IMG-LOGO
ਹੋਮ ਰਾਸ਼ਟਰੀ: ਸਵਾਤੀ ਮਾਲੀਵਾਲ ਮਾਮਲਾ: ਵਿਭਵ ਕੁਮਾਰ ਨੂੰ ਲੈ ਕੇ ਦਿੱਲੀ ਪਰਤੀ...

ਸਵਾਤੀ ਮਾਲੀਵਾਲ ਮਾਮਲਾ: ਵਿਭਵ ਕੁਮਾਰ ਨੂੰ ਲੈ ਕੇ ਦਿੱਲੀ ਪਰਤੀ ਪੁਲਿਸ, ਮੋਬਾਈਲ ਡਾਟਾ ਲੈਣ ਲਈ ਲਿਆਂਦਾ ਗਿਆ ਸੀ ਮੁੰਬਈ

Admin User - May 22, 2024 12:42 PM
IMG

...

ਦਿੱਲੀ ਪੁਲਿਸ ਨੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਵਿਭਵ ਕੁਮਾਰ ਨੂੰ ਮੁੰਬਈ ਤੋਂ ਦਿੱਲੀ ਵਾਪਸ ਲਿਆਂਦਾ ਹੈ। ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ 'ਤੇ ਹੋਏ ਹਮਲੇ ਦੇ ਮਾਮਲੇ ਦੀ ਜਾਂਚ ਲਈ ਪੁਲਸ ਟੀਮ ਵਿਭਵ ਕੁਮਾਰ ਨੂੰ ਮੁੰਬਈ ਲੈ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਕੁਮਾਰ ਨੂੰ ਦਿੱਲੀ ਪੁਲਸ ਮੁੰਬਈ 'ਚ ਤਿੰਨ ਥਾਵਾਂ 'ਤੇ ਲੈ ਗਈ ਸੀ, ਤਿੰਨੋਂ ਥਾਵਾਂ 'ਤੇ ਉਸ ਦੇ ਫੋਨ ਦੀ ਲੋਕੇਸ਼ਨ ਟ੍ਰੈਕ ਕੀਤੀ ਗਈ। ਪੁਲੀਸ ਨੇ ਕੁਝ ਵਿਅਕਤੀਆਂ ਦੇ ਬਿਆਨ ਦਰਜ ਕੀਤੇ ਹਨ।
ਮਾਲੀਵਾਲ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਹੋਣ ਤੋਂ ਬਾਅਦ ਕੁਮਾਰ ਦੇ ਪੰਜਾਬ ਅਤੇ ਮੁੰਬਈ ਜਾਣ ਦੀ ਸੂਚਨਾ ਮਿਲੀ ਸੀ। ਉਸ ਦੀ ਗ੍ਰਿਫਤਾਰੀ ਤੋਂ ਬਾਅਦ ਜਾਂਚ 'ਚ ਸਾਹਮਣੇ ਆਇਆ ਕਿ ਉਸ ਨੇ ਮੋਬਾਇਲ ਨੂੰ ਮੁੰਬਈ 'ਚ ਫਾਰਮੈਟ ਕੀਤਾ ਸੀ। ਇਸ ਡੇਟਾ ਨੂੰ ਹਾਸਲ ਕਰਨ ਲਈ ਪੁਲਿਸ ਟੀਮ ਉਸ ਨੂੰ ਮੁੰਬਈ ਲੈ ਗਈ ਸੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.