IMG-LOGO
ਹੋਮ ਪੰਜਾਬ, ਵਿਰਾਸਤ, ਗੁਰਮਤਿ ਰਾਗੀ ਗ੍ਰੰਥੀ ਸਭਾ ਵੱਲੋਂ ਅੰਤਰਰਾਸ਼ਟਰੀ ਗੱਤਕਾ ਦਿਵਸ ਮਨਾਇਆ ਗਿਆ

ਗੁਰਮਤਿ ਰਾਗੀ ਗ੍ਰੰਥੀ ਸਭਾ ਵੱਲੋਂ ਅੰਤਰਰਾਸ਼ਟਰੀ ਗੱਤਕਾ ਦਿਵਸ ਮਨਾਇਆ ਗਿਆ

Admin User - Jun 24, 2024 04:04 PM
IMG

.

ਮਾਲੇਰਕੋਟਲਾ, 23 ਜੂਨ (ਭੁਪਿੰਦਰ ਗਿੱਲ)ਹਰ ਸਾਲ ਦੀ ਤਰ੍ਹਾਂ ਗੁਰਮਤਿ ਪ੍ਰਚਾਰਕ ਗ੍ਰੰਥੀ ਰਾਗੀ ਸਭਾ ਸੰਗਰੂਰ ਵੱਲੋਂ ਗੁਰਦੁਆਰਾ ਸਾਹਿਬ ਕਿਸ਼ਨਪੁਰਾ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਅਤੇ ਗੁਰਮਤਿ ਪ੍ਰਚਾਰਕ ਗ੍ਰੰਥੀ ਰਾਗੀ ਸਭਾ ਦੇ ਪ੍ਰਧਾਨ ਭਾਈ ਬੱਚਿਤਰ ਸਿੰਘ ਕੈਨੇਡਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਭਾਈ ਗੁਰਪ੍ਰੀਤ ਸਿੰਘ, ਭਾਈ ਕੇਵਲ ਸਿੰਘ ਅਤੇ ਭਾਈ ਬਿੱਕਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਦੀ ਦੇਖ ਰੇਖ ਹੇਠ ਅੰਤਰਰਾਸ਼ਟਰੀ ਗੱਤਕਾ ਦਿਵਸ ਬੜੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਜੰਡਸਰ ਗੱਤਕਾ ਅਖਾੜਾ ਖਡਿਆਲ ਦੇ ਜਥੇਦਾਰ ਗੁਰਤੇਜ ਸਿੰਘ ਅਤੇ ਵਿਦਿਆਰਥੀ ਦਮਦਮੀ ਟਕਸਾਲ ਤੇ ਨੌਜਵਾਨਾਂ ਅਤੇ ਭੁਝੰਗੀਆਂ ਵੱਲੋਂ ਸਿੱਖ ਮਾਰਸ਼ਲ ਆਰਟ ਗੱਤਕੇ ਦੇ ਵੱਖ-ਵੱਖ ਹੈਰਾਨੀਜਨਕ ਜੌਹਰ ਵਿਖਾ ਕੇ ਵੱਡੀ ਗਿਣਤੀ ਵਿੱਚ ਹਾਜ਼ਰ ਦਰਸ਼ਕਾਂ ਵਿੱਚ ਜੋਸ਼ ਭਰ ਦਿੱਤਾ। ਭਾਈ ਗੁਰਧਿਆਨ ਸਿੰਘ ਸਕੱਤਰ ਦੇ ਸਟੇਜ ਸੰਚਾਲਨ ਅਧੀਨ ਗੱਤਕੇ ਦੌਰਾਨ ਸਿੰਘਾਂ ਵੱਲੋਂ ਕਵਿਤਾਵਾਂ, ਸ਼ੇਅਰਾਂ ਰਾਹੀਂ ਵੀਰਰਸੀ ਮਾਹੌਲ  ਬੰਨ੍ਹ ਦਿੱਤਾ ਜਿਸ ਦਾ ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਉਤਸ਼ਾਹ ਵਧਾਇਆ।ਇਸ ਸਮਾਗਮ ਲਈ ਗੁਰਦੁਆਰਾ ਸਾਹਿਬਾਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ, ਹਰਪ੍ਰੀਤ ਸਿੰਘ ਪ੍ਰੀਤ ਜਨਰਲ ਸਕੱਤਰ ਤੋਂ ਇਲਾਵਾ ਸਭਾ ਦੇ ਮੈਂਬਰ ਕੁਲਵੰਤ ਸਿੰਘ ਬੁਰਜ, ਭਾਈ ਸਵਰਨ ਸਿੰਘ ਜੋਸ਼, ਭਾਈ ਸਤਵਿੰਦਰ ਸਿੰਘ ਭੋਲਾ, ਭਾਈ ਰਣਜੀਤ ਸਿੰਘ ਕਾਲੇਕੇ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ, ਭਾਈ ਹਰਜੀਤ ਸਿੰਘ ਭੂਤਗੜ੍ਹ, ਮਦਨਜੀਤ ਸਿੰਘ, ਭਰਪੂਰ ਸਿੰਘ ਗੋਲਡੀ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਮੁੱਖੀਆਂ ਰਾਜਵਿੰਦਰ ਸਿੰਘ ਲੱਕੀ, ਸੁਰਿੰਦਰ ਪਾਲ ਸਿੰਘ ਸਿਦਕੀ, ਸੁਖਵਿੰਦਰ ਸਿੰਘ ਭਾਈ ਲਾਲੋ ਜੀ ਸੇਵਾ ਸੁਸਾਇਟੀ, ਹਰਬੰਸ ਸਿੰਘ ਕੁਮਾਰ, ਗੁਰਮੀਤ ਸਿੰਘ ਖਜ਼ਾਨਚੀ ਗੁਰਦੁਆਰਾ ਸਾਹਿਬ ਸੰਤ ਪੁਰਾ ਤੋਂ ਇਲਾਵਾ ਬਾਬਾ ਰਣਜੋਧ ਸਿੰਘ, ਭਾਈ ਸਤਪਾਲ ਸਿੰਘ, ਜਥੇਦਾਰ ਬਲਵਿੰਦਰ ਸਿੰਘ ਘਰਾਚੋਂ, ਕੁਲਵੰਤ ਸਿੰਘ ਕਲਕੱਤਾ, ਸੀਤਾ ਗੋਲਡੀ, ਮਨਜੀਤ ਸਿੰਘ ਸਮੇਤ ਬਸਤੀ ਅਤੇ ਇਲਾਕੇ ਦੇ ਪਤਵੰਤੇ ਸੱਜਣ ਅਤੇ ਸੰਗਤਾਂ ਨੇ ਇਸ ਗੱਤਕੇ ਅਖਾੜੇ ਨੂੰ ਵੇਖਿਆ ਅਤੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਪ੍ਰਬੰਧਕਾਂ ਵੱਲੋਂ ਹਾਜ਼ਰ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ ਜਦੋਂ ਕਿ ਤਾਲਮੇਲ ਕਮੇਟੀ ਵੱਲੋਂ ਰਾਜਵਿੰਦਰ ਸਿੰਘ ਲੱਕੀ, ਸੁਰਿੰਦਰ ਪਾਲ ਸਿੰਘ ਸਿਦਕੀ, ਹਰਪ੍ਰੀਤ ਸਿੰਘ ਪ੍ਰੀਤ ਨੇ ਗੁਰਮਤਿ ਰਾਗੀ ਗ੍ਰੰਥੀ ਸਭਾ ਦੇ ਨੁਮਾਇੰਦਿਆਂ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਬਿੱਕਰ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।‌

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.