IMG-LOGO
ਹੋਮ ਪੰਜਾਬ, ਵਿਓਪਾਰ, ਅਮੂਲ-ਵੇਰਕਾ ਤੋਂ ਬਾਅਦ ਹੁਣ ਮਦਰ ਡੇਅਰੀ ਨੇ ਵੀ ਪੜ੍ਹੋ ਦੁੱਧ...

ਅਮੂਲ-ਵੇਰਕਾ ਤੋਂ ਬਾਅਦ ਹੁਣ ਮਦਰ ਡੇਅਰੀ ਨੇ ਵੀ ਪੜ੍ਹੋ ਦੁੱਧ ਦੀਆਂ ਕੀਮਤਾਂ 'ਚ ਕਿੰਨਾ ਕੀਤਾ ਵਾਧਾ, ਅੱਜ ਤੋਂ ਹੀ ਲਾਗੂ ਨਵੇਂ ਭਾਅ

Admin User - Jun 03, 2024 05:14 PM
IMG

.

ਚੰਡੀਗੜ੍ਹ- ਅਮੂਲ-ਵੇਰਕਾ ਤੋਂ ਬਾਅਦ ਹੁਣ ਮਦਰ ਡੇਅਰੀ ਨੇ ਵੀ ਦੁੱਧ ਦੀ ਕੀਮਤ ਵਧਾ ਦਿੱਤੀ ਹੈ। ਕੰਪਨੀ ਨੇ 3 ਜੂਨ ਤੋਂ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇਸ ਵਾਧੇ ਤੋਂ ਬਾਅਦ ਹੁਣ ਮਦਰ ਡੇਅਰੀ ਦੇ ਫੁੱਲ ਕਰੀਮ ਦੁੱਧ ਦੀ ਕੀਮਤ 68 ਰੁਪਏ ਪ੍ਰਤੀ ਲੀਟਰ ਹੋ ਗਈ ਹੈ, ਜਦੋਂ ਕਿ ਟੋਨਡ ਦੁੱਧ ਦੀ ਕੀਮਤ 54 ਰੁਪਏ ਤੋਂ ਵਧਾ ਕੇ 56 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਮਦਰ ਡੇਅਰੀ ਨੇ ਕੀਮਤ ਵਧਣ ਦਾ ਕਾਰਨ ਡੇਅਰੀ ਕਿਸਾਨਾਂ ਤੋਂ ਕੱਚੇ ਦੁੱਧ ਦੀ ਕੰਪਨੀ ਦੀ ਖਰੀਦ ਲਾਗਤ ਵਿੱਚ ਵਾਧਾ ਦੱਸਿਆ ਹੈ। ਮਦਰ ਡੇਅਰੀ ਦਾ ਕਹਿਣਾ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਦੁੱਧ ਦੀ ਖਰੀਦ ਲਈ ਵੱਧ ਕੀਮਤ ਅਦਾ ਕਰਨ ਦੇ ਬਾਵਜੂਦ ਅਸੀਂ ਇਸ ਵਿੱਚ ਵਾਧਾ ਨਹੀਂ ਕੀਤਾ ਸੀ। ਇਸ ਤੋਂ ਇਲਾਵਾ, ਗਰਮੀ ਦੇਸ਼ ਭਰ ਵਿੱਚ ਦੁੱਧ ਦੇ ਉਤਪਾਦਨ ਨੂੰ ਹੋਰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ।

ਦੱਸ ਦੇਈਏ ਕਿ ਅਮੂਲ ਨੇ ਵੀ ਅੱਜ ਯਾਨੀ 3 ਜੂਨ ਤੋਂ ਦੁੱਧ ਦੀ ਕੀਮਤ 2 ਰੁਪਏ ਪ੍ਰਤੀ ਲੀਟਰ ਵਧਾ ਦਿੱਤੀ ਹੈ। ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF) ਨੇ ਕਿਹਾ ਹੈ ਕਿ ਅਮੂਲ ਗੋਲਡ, ਅਮੂਲ ਸ਼ਕਤੀ ਅਤੇ ਅਮੁਲ ਫਰੈਸ਼ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.