ਤਾਜਾ ਖਬਰਾਂ
ਨਿਆਗਾਓ : 10 ਜੁਲਾਈ : ਚੰਡੀਗੜ੍ਹ ਦੇ ਨੇੜੇ ਸਥਿਤ ਨਿਆਗਾਓ ਸਹੂਲਤਾਂ ਕਾਰਨ ਅਜ ਵੀ ਪਛੜਿਆ ਹੋਇਆ ਹੈ। ਭਾਵੇਂ ਮੁਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰੀ ਰਿਹਾਇਸ਼ ਤੋਂ 100 ਮੀਟਰ ਦੀ ਦੂਰੀ 'ਤੇ ਸਥਿਤ ਹੈ ਪਰ ਸਹੂਲਤਾਂ ਤੋਂ ਪਛੜਿਆ ਹੋਣ ਕਾਰਨ ਲੋਕਾਂ ਨੂੰ ਰੋਜ਼ਾਨਾ ਬਿਜਲੀ ਅਤੇ ਪਾਣੀ ਦੀ ਸਮਸਿਆਵਾਂ ਨਾਲ ਜੂਝਣਾ ਪੈਂਦਾ ਹੈ। ਨਿਆਗਾਓ ਦੇ ਆਦਰਸ਼ ਨਗਰ ਦੇ ਵਾਰਡ ਨੰ 13 'ਚ ਰਹਿਣ ਵਾਲੇ ਵਿਪੁਲਦਾਸ ਨੇ ਦੱਸਿਆ ਕਿ ਦੇਰ ਰਾਤ ਤੋਂ ਅੱਜ ਦੁਪਹਿਰ ਤਕ ਬਿਜਲੀ ਦੀ ਸਪਲਾਈ ਪ੍ਰਭਾਵਿਤ ਰਹੀ ਪਰ ਰਾਤ ਨੂੰ ਬਿਜਲੀ ਸਪਲਾਈ ਦੀ ਵੋਲਟੇਜ ਤੇਜ਼ ਆਉਣ ਕਾਰਨ ਉਸਦੇ ਘਰ 'ਚ ਕੂਲਰ ਅਤੇ ਫਰੀਜ ਸੜ ਗਿਆ। ਉਸ ਨੇ ਦੱਸਿਆ ਕਿ ਜਦੋਂ ਕੂਲਰ ਸੜਿਆ ਤਾਂ ਬਹੁਤ ਤੇਜ਼ ਧਮਾਕਾ ਹੋਇਆ ਅਤੇ ਘਰ ਚ ਮੌਜੂਦ ਬੱਚੇ ਵੀ ਡਰ ਗਏ। ਜਿਸ ਕਾਰਨ ਕੂਲਰ ਦੀ ਮੋਟਰ ਅਤੇ ਉਸਦਾ ਪੱਖਾ ਬੁਰੀ ਤਰ੍ਹਾਂ ਨਾਲ ਟੁੱਟ ਗਿਆ। ਇਸ ਸਬੰਧੀ ਆਦਰਸ਼ ਨਗਰ ਦੇ ਵਾਰਡ ਨੰ 13 ਦੇ ਵਾਸਨੀਕ ਦੀਪਕ, ਦਵਿੰਦਰ, ਅਸ਼ੌਕ ਕੁਮਾਰ, ਅਮਰੀਕ ਸਿੰਘ, ਸੁਰਜੀਤ ਕੁਮਾਰ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਬਿਜਲੀ ਵੋਲਟੇਜ ਬਹੁਤ ਹੀ ਘੱਟ ਆਉਣ ਕਾਰਨ ਬੂਰਾ ਹਾਲ ਹੈ, ਜੇਕਰ ਬਿਜਲੀ ਵਿਭਾਗ ਦੇ ਕਿਸੇ ਅਧਿਕਾਰੀ ਨੂੰ ਫੋਨ ਕਰਦੇ ਹਾਂ ਤਾਂ ਉਸ ਵਲੋਂ ਲਾਈਨਮੈਨ ਦਾ ਨੰਬਰ ਦੇ ਦਿੱਤਾ ਜਾਂਦਾ ਹੈ ਪਰ ਲਾਈਨਮੈਨ ਫੋਨ ਹੀ ਨਹੀਂ ਚੁਕਦੇ। ਇਥੋਂ ਦੇ ਵਸਨੀਕਾਂ ਨੇ ਮੰਗ ਕੀਤੀ ਕਿ ਇਥੇ ਸਰਕਾਰ ਵਲੋਂ ਕਿਸੇ ਇਕ ਅਧਿਕਾਰੀ ਦੀ ਡਿਉਟੀ ਲਗਾਉਣੀ ਚਾਹੀਦੀ ਹੈ ਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਦਾ ਹਲ ਸਮਾਂ ਸਿਰ ਹੋ ਸਕੇ। ਉਨ੍ਹਾਂ ਦਸਿਆ ਕਿ ਦੇਰ ਰਾਤ 10 ਵਜੇ ਤੋਂ ਬਿਜਲੀ ਗਈ ਹੋਈ ਹੈ ਅਤੇ ਅਜ ਦੁਪਹਿਰ 4 ਵਜੇ ਤਕ ਬਿਜਲੀ ਸਪਲਾਈ ਨਹੀਂ ਆਈ, ਜਿਸ ਕਾਰਨ ਬਿਜਲੀ ਅਤੇ ਪਾਣੀ ਦੋਵਾਂ ਦਾ ਮਾੜਾ ਹਾਲ ਹੈ।
Get all latest content delivered to your email a few times a month.