IMG-LOGO
ਹੋਮ ਪੰਜਾਬ, ਅੰਤਰਰਾਸ਼ਟਰੀ, ਵਿਦੇਸ਼ ਤੋਂ ਆਈ ਇਕ ਹੋਰ ਮੰਦਭਾਗੀ ਖ਼ਬਰ: ਇੰਗਲੈਂਡ 'ਚ ਪੰਜਾਬ...

ਵਿਦੇਸ਼ ਤੋਂ ਆਈ ਇਕ ਹੋਰ ਮੰਦਭਾਗੀ ਖ਼ਬਰ: ਇੰਗਲੈਂਡ 'ਚ ਪੰਜਾਬ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, 2 ਬੱਚਿਆਂ ਦਾ ਪਿਤਾ ਸੀ ਮ੍ਰਿਤਕ

Admin User - Jul 15, 2024 11:41 AM
IMG

---------------------------------------------------

ਗੁਰਦਾਸਪੁਰ ਦੇ ਕਲਾਨੌਰ ਦੇ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਇੰਗਲੈਂਡ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਮਨੀ ਵਜੋਂ ਹੋਈ ਹੈ। ਪਰਿਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਪੁੱਤਰ ਦੀ ਲਾਸ਼ ਭਾਰਤ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ। ਤਾਂ ਜੋ ਉਸ ਦਾ ਸੰਸਕਾਰ ਰੀਤੀ-ਰਿਵਾਜਾਂ ਨਾਲ ਕੀਤਾ ਜਾ ਸਕੇ।

ਮ੍ਰਿਤਕ ਦੇ ਪਿਤਾ ਮਦਨ ਲਾਲ ਨੇ ਦੱਸਿਆ ਕਿ ਉਸ ਦਾ ਲੜਕਾ ਪਿਛਲੇ 12 ਸਾਲਾਂ ਤੋਂ ਇੰਗਲੈਂਡ ਵਿੱਚ ਰਹਿ ਰਿਹਾ ਸੀ। ਉਸ ਦੇ ਛੋਟੇ ਭਰਾ ਦਾ ਬੇਟਾ ਵੀ ਇੰਗਲੈਂਡ ਵਿਚ ਰਹਿੰਦਾ ਹੈ। ਉਸ ਨੇ ਹੀ ਫੋਨ ਕਰਕੇ ਦੱਸਿਆ ਕਿ ਮਨੀ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਜਿਵੇਂ ਹੀ ਪਰਿਵਾਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਘਰ 'ਚ ਸੰਨਾਟਾ ਛਾ ਗਿਆ।

ਉਸਨੇ ਅੱਗੇ ਦੱਸਿਆ ਕਿ ਮਨੀ ਸ਼ਾਦੀਸ਼ੁਦਾ ਸੀ ਅਤੇ ਉਸਦੇ ਦੋ ਬੱਚੇ ਹਨ। ਜਿਸ ਵਿੱਚ ਇੱਕ ਬੇਟਾ ਅਤੇ ਇੱਕ ਬੇਟੀ ਸੀ। ਅਸੀਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਡੇ ਬੇਟੇ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਵਿੱਚ ਸਾਡੀ ਮਦਦ ਕੀਤੀ ਜਾਵੇ ਤਾਂ ਜੋ ਅਸੀਂ ਉਸਦਾ ਅੰਤਿਮ ਸੰਸਕਾਰ ਕਰ ਸਕੀਏ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.