IMG-LOGO
ਹੋਮ ਪੰਜਾਬ, ਸਾਹਿਤ, ਜਲੰਧਰ: ਮੁਹੱਲਾ ਸੰਤੋਖ ਪੁਰਾ ਦੇ ਵਾਸੀਆਂ ਨੇ ਸ੍ਰੀ ਗੁਰੂ ਰਵਿਦਾਸ...

ਜਲੰਧਰ: ਮੁਹੱਲਾ ਸੰਤੋਖ ਪੁਰਾ ਦੇ ਵਾਸੀਆਂ ਨੇ ਸ੍ਰੀ ਗੁਰੂ ਰਵਿਦਾਸ ਸਮਾਜ ਸੁਧਾਰ ਸਭਾ ਦੇ ਪ੍ਰਧਾਨ ਖਿਲਾਫ਼ ਕੀਤੀ ਸ਼ਿਕਾਇਤ

Admin User - Jun 07, 2024 03:43 PM
IMG

.

 ਜਲੰਧਰ: ਮੁਹੱਲਾ ਸੰਤੋਖਪੁਰਾ ਦੇ ਨਿਵਾਸੀਆਂ ਤਰੇਸਮ ਲਾਗਲ, ਸਵਰਨਦਾਸ, ਮਦਨ ਲਾਲ ਮੱਦੀ, ਵਿਜੈ ਕੁਮਾਰ, ਮਨੋਜ਼ ਕੁਮਾਰ ਪਰਮੀਤ ਬਿੱਲਾ, ਗੁਰਪ੍ਰੀਤ ਅਤੇ ਰੇਸ਼ਮ ਮੱਲੂ, ਚਮਨ ਲਾਲ ਆਦਿ ਹੋਰਾਂ ਨੇ ਅੱਜ ਸਵੇਰੇ ਡਿਪਟੀ ਕਮਿਸ਼ਨਰ ਜਲੰਧਰ  ਨੂੰ ਮਿਲ ਕੇ ਸ੍ਰੀ ਗੁਰੂ ਰਵਿਦਾਸ ਸਮਾਜ ਸੁਧਾਰ ਸਭਾ (ਰਜਿਸਟਰ 39 ) ਦੇ ਪ੍ਰਧਾਨ ਤੇ ਸਾਬਕਾ ਕੌਂਸਲਰ ਤੇ ਆਪ ਆਗੂੂ ਸ੍ਰੀ ਹੰਸ ਰਾਜ ਰਾਣਾ ਖਿਲਾਫ਼ ਲਿਖਤੀ ਸ਼ਿਕਾਇਤ ਦੇ ਕੇ ਇਸ ਸਭਾ ਦੀ ਚੋਣ ਕਰਵਾਉਣ ਦੀ ਮੰਗ ਕੀਤੀ ਹੈ। ਉਪਰੋਕਤ ਮੁੱਹਲਾ ਨਿਵਾਸੀਆਂ ਨੇ ਡੀ.ਸੀ ਜਲੰਧਰ ਸਾਹਿਬ ਜਾਣੂ ਕਰਵਾਇਆ ਕਿ  ਸ੍ਰੀ ਗੁਰੂ ਰਵਿਦਾਸ ਸਮਾਜ ਸਭਾ (ਰਜਿਸਟਰ) ਸੰਤੋਖ ਪੁਰਾ ਦੀ ਚੋਣ ਬੀਤੇ 25 ਸਾਲਾਂ ਤੋਂ ਨਹੀਂ ਹੋਈ ਅਤੇ ਇਕੋ ਹੀ ਕਮੇਟੀ 25 ਸਾਲ ਤੋਂ ਗੁਰੁਦਆਰਾ ਸ੍ਰੀ ਗੁਰੂ ਰਵਿਦਾਸ ਜੀ ਦਾ ਸਾਰਾ ਪ੍ਰਬੰਧ ਦੇਖ ਰਹੀ ਹੈ, ਜਿਸ ਦੇ ਪ੍ਰਧਾਨ ਸਾਬਕਾ ਕੌਸਲਰ ਹੰਸ ਰਾਜ ਰਾਣਾ ਹਨ। ਇਹਨਾਂ ਦੀਆਂ ਮਨਮਾਨੀਆਂ ਤੋਂ ਪੂਰਾ ਮੁੱਹਲਾਂ ਪ੍ਰੇਸ਼ਾਨ ਹੈ। ਉਹ ਅਪਣੀ ਰਾਜਨੀਤਿਕ ਪਹੁੰਚ ਤੇ ਧੌਂਸ ਕਾਰਨ ਕਮੇਟੀ ਦੀ ਚੋਣ ਨਹੀਂ ਹੋਣ ਦੇ ਰਹੇ ਅਤੇ ਅਪਣੇ ਆਪ ਹੀ  ਮਤੇ ਪਾ ਕੇ ਆਪ ਹੀ ਸਰ ਕੁਝ ਕਰੀ ਜਾ ਰਹੇ ਹਨ। ਇਹਨਾਂ ਵੱਲੋਂ ਗੁਰੂ ਦੀ ਗੋਲਕ ਦਾ ਸਦਉਪਯੋਗ ਨਹੀਂ ਕੀਤਾ ਜਾ ਰਿਹਾ ਅਤੇ ਗੁਰੂਦਆਰਾ ਸਾਹਿਬ ਦਾ ਕੋਈ ਵੀ ਵਿੱਤੀ ਹਿਸਾਬ ਜਨਤਕ ਨਹੀਂ ਕੀਤਾ ਜਾ ਰਿਹਾ ਹੈ। 

ਜਦੋਂ ਵੀ ਪ੍ਰਧਾਨ ਸਾਹਿਬ ਨੂੰ ਨਵੀਂ ਕਮੇਟੀ ਦੀ ਚੋਣ ਲਈ ਮੁੱਹਲੇ ਦੇ ਮੋਹਤਬਾਰ ਲੋਕਾਂ ਵਲੋਂ ਕਿਹਾ ਜਾਂਦਾ ਹੈ ਤਾਂ ਇਹਨਾਂ ਦਾ ਇਕ ਹੀ ਜਵਾਬ ਹੁੰਦਾ ਹੈ ਕਿ ਇਸ ਵਾਰ ਦੇ ਗੁਰਪੁਰਬ ਤੋਂ ਬਾਅਦ ਮੈਂ ਪ੍ਰਧਾਨਗੀ ਛੱਡ ਦੇਵਾਂਗਾ ਪਰ ਹੁੰਦਾ ਕੁਝ ਵੀ ਨਹੀਂ ਹੈ। ਗੁਰੁਦੁਆਰਾ ਸਾਹਿਬ ਵਿਖੇ ਅਜੇ ਤੱਕ ਏਅਰਕੰਡੀਸ਼ਨਿੰਗ ਦਾ ਕੰਮ ਵੀ ਨਹੀਂ ਕਰਵਾਇਆ ਗਿਆ ਅਤੇ  ਦਰਵਾਜੇ ਟੁੱਟੇ ਹੋਏ  ਹਨ। ਕਈ ਲੋਕਾਂ ਤੋਂ ਉਕਤ ਪ੍ਰਧਾਨ ਨੇ ਏਸੀ ਲਗਾਉਣ ਲਈ ਪੈਸੇ ਵੀ ਲਏ ਹਨ ਪਰ ਤਿੰਨਾਂ ਸਾਲਾਂ ਤੋਂ ਏ.ਸੀ ਦਾ ਕੰਮ ਨਹੀਂ ਹੋਇਆ।  ਇਸ ਤੋਂ ਇਲਾਵਾ ਸਵੇਰੇ ਉੱਚੀ ਅਵਾਜ਼ ਵਿਚ ਸਪੀਕਰ ਲਗਾ ਕੇ ਆਲੇ—ਦੁਆਲੇ ਦੇ ਲੋਕਾਂ ਨੂੰ ਜਿੱਥੇ ਪ੍ਰੇਸ਼ਾਨ ਕੀਤਾ ਜਾਂਦਾ ਹੈ, ਉੱਥੇ ਪੜਨ ਵਾਲੇ ਬੱਚਿਆਂ ਦੀ ਪੜਾਈ ਵਿਚ ਰੁਕਾਵਟ ਵੀ ਪਾਈ ਜਾਂਦੀ ਹੈ।

ਮੁਹੱਲਾ ਨਿਵਾਸੀਆਂ ਨੇ ਡੀ.ਸਾਹਿਬ ਨੂੰ ਦੱੱਸਿਆ ਕਿਉਕਤ ਸਬੰਧੀ ਪਹਿਲਾਂ ਵੀ ਮਿਤੀ 23—4—2024 ਨੂੰ ਆਪ ਜੀ ਨੂੰ ਲਿਖਿਆ ਜਾ ਚੁੱਕਾ ਹੈ, ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਸਬੰਧੀ ਸਮੂਹ ਮੁਹੱਲਾ ਨਿਵਾਸੀਆਂ ਵਲੋਂ ਸਰਬਸਮੰਤੀ ਨਾਲ ਚੋਣ ਕਰਨ ਲਈ ਮਿਤੀ 21 ਅਪ੍ਰੈਲ 2024 ਨੂੰ ਪਹਿਲਾ ਵੀ ਮੀਟਿੰਗ ਸੱਦੀ ਜਾ ਚੁੱਕੀ ਹੈ, ਜਿਸ ਵਿਚ ਦੋ ਘੰਟੇ ਉਡੀਕ ਕਰਨ ਦੇ ਬਾਵਜੂਦ ਪ੍ਰਧਾਨ ਹੰਸ ਰਾਜ ਰਾਣਾ ਹਾਜ਼ਰ ਨਹੀਂ ਹੋਏ। ਪ੍ਰਧਾਨ ਵਲੋਂ  ਅਖਬਾਰਾਂ ਵਿਚ ਇਹ ਕਿਹਾ ਗਿਆ ਹੈ ਕਿ ਉਨ੍ਹ ਦੀ ਚੋਣ 31 ਮੈਂਬਰੀ ਕਮੇਟੀ ਵਲੋਂ ਕੀਤੀ ਗਈ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਸੂਚਨਾ ਅਧਿਕਾਰ ਰਾਹੀਂ ਰਜਿਸਟਰਾਰ ਸੁਸਾਇਟੀ ਦਫ਼ਰਤ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਰਵਿਦਾਸ ਸਮਾਜ ਸੁਧਾਰ ਸਭਾ (ਰਜਿਸਟਰ 39) ਦੇ ਸਿਰਫ਼ 7 ਮੈਂਬਰ ਹਨ, ਉਹਨਾਂ ਵਿਚੋਂ ਇਕ ਮੈਂਬਰ ਦੀ ਮੌ਼ਤ ਹੋ ਚੁੱਕੀ ਹੈ ਅਤੇ ਦੋ ਮੈਂਬਰ ਤਾਂ ਕਦੇ ਦੇਖੇ ਵੀ ਨਹੀ, ਇਸ ਕਮੇਟੀ ਦੇ ਵਿਧਾਨ ਵਿਚ ਕਿਤੇ ਵੀ ਇਹ ਨਹੀਂ ਲਿਖਿਆ ਗਿਆ ਕਿ ਇਹ ਕਮੇਟੀ ਗੁਰੂਦੁਆਰਾ ਸਾਹਿਬ ਦਾ ਰੱਖ ਰਖਾਵ ਕਰੇ ਗਈ ਅਤੇ  ਗੁਰੂ ਦੀ ਗੋਲਕ ਦੇ ਪੈਸੇ ਦਾ ਖਰਚ ਕਰੇਗੀ।   ਇਹ ਸ਼ਿਕਾਇਤ ਸੁਣਨ ਤੋਂ ਬਆਦ ਮਾਨਯੋਗ ਡੀ.ਸੀ ਜਲੰਧਰ ਇਸ ਮੁੱਦੇ ਦਾ ਹੱਲ ਜਲਦ ਕਰਨ ਦਾ ਭਰੋਸਾ ਦਿਵਾਇਆ ਗਿਆ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.