ਤਾਜਾ ਖਬਰਾਂ
ਮੋਦੀ ਸਰਕਾਰ 3.0 ਦੀ ਸਹੁੰ ਚੁੱਕ ਸਮਾਗਮ ਤੋਂ ਬਾਅਦ ਬਾਜ਼ਾਰਾਂ ਨੂੰ ਸਕਾਰਾਤਮਕ ਸ਼ੁਰੂਆਤ ਮਿਲੀ ਹੈ ਅਤੇ ਪਰਮੁੱਖ ਬੇਂਚਮਾਰਕ ਇੰਡੈਕਸ ਨਵੇਂ ਸਿਖਰ ਤੇ ਪਹੁੰਚ ਗਿਆ ਹੈ। ਸੈਂਸੈਕਸ ਪਹਿਲੀ ਵਾਰ 77000 ਨੂੰ ਪਾਰ ਕਰ ਗਿਆ ਅਤੇ ਦੂਜੇ ਪਾਸੇ ਨਿਫਟੀ ਵੀ ਪਹਿਲੀ ਵਾਰ 23400 ਨੂੰ ਪਾਰ ਕਰਨ ਵਿੱਚ ਕਾਮਯਾਬ ਰਿਹਾ।
ਹਾਲਾਂਕਿ ਬਾਜ਼ਾਰ 'ਚ ਉਪਰਲੇ ਪੱਧਰ ਤੋਂ ਬਿਕਵਾਲੀ ਦੇਖਣ ਨੂੰ ਮਿਲੀ। ਇਸ ਕਾਰਨ ਸਵੇਰੇ 9.58 ਵਜੇ ਸੈਂਸੈਕਸ 61.05 (0.07%) ਅੰਕ ਫਿਸਲ ਕੇ 76,601.96 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਦੂਜੇ ਪਾਸੇ ਨਿਫਟੀ 13.31 (0.06%) ਅੰਕ ਡਿੱਗ ਕੇ 23,276.85 ਦੇ ਪੱਧਰ 'ਤੇ ਪਹੁੰਚ ਗਿਆ।
ਰਿਲਾਇੰਸ ਇੰਡਸਟਰੀਜ਼, ਐਕਸਿਸ ਬੈਂਕ, ਪਾਵਰ ਗਰਿੱਡ, ਐਸਸੀਬੀਆਈ ਅਤੇ ਕੋਟਕ ਮਹਿੰਦਰਾ ਬੈਂਕ ਨੇ ਸ਼ੁਰੂਆਤੀ ਵਪਾਰ ਦੌਰਾਨ ਸੈਂਸੈਕਸ ਨੂੰ ਰਿਕਾਰਡ ਉੱਚ ਪੱਧਰ 'ਤੇ ਲਿਜਾਣ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ। ਦੂਜੇ ਪਾਸੇ ਇੰਫੋਸਿਸ, ਟੀਸੀਐਸ, ਐਚਸੀਐਲ ਟੈਕ ਅਤੇ ਟੈਕ ਮਹਿੰਦਰਾ ਦੇ ਸ਼ੇਅਰਾਂ ਨੇ ਸੂਚਕਾਂਕ 'ਤੇ ਦਬਾਅ ਪਾਇਆ। ਦੂਜੇ ਪਾਸੇ ਇੰਫੋਸਿਸ, ਟੀਸੀਐਸ, ਐਚਸੀਐਲ ਟੈਕ ਅਤੇ ਟੈਕ ਮਹਿੰਦਰਾ ਦੇ ਸ਼ੇਅਰਾਂ ਨੇ ਸੂਚਕਾਂਕ 'ਤੇ ਦਬਾਅ ਪਾਇਆ।
ਨਿਫਟੀ ਆਈਟੀ ਨੂੰ ਛੱਡ ਕੇ ਸਾਰੇ ਸੂਚਕਾਂਕ ਸੋਮਵਾਰ ਨੂੰ ਵਾਧੇ ਨਾਲ ਖੁੱਲ੍ਹੇ। ਨਿਫਟੀ ਆਈਟੀ ਨੇ ਸ਼ੁਰੂਆਤੀ ਕਾਰੋਬਾਰ ਦੌਰਾਨ 0.9% ਦੀ ਗਿਰਾਵਟ ਦਿਖਾਈ। ਇਹ ਗਿਰਾਵਟ ਅਮਰੀਕਾ 'ਚ ਮਾਸਿਕ ਰੋਜ਼ਗਾਰ ਦੇ ਮਜ਼ਬੂਤ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਦੇਖਣ ਨੂੰ ਮਿਲੀ ਹੈ। ਇਨ੍ਹਾਂ ਅੰਕੜਿਆਂ ਨੇ ਡਰ ਵਧਾਇਆ ਹੈ ਕਿ ਫੈਡਰਲ ਰਿਜ਼ਰਵ ਨੂੰ ਵਿਆਜ ਦਰਾਂ 'ਚ ਕਟੌਤੀ ਕਰਨ 'ਚ ਹੋਰ ਸਮਾਂ ਲੱਗ ਸਕਦਾ ਹੈ।
Get all latest content delivered to your email a few times a month.