ਤਾਜਾ ਖਬਰਾਂ
.
ਐਸ.ਏ.ਐਸ.ਨਗਰ, 12 ਜੁਲਾਈ: ਜ਼ਿਲ੍ਹਾ ਐਸ ਏ ਐਸ ਨਗਰ ਪੁਲਿਸ ਵੱਲੋਂ ਅੱਜ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਅਤੇ ਮਾਣਯੋਗ ਸਪੈਸ਼ਲ ਡਾਇਰੈਕਟਰ ਜਨਲਰ ਪੁਲਿਸ (ਕਮਿਊਨਿਟੀ ਅਫੇਅਰਸ ਡਵੀਜਨ), ਪੰਜਾਬ ਦੇ ਦਿਸ਼ਾ ਨਿਰਦੇਸ਼ਾ ਹੇਠ ਸ਼੍ਰੀਮਤੀ ਨੀਲਾਂਬਰੀ ਵਿਜੈ ਜਗਦਲੇ ਆਈ.ਪੀ.ਐਸ., ਡਿਪਟੀ ਇੰਸਪੈਕਟਰ ਜਨਰਲ ਪੁਲਿਸ (ਰੂਪਨਗਰ ਰੇਂਜ, ਰੂਪਨਗਰ) ਦੀ ਅਗਵਾਈ ਹੇਠ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ 76, ਮੋਹਾਲੀ ਵਿਖੇ ਪੌਦੇ ਲਗਾਏ ਗਏ।
ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਅਨੁਸਾਰ ਇਸ ਮੁਹਿੰਮ ਤਹਿਤ ਅੱਜ ਜ਼ਿਲ੍ਹੇ ਦੀਆਂ ਸਾਰੀਆ ਸਬ-ਡਵੀਜਨਾਂ ਵਿੱਚ ਵੀ ਸਬੰਧਤ ਕਪਤਾਨ ਪੁਲਿਸ ਅਤੇ ਉੱਪ ਕਪਤਾਨ ਪੁਲਿਸ ਵੱਲੋ ਵੀ ਪੌਦੇ ਲਗਾ ਕੇ “ਰੁੱਖ ਲਗਾਉ ਮੁਹਿੰਮ ” ਵਿੱਚ ਭਾਗ ਲਿਆ ਗਿਆ।
ਇਸ ਮੁਹਿੰਮ ਤਹਿਤ ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ 76, ਮੋਹਾਲੀ ਵਿਖੇ 10 ਪੌਦੇ, ਸਬ-ਡਵੀਜਨ (ਖਰੜ੍ਹ) ਅਤੇ ਸਬ-ਡਵੀਜਨ (ਮੁੱਲਾਂਪੁਰ) ਵਿੱਚ 100 ਪੌਦੇ, ਸਬ-ਡਵੀਜਨ (ਜੀਰਕਪੁਰ) ਅਤੇ ਸਬ-ਡਵੀਜਨ (ਡੇਰਾਬਸੀ) ਵਿੱਚ 100 ਪੌਦੇ , ਸਬ-ਡਵੀਜਨ (ਸ਼ਹਿਰੀ 01) ਅਤੇ ਸਬ-ਡਵੀਜਨ (ਸ਼ਹਿਰੀ 02) ਵਿੱਚ 100 ਪੌਦੇ ਲਗਾਏ ਗਏ ਹਨ।
ਡਾ: ਗਰਗ ਵੱਲੋ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਰੁੱਖ ਲਗਾਉਣਾ ਸਮਾਜ ਲਈ ਅਤਿ ਜਰੂਰੀ ਹੈ ਤਾਂ ਜੋ ਵਾਤਾਵਰਣ ਨੂੰ ਸਾਫ ਸੁਥਰਾ ਅਤੇ ਸ਼ੁੱਧ ਬਣਾਇਆ ਜਾ ਸਕੇ। ਰੁੱਖਾਂ ਦੀ ਸਾਡੇ ਜੀਵਨ ਵਿੱਚ ਬਹੁਤ ਮਹੱਤਤਾ ਹੈ। ਹਰੇਕ ਵਿਅਕਤੀ ਨੂੰ ਹਰ ਸਾਲ 10 ਰੁੱਖ ਜਰੂਰ ਲਗਾਉਣੇ ਚਾਹੀਦੇ ਹਨ।
Get all latest content delivered to your email a few times a month.