IMG-LOGO
ਹੋਮ ਪੰਜਾਬ, ਚੰਡੀਗੜ੍ਹ, ਰਾਸ਼ਟਰੀ, ਆਸਟ੍ਰੇਲੀਆ ਦੀ ਸਖ਼ਤੀ! ਭਾਰਤੀਆਂ ਦੀ ਐਂਟਰੀ ਹੋਏਗੀ ਮੁਸ਼ਕਿਲ

ਆਸਟ੍ਰੇਲੀਆ ਦੀ ਸਖ਼ਤੀ! ਭਾਰਤੀਆਂ ਦੀ ਐਂਟਰੀ ਹੋਏਗੀ ਮੁਸ਼ਕਿਲ

Admin User - Jul 08, 2024 05:28 PM
IMG

.

ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ਾ ਨਿਯਮਾਂ ਨੂੰ ਸਖ਼ਤ ਕਰਨ ਦਾ ਫੈਸਲਾ ਕੀਤਾ ਹੈ। ਨਵੇਂ ਨਿਯਮ ਕਾਰਨ ਹੁਣ ਵਿਦੇਸ਼ੀ ਵਿਦਿਆਰਥੀਆਂ ਲਈ ਆਸਟ੍ਰੇਲੀਆ ਦਾ ਵੀਜ਼ਾ ਲੈਣਾ ਹੋਰ ਵੀ ਔਖਾ ਹੋ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤੀ ਵਿਦਿਆਰਥੀ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ। ਆਸਟ੍ਰੇਲੀਆ ਨੇ ਇਸ ਤੋਂ ਪਹਿਲਾਂ ਵੀਜ਼ਾ ਫੀਸਾਂ ਵਿੱਚ ਵੱਡੇ ਵਾਧੇ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ 1 ਜੁਲਾਈ 2024 ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀਜ਼ਾ ਫੀਸ ਵਜੋਂ 710 ਆਸਟ੍ਰੇਲੀਅਨ ਡਾਲਰ ਦੀ ਬਜਾਏ 1600 ਆਸਟ੍ਰੇਲੀਅਨ ਡਾਲਰ ਅਦਾ ਕਰਨੇ ਪੈਣਗੇ । ਆਸਟ੍ਰੇਲੀਆ ਵਿੱਚ ਪੜ੍ਹਨ ਲਈ ਵਿਦਿਆਰਥੀਆਂ ਨੂੰ ਹੁਣ ਆਪਣੇ ਬਚਤ ਖਾਤੇ ਵਿੱਚ ਪਹਿਲਾਂ ਨਾਲੋਂ ਵੱਧ ਪੈਸੇ ਰੱਖਣੇ ਪੈਣਗੇ। ਆਸਟ੍ਰੇਲੀਆ ਦੇ ਵੀਜ਼ੇ ਲਈ ਯੋਗ ਹੋਣ ਲਈ, ਘੱਟੋ-ਘੱਟ 16.2 ਲੱਖ ਰੁਪਏ ਦੀ ਬਚਤ ਦਿਖਾਉਣੀ ਪਵੇਗੀ। ਵੀਜ਼ਾ ਲਈ ਹੋਣ ਵਾਲੇ ਲੈਗੁਏਜ਼ ਟੈਸਟ IELTS ਪਾਸ ਕਰਨਾ ਹੀ ਕਾਫ਼ੀ ਨਹੀਂ ਹੋਵੇਗਾ। ਚੰਗੇ ਅੰਕ ਪ੍ਰਾਪਤ ਕਰਨਾ ਜ਼ਰੂਰੀ ਹੈ । ਅਸਥਾਈ ਗ੍ਰੈਜੂਏਟ ਵੀਜ਼ਾ ਲਈ ਪਹਿਲਾਂ 6.0 ਦਾ ਸਕੋਰ ਹੋਣਾ ਜ਼ਰੂਰੀ ਸੀ, ਹੁਣ ਇਸ ਨੂੰ ਵਧਾ ਕੇ 6.5 ਕਰ ਦਿੱਤਾ ਗਿਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.