IMG-LOGO
ਹੋਮ ਪੰਜਾਬ: ਕਿਸਾਨਾਂ ਨੇ ਦਿੱਲੀ ਕੂਚ ਕਰਨਾ ਜਾਂ ਨਹੀਂ 16 ਜੁਲਾਈ ਦੀ...

ਕਿਸਾਨਾਂ ਨੇ ਦਿੱਲੀ ਕੂਚ ਕਰਨਾ ਜਾਂ ਨਹੀਂ 16 ਜੁਲਾਈ ਦੀ ਮੀਟਿੰਗ 'ਚ ਕੀਤਾ ਜਾਵੇਗਾ ਫੈਸਲਾ - ਸਰਵਨ ਸਿੰਘ ਪੰਧੇਰ

Admin User - Jul 10, 2024 07:01 PM
IMG

.

ਚੰਡੀਗੜ੍ਹ:  ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਸ਼ੰਭੂ ਬਾਰਡਰ ਖੋਲ੍ਹਣ ਦੇ ਹੁਕਮਾਂ ਤੋਂ ਬਾਅਦ ਅੰਮ੍ਰਿਤਸਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਭੰਦੇਰ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਪ੍ਰੈਸ ਕਾਨਫਰਸ ਕਰਕੇ ਉਹਨਾਂ ਨੇ ਕਿਹਾ ਕਿ ਸਵੇਰ ਤੋਂ ਹੀ ਨਿਊਜ਼ ਚੈਨਲਾਂ ਤੋਂ ਚੱਲ ਰਹੀਆਂ ਖਬਰਾਂ ਤੋਂ ਉਹਨਾਂ ਨੂੰ ਪਤਾ ਲੱਗਾ ਹੈ ਕਿ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਸੰਭੂ ਬਾਰਡਰ ਤੇ ਲੱਗੇ ਬੈਰੀਗੇਟ ਖੋਲਣ ਦਾ ਹੁਕਮ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਇਸ ਬਾਰੇ ਜਥੇਬੰਦੀ ਆਪਣੇ ਵਕੀਲ ਨਾਲ ਗੱਲਬਾਤ ਕਰ ਰਹੀ ਹੈ ਅਤੇ ਹਜੇ ਤੱਕ ਮਾਨਯੋਗ ਅਦਾਲਤ ਵੱਲੋਂ ਕੀਤੇ ਆਰਡਰ ਦੀ ਕਾਪੀ ਆਨਲਾਈਨ ਵੀ ਨਹੀਂ ਹੋਈ ਹੈ ਕਿਹਾ ਕਿ ਜਿੰਨੀ ਦੇਰ ਤੱਕ ਮਾਨਯੋਗ ਅਦਾਲਤ ਵੱਲੋਂ ਸੈਟੀਫਾਈਡ ਆਰਡਰ ਦੀ ਕਾਪੀ ਕਿਸਾਨ ਜਥੇਬੰਦੀ ਕੋਲ ਨਹੀਂ ਆ ਜਾਂਦੀ ਉਨੀ ਦੇਰ ਤੱਕ ਅਸੀਂ ਆਪਣੀ ਪੂਰੀ ਤਰੀਕੇ ਸਪਸ਼ਟੀਕਰਨ ਨਹੀਂ ਦੇ ਸਕਦੇ। ਬੋਲਦੇ ਹੋਏ ਕਿਸਾਨ ਆਗੂ ਸਰਵਨ ਸਿੰਘ ਪੰਧੇਰ  ਨੇ ਕਿਹਾ ਕਿ ਕਿਸਾਨਾਂ ਨੇ ਕਿਸੇ ਵੀ ਤਰੀਕੇ ਸ਼ੰਬੂ ਬਾਰਡਰ ਦੇ ਉੱਤੇ ਰਸਤਾ ਨਹੀਂ ਰੋਕਿਆ ਹੋਇਆ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਨੇ ਹੀ ਰਸਤੇ ਚ ਦੀਵਾਰ ਬਣਾ ਕੇ ਰਸਤਾ ਰੋਕਿਆ ਸੀ। ਅਤੇ ਕਿਸਾਨਾਂ ਦੇ ਉੱਤੇ ਬਹੁਤ ਜਿਆਦਾ ਬਲ ਪ੍ਰਯੋਗ ਕੀਤਾ ਗਿਆ ਸੀ ਇਸ ਦੌਰਾਨ ਨੌਜਵਾਨ ਕਿਸਾਨ ਸ਼ੁਭ ਕਰਨ ਸਿੰਘ ਵੀ ਸ਼ਹੀਦ ਹੋਇਆ ਸੀ। ਉਸ ਸਮੇਂ ਮੌਕੇ ਤੇ ਹਾਲਾਤਾਂ ਨੂੰ ਦੇਖਦੇ ਹੋਏ ਕਿਸਾਨਾਂ ਨੇ ਸ਼ੰਬੂ ਬਾਰਡਰ ਤੇ ਰੁਕਣਾ ਹੀ ਸਹੀ ਸਮਝਿਆ ਉਹਨਾਂ ਕਿਹਾ ਕਿ ਅੱਗੇ ਦਿੱਲੀ ਕੂਚ ਕਰਨਾ ਹੈ ਜਾਂ ਨਹੀਂ ਕਰਨਾ ਇਸ ਬਾਰੇ 16 ਜੁਲਾਈ ਨੂੰ ਜਥੇਬੰਦੀ ਦੀ ਮੀਟਿੰਗ ਸ਼ੰਭੂ ਬਾਰਡਰ ਤੇ ਫੋਨ ਜਾ ਰਹੀ ਹੈ ਉਸ ਵਿੱਚ ਹੀ ਫੈਸਲਾ ਲਿੱਤਾ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਹਰਿਆਣਾ ਸਰਕਾਰ ਵੱਲੋਂ ਸ਼ੁਭ ਕਰਨ ਸਿੰਘ ਦੀ ਮੌਤ ਤੇ ਰਿਪੋਰਟ ਬਣਾਈ ਗਈ ਹੈ ਉਸ ਤੋਂ ਕਿਸਾਨ ਸੰਤੁਸ਼ਟ ਨਹੀਂ ਹਨ ਅਤੇ ਉਹਨਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਕਿਸੇ ਰਿਟਾਇਰਡ ਜੱਜ ਕੋਲੋਂ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ। 

 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.