 300 ਵਿਦਿਆਰਥੀਆਂ ਨੂੰ ਨਕਦ ਇਨਾਮ ਅਤੇ ਮਾਨਤਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਵਧਾਈ ਦੌਰਾਨ ਰਾਜਪਾਲ  ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਅੱਜ ਸਨਮਾਨਿਤ ਕੀਤੇ ਗਏ 300 ਵਿਦਿਆਰਥੀਆਂ 'ਚੋਂ 247 ਲੜਕੀਆਂ ਹਨ ਜੋ ਇਹ ਦਰਸਾਉਂਦਾ ਹੈ ਕਿ ਲੜਕੀਆਂ ਹਰ ਖੇਤਰ 'ਚ ਮੱਲਾਂ ਮਾਰ ਰਹੀਆਂ ਹਨ ਜੋ ਕਿ ਭਾਰਤ ਨੂੰ ਵਿਸ਼ਵ ਗੁਰੂ ਬਣਾਉਣ ਦੀ ਦਿਸ਼ਾ ਵੱਲ ਇਕ ਅਹਿਮ ਕਦਮ ਹੈ।
ਰਾਜਪਾਲ ਨੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਾਪਤ ਕਰਨ ਅਤੇ ਆਧੁਨਿਕ ਹੁਨਰ ਵਿਕਸਤ ਕਰਨ ਲਈ ਕਿਹਾ ਤਾਂ ਜੋ ਉਹ ਵਿਸ਼ਵ ਪੱਧਰ 'ਤੇ ਆਪਣੇ ਟੀਚਿਆਂ ਨੂੰ ਆਸਾਨੀ ਨਾਲ ਪ੍ਰਾਪਤ ਕਰ ਸਕਣ। ਉਨ੍ਹਾਂ ਨੇ ਬਿਹਤਰ ਰੋਜ਼ੀ-ਰੋਟੀ ਲਈ ਵਿਦਿਆਰਥੀਆਂ ਖਾਸ ਕਰਕੇ ਦੂਰ-ਦੁਰਾਡੇ ਅਤੇ ਪਛੜੇ ਖੇਤਰਾਂ ਤੋਂ ਆਉਣ ਵਾਲੇ ਵਿਦਆਰਥੀਆਂ ਨੂੰ ਸਸ਼ਕਤ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ।
ਰਾਜਪਾਲ ਨੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ, ਈਸ਼ਵਰ ਚੰਦਰ ਵਿਦਿਆਰਥੀਆਂ ਅਤੇ ਡਾ. ਏ.ਪੀ.ਜੇ ਅਬਦੁਲ ਕਲਾਮ ਅਤੇ ਹੋਰ ਬਹੁਤ ਸਾਰੀਆਂ ਮਹਾਨ ਭਾਰਤੀ ਸ਼ਖਸੀਅਤਾਂ ਮਹਾਨ ਉਦਾਹਰਣਾਂ ਦਿੰਦਿਆਂ ਦੱਸਿਆ ਕਿ ਇੰਨਾਂ ਨੇ ਬਹੁਤ ਹੀ ਗਰੀਬ ਪਿਛੋਕੜ ਤੋਂ ਅੱਗੇ ਆ ਕੇ ਆਪਣੀ ਇਮਾਨਦਾਰੀ ਅਤੇ ਸਮਰਪਣ ਸਦਕਾ ਜੀਵਨ ਵਿੱਚ ਸਫ਼ਲਤਾ ਦੀਆਂ ਵੱਡੀਆਂ ਉਚਾਈਆਂ ਨੂੰ ਸਰ ਕੀਤਾ। ਉਨ੍ਹਾਂ ਨੇ ਬੱਚਿਆਂ ਨੂੰ ਅਜਿਹੇ ਨਾਇਕਾਂ ਨੂੰ ਆਪਣੇ ਰੋਲ ਮਾਡਲ ਬਣਾਉਣ ਲਈ ਕਿਹਾ ਜਿਨ੍ਹਾਂ ਨੇ ਆਪਣਾ ਜੀਵਨ ਸਾਦਗੀ, ਇਮਾਨਦਾਰੀ ਨਾਲ ਬਤੀਤ ਕੀਤਾ ਅਤੇ ਰਾਸ਼ਟਰ ਦੇ ਵਿਕਾਸ ਲਈ ਪੂਰੀ ਲਗਨ ਅਤੇ ਦ੍ਰਿੜਤਾ ਨਾਲ ਕੰਮ ਕੀਤਾ। ਗਵਰਨਰ ਨੇ ਜੋਰ ਦਿੰਦਿਆਂ ਕਿਹਾ ਕਿ ਬੱਚਿਆਂ ਨੂੰ ਇਮਾਨਦਾਰ ਅਤੇ ਸਾਦਗੀ ਵਾਲੀ ਜੀਵਨ ਜਾਚ ਨੂੰ ਆਪਣੀ ਜਿੰਦਗੀ ਵਿਚ ਅਪਣਾਉਣਾ ਚਾਹੀਦਾ ਹੈ।

ਗਵਰਨਰ ਨੇ ਕਿਹਾ ਪੰਜਾਬ ਅਤੇ ਚੰਡੀਗੜ ਦੇ ਸਰਕਾਰੀ ਸਕੂਲਾਂ ਦੇ 10ਵੀਂ ਅਤੇ 8ਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ 20.70 ਲੱਖ ਰੁਪਏ ਦੇ ਨਕਦ ਵਜ਼ੀਫੇ ਅਤੇ ਪ੍ਰਸ਼ੰਸ਼ਾਂ ਸਰਟੀਫ਼ਿਕੇਟ ਨਾਲ ਸਨਮਾਨਿਤ ਕਰਨ ਲਈ ਇਹ ਪਹਿਲਕਦਮੀ ‘ਦ ਸੋਸਾਇਟੀ ਫਾਰ ਇੰਪਾਵਰਮੈਂਟ ਆਫ਼ ਡਿਸਐਡਵਾਂਟੇਜਡ ਟੇਲੈਂਟਡ ਯੂਥ’ਵੱਲੋਂ ਕੀਤੀ ਗਈ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਇਸ ਸਾਲ ਫਰਵਰੀ ਵਿਚ ਵੀ ਇਸੇ ਤਰਜ਼ 'ਤੇ 300 ਦੇ ਕਰੀਬ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਸੀ ਅਤੇ ਇਹ ਪਹਿਲਕਦਮੀ ਅੱਗੇ ਵੀ ਲਗਾਤਾਰ ਜਾਰੀ ਰਹੇਗੀ।
ਅੱਜ ਸਨਮਾਨਿਤ ਕੀਤੇ ਗਏ 300 ਵਿਦਿਆਰਥੀਆਂ ਵਿੱਚ ਪੰਜਾਬ ਦੇ 225 ਅਤੇ ਯੂ.ਟੀ. ਚੰਡੀਗੜ੍ਹ ਦੇ 75 ਵਿਦਿਆਰਥੀਆਂ ਸ਼ਾਮਲ ਹਨ। ਇਸ ਦੌਰਾਨ ਇਨਾਮ ਵਜੋਂ 10ਵੀਂ ਜਮਾਤ ਦੇ ਹਰੇਕ ਵਿਦਿਆਰਥੀ ਨੂੰ 10000 ਰੁਪਏ ਅਤੇ 8ਵੀਂ ਜਮਾਤ ਦੇ ਹਰੇਕ ਵਿਦਿਆਰਥੀ ਨੂੰ 5000 ਰੁਪਏ ਦਿੱਤੇ ਗਏ ਹਨ। ਇਹਨਾਂ 300 ਇਨਾਮ ਜੇਤੂਆਂ ਵਿੱਚੋਂ 247 ਲੜਕੀਆਂ ਹਨ। ਇਹਨਾਂ ਵਿੱਚੋਂ ਕੁੱਲ 225 ਲੜਕੀਆਂ ਪੰਜਾਬ ਵਿੱਚੋਂ ਹਨ ਅਤੇ ਇਹਨਾਂ ਵਿੱਚੋਂ 151 ਪੇਂਡੂ ਖੇਤਰਾਂ ਤੋਂ ਹਨ, ਅਤੇ 51 ਸਰਹੱਦੀ ਜ਼ਿਲਿਆਂ ਤੋਂ ਅਤੇ 40 ਦੇ ਕਰੀਬ ਕੰਢੀ ਖੇਤਰ ਤੋਂ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂ.ਟੀ. ਪ੍ਰਸ਼ਾਸਕ ਦੇ ਸਲਾਹਕਾਰ ਸ੍ਰੀ ਰਾਜੀਵ ਵਰਮਾ, ਰਾਜਪਾਲ ਪੰਜਾਬ ਦੇ ਵਧੀਕ ਮੁੱਖ ਸਕੱਤਰ ਸ੍ਰੀ ਕੇ. ਸ਼ਿਵਾ ਪ੍ਰਸਾਦ, ਪ੍ਰਮੁੱਖ ਸਕੱਤਰ ਸਿੱਖਿਆ, ਪੰਜਾਬ  ਸ੍ਰੀ ਕੇ.ਕੇ. ਯਾਦਵ, ਸਕੱਤਰ ਸਿੱਖਿਆ, ਚੰਡੀਗੜ੍ਹ ਸ੍ਰੀ ਅਭਿਜੀਤ ਵਿਜੈ ਚੌਧਰੀ, ਪੰਜਾਬ ਰੈੱਡ ਕਰਾਸ ਦੇ ਸਕੱਤਰ ਸ੍ਰੀ ਸ਼ਿਵ ਦੁਲਾਰ ਸਿੰਘ ਢਿੱਲੋਂ ਅਤੇ ਸ੍ਰੀ ਅਰਬਿੰਦੋ ਸੁਸਾਇਟੀ, ਪੁਡੂਚੇਰੀ ਦੇ ਕਾਰਜਕਾਰੀ ਮੈਂਬਰ ਅਤੇ ਡਾਇਰੈਕਟਰ ਸ੍ਰੀ ਸੰਭ੍ਰੰਤ ਸ਼ਰਮਾ ਸ਼ਾਮਲ ਸਨ ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.