IMG-LOGO
ਹੋਮ ਪੰਜਾਬ: ਬਠਿੰਡਾ 'ਚ ਅਣਪਛਾਤੇ ਲੁਟੇਰਿਆ ਨੇ ਸ਼ਟਰ ਤੋੜ ਕੇ ਕਰੀਬੀ 20...

ਬਠਿੰਡਾ 'ਚ ਅਣਪਛਾਤੇ ਲੁਟੇਰਿਆ ਨੇ ਸ਼ਟਰ ਤੋੜ ਕੇ ਕਰੀਬੀ 20 ਲੱਖ ਦੀ ਕੀਤੀ ਲੁੱਟ: 54 ਮੋਬਾਈਲ, 60 ਪ੍ਰੈਸਾਂ, 6 ਐਲਈਡੀ ਤੇ 1.25 ਲੱਖ ਰੁਪਏ ਦੀ...

Admin User - Jun 11, 2024 04:56 PM
IMG

.

ਬਠਿੰਡਾ: ਬੀਤੀ ਰਾਤ ਚੋਰਾਂ ਨੇ ਬਠਿੰਡਾ ਦੇ ਪਰਸਰਾਮ ਨਗਰ ਆਲਮਪੁਰਾ ਬਸਤੀ ਮੇਨ ਰੋਡ 'ਤੇ ਸਥਿਤ ਸਿੰਗਲ ਐਂਟਰਪ੍ਰਾਈਜ਼ 'ਚੋਂ 54 ਮੋਬਾਈਲ ਫ਼ੋਨ, 6 ਐਲ.ਈ.ਡੀ., ਏ.ਸੀ., 60 ਪ੍ਰੈੱਸਾਂ ਅਤੇ 1.25 ਲੱਖ ਰੁਪਏ ਚੋਰੀ ਕਰ ਲਏ | ਚੋਰੀ ਦੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸਿੰਗਲਾ ਇੰਟਰਪ੍ਰਾਈਜ਼ ਦੇ ਮਾਲਕ ਕਮਲ ਕੁਮਾਰ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ। ਜਦੋਂ ਉਸ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਸੀ। ਅਤੇ ਤਾਲਾ ਤੋੜ ਕੇ ਪਲਾਂਟ ਵਿੱਚ ਸੁੱਟ ਦਿੱਤਾ ਗਿਆ।ਜਿਸ ਤੋਂ ਬਾਅਦ ਉਸ ਨੇ ਦੁਕਾਨ ਦੇ ਅੰਦਰ ਜਾ ਕੇ ਦੇਖਿਆ ਕਿ ਉਸ ਦਾ 18 ਤੋਂ 20 ਲੱਖ ਰੁਪਏ ਦਾ ਸਾਮਾਨ ਚੋਰ ਚੋਰੀ ਕਰ ਕੇ ਲੈ ਗਏ ਹਨ। ਜਿਸ ਤੋਂ ਬਾਅਦ ਉਸਨੇ ਤੁਰੰਤ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਦਾ ਕਹਿਣਾਹ੍ਯੈ ਕਿ ਲੁਟੇਰਿਆ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਚੋਰੀ ਦਾ ਸਮਾਨ ਬਰਾਮਦ ਕਰ ਲਿਆ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.