IMG-LOGO
ਹੋਮ ਪੰਜਾਬ: ਤਰਨਤਾਰਨ 'ਚ ਬੇਖੌਫ਼ ਲੁਟੇਰੇ# ਲੁਟੇਰਿਆ ਨੇ ਮਹਿਲਾ ਜੱਜ ਦੇ ਘਰ...

ਤਰਨਤਾਰਨ 'ਚ ਬੇਖੌਫ਼ ਲੁਟੇਰੇ# ਲੁਟੇਰਿਆ ਨੇ ਮਹਿਲਾ ਜੱਜ ਦੇ ਘਰ ਨੂੰ ਬਣਾਇਆ ਨਿਸ਼ਾਨਾ, 35 ਲੱਖ ਦੇ ਗਹਿਣੇ ਲੈ ਕੇ ਹੋਏ ਫਰਾਰ

Admin User - Jun 18, 2024 10:26 PM
IMG

.

ਤਰਨਤਾਰਨ: ਤਰਨਤਾਰਨ ਦੇ ਕਸਬਾ ਫਤਿਹਾਬਾਦ 'ਚ ਪੁਲਸ ਚੌਕੀ ਤੋਂ ਸਿਰਫ 400 ਮੀਟਰ ਦੀ ਦੂਰੀ 'ਤੇ ਸਥਿਤ ਮਹਿਲਾ ਜੱਜ ਦੇ ਘਰ ਨੂੰ ਲੁਟੇਰਿਆ ਨੇ ਨਿਸ਼ਾਨਾ ਬਣਾਇਆ ਅਤੇ ਘਰ 'ਚ ਰੱਖੇ ਕਰੀਬ 35 ਲੱਖ ਰੁਪਏ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ। ਚੋਰੀ ਦੀ ਇਹ ਘਟਨਾ ਘਰ ਦੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਪਰ ਪੁਲੀਸ ਅਜੇ ਤੱਕ ਖਾਲੀ ਹੱਥ ਹੈ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।

ਤਰਨਤਾਰਨ ਦੇ ਕਸਬਾ ਫਤਿਹਾਬਾਦ ਦੇ ਸਰਦਾਰਾ ਮੁਹੱਲੇ ਦੇ ਰਹਿਣ ਵਾਲੇ ਡਾ: ਰਾਹੁਲ ਸਿੰਘ ਜੋਸਨ ਨੇ ਦੱਸਿਆ ਕਿ ਉਸ ਦੀ ਪਤਨੀ ਪ੍ਰਨੀਤ ਕੌਰ ਜੱਜ ਅਤੇ ਪਿਤਾ ਡਾਕਟਰ ਹਨ। ਉਸ ਦੇ ਪਿਤਾ ਡਾਕਟਰ ਬਲਬੀਰ ਸਿੰਘ ਕਲੀਨਿਕ ਗਏ ਹੋਏ ਸਨ। ਦੁਪਹਿਰ 12 ਵਜੇ ਦੇ ਕਰੀਬ ਦੋ ਚੋਰ ਮੇਨ ਗੇਟ ਟੱਪ ਕੇ ਘਰ ਵਿਚ ਦਾਖਲ ਹੋਏ ਅਤੇ ਉਨ੍ਹਾਂ ਦਾ ਇਕ ਸਾਥੀ ਬਾਈਕ 'ਤੇ ਘਰ ਦੇ ਬਾਹਰ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਇਸ ਤੋਂ ਬਾਅਦ ਦੋਵੇਂ ਚੋਰ ਕਮਰੇ ਦਾ ਦਰਵਾਜ਼ਾ ਤੋੜ ਕੇ ਘਰ ਦੇ ਕਮਰਿਆਂ 'ਚ ਦਾਖਲ ਹੋ ਕੇ ਲਾਕਰ ਰੂਮ 'ਚ ਪਹੁੰਚ ਗਏ, ਜਿੱਥੇ ਉਹ ਅਲਮਾਰੀ 'ਚੋਂ ਸਾਰੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਉਨ੍ਹਾਂ ਪੁਲਸ ਨੂੰ ਸੂਚਨਾ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਾਮਲੇ ਦੀ ਜਾਂਚ ਕਰ ਰਹੇ ਸਬੰਧਤ ਪੁਲੀਸ ਚੌਕੀ ਦੇ ਇੰਚਾਰਜ ਲਖਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ, ਸੀਸੀਟੀਵੀ ਫੁਟੇਜ ਹਾਸਲ ਕਰ ਲਈ ਗਈ ਹੈ ਅਤੇ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.