IMG-LOGO
ਹੋਮ ਰਾਸ਼ਟਰੀ, ਅੰਤਰਰਾਸ਼ਟਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੂਸ ਦਾ ਸਰਵਉੱਚ ਨਾਗਰਿਕ ਸਨਮਾਨ...

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰੂਸ ਦਾ ਸਰਵਉੱਚ ਨਾਗਰਿਕ ਸਨਮਾਨ ਮਿਲਿਆ, ਰੂਸੀ ਰਾਸ਼ਟਰਪਤੀ ਨੂੰ ਮੋਦੀ ਨੇ ਦਿੱਤੀ ਸਲਾਹ, ਕਿਹਾ- ਜੰਗ ਦੇ ਮੈਦਾਨ ਤੋਂ ਸ਼ਾਂਤੀ ਦਾ...

Admin User - Jul 09, 2024 07:13 PM
IMG

.

ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀਤੇ  ਦਿਨੀ ਯਾਨੀ ਸੋਮਵਾਰ ਤੋਂ ਰੂਸ ਦੇ ਦੌਰੇ ਹਨ। ਰੂਸ ਨੇ ਮੰਗਲਵਾਰ, 9 ਜੁਲਾਈ ਨੂੰ ਮਾਸਕੋ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਦੇਸ਼ ਦੇ ਸਰਵਉੱਚ ਸਨਮਾਨ 'ਆਰਡਰ ਆਫ ਸੇਂਟ ਐਂਡਰਿਊ ਦ ਅਪੋਸਲ' ਨਾਲ ਸਨਮਾਨਿਤ ਕੀਤਾ। ਪੁਤਿਨ ਨੇ ਖੁਦ ਉਨ੍ਹਾਂ ਦਾ ਸਨਮਾਨ ਕੀਤਾ।

ਇਸ ਤੋਂ ਪਹਿਲਾਂ ਮੋਦੀ ਨੇ ਆਪਣੇ ਦੋ ਦਿਨਾਂ ਦੌਰੇ ਦੇ ਦੂਜੇ ਦਿਨ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸਿਖਰ ਵਾਰਤਾ ਵਿੱਚ ਵੀ ਹਿੱਸਾ ਲਿਆ। ਉਨ੍ਹਾਂ ਕਿਹਾ, 'ਇਕ ਦੋਸਤ ਦੇ ਤੌਰ 'ਤੇ ਮੈਂ ਹਮੇਸ਼ਾ ਕਿਹਾ ਸੀ ਕਿ ਸ਼ਾਂਤੀ ਦਾ ਰਸਤਾ ਜੰਗ ਦੇ ਮੈਦਾਨਾਂ ਤੋਂ ਨਹੀਂ ਆਉਂਦਾ। ਬੰਬਾਂ, ਬੰਦੂਕਾਂ ਅਤੇ ਗੋਲੀਆਂ ਨਾਲ ਸ਼ਾਂਤੀ ਸੰਭਵ ਨਹੀਂ ਹੈ। ਹੱਲ ਲਈ ਗੱਲਬਾਤ ਜ਼ਰੂਰੀ ਹੈ।

ਪੀਐਮ ਦੇ ਇਸ ਬਿਆਨ ਦੇ ਜਵਾਬ ਵਿੱਚ ਪੁਤਿਨ ਨੇ ਕਿਹਾ, 'ਤੁਸੀਂ ਯੂਕਰੇਨ ਸੰਕਟ ਦਾ ਜੋ ਹੱਲ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ, ਉਸ ਲਈ ਅਸੀਂ ਤੁਹਾਡੇ ਧੰਨਵਾਦੀ ਹਾਂ।' ਪੀਐਮ ਨੇ ਗੱਲਬਾਤ ਦੌਰਾਨ ਅੱਤਵਾਦ ਦਾ ਮੁੱਦਾ ਵੀ ਉਠਾਇਆ ਅਤੇ ਕਿਹਾ ਕਿ ਅੱਤਵਾਦ ਹਰ ਦੇਸ਼ ਲਈ ਖਤਰਾ ਬਣਿਆ ਹੋਇਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.