IMG-LOGO
ਹੋਮ ਪੰਜਾਬ, ਵਿਰਾਸਤ, ਢੱਕੀ ਸਾਹਿਬ ਵਿਖੇ ਵਿਸ਼ਵ ਸਾਂਤੀ ਦਿਵਸ ਸਮਾਗਮ ਮਹਾਂਪੁਰਖਾਂ ਵੱਲੋਂ ਅਰਦਾਸ...

ਢੱਕੀ ਸਾਹਿਬ ਵਿਖੇ ਵਿਸ਼ਵ ਸਾਂਤੀ ਦਿਵਸ ਸਮਾਗਮ ਮਹਾਂਪੁਰਖਾਂ ਵੱਲੋਂ ਅਰਦਾਸ ਕਰਨ ਉਪਰੰਤ ਸੰਪੰਨ

Admin User - May 16, 2024 06:40 PM
IMG

..

ਲੁਧਿਆਣਾ/ ਪਾਇਲ( ਰਵਿੰਦਰ ਸਿੰਘ ਢਿੱਲੋਂ) :ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਪਿਛਲੇ ਚਾਰ ਦਿਨ ਤੋ ਚੱਲ ਰਹੇ 27ਵੇ ਵਿਸਵ ਸਾਂਤੀ ਦਿਵਸ ਦੀ ਅੱਜ ਸ੍ਰੀ ਅਖੰਡ ਪਾਠ ਸਹਿਬ ,ਸਹਿਜ ਪਾਠ, ਸੁਖਮਨੀ ਸਾਹਿਬ ਦੇ ਪਾਠ ਚੌਪਈ ਸਾਹਿਬ, ਜਪੁਜੀ ਸਾਹਿਬ , ਮੂਲ ਮੰਤਰ ਅਤੇ ਗੁਰਮੰਤਰ ਦੇ ਦੇਸ ਵਿਦੇਸ ਦੀਆ ਸੰਗਤਾਂ ਵੱਲੋਂ ਵਿਸਵ ਦੀ ਸਾਂਤੀ ਲਈ ਕੀਤੇ ਪਾਠਾਂ ਦੇ ਭੋਗ ਦੀ ਅਰਦਾਸ ਨਾਲ ਅੱਜ ਦੇ ਸਮਾਗਮ ਦੀ ਸਮਾਪਤੀ ਹੋਈ। ਜਿਕਰਯੋਗ ਹੈ ਕਿ ਪਹਿਲੇ ਦਿਨ ਸੰਤ ਸਮਾਗਮ , ਦੂਸਰੇ ਦਿਨ ਸਕੂਲੀ ਬੱਚਿਆਂ ਵੱਲੋਂ ਵਿਸ਼ਵ ਸਾਂਤੀ ਦੀ ਕਾਮਨਾ ਦੇ ਸਮਾਗਮ ਤੀਜੇ ਦਿਨ ਵੱਖ ਵੱਖ ਧਰਮਾਂ ਦੇ ਮੁਖੀਆਂ ਨੇ ਆਪੋ ਆਪਣੇ ਧਰਮ ਗ੍ਰੰਥਾਂ ਰਾਹੀ ਵਿਸਵ ਸ਼ਾਂਤੀ ਲਈ ਅਣਮੁੱਲੇ ਵਿਚਾਰ ਅਤੇ ਅੱਜ ਸਮਾਗਮ ਦੇ ਆਖਰੀ ਦਿਨ ਨਾਮ ਬਾਣੀ ਨਾਲ ਰੰਗੀਂਆ ਹੋਇਆ ਸਖਸੀਅਤਾਂ ਅਤੇ ਸੰਤ ਬਾਬਾ ਦਰਸਨ ਸਿੰਘ ਖਾਲਸਾ ਵੱਲੋਂ ਕੀਤੇ ਅਨੁਭਵੀ ਪ੍ਰਵਚਨਾ ਦਾ ਦੂਰ ਦੁਰਾਡੇ ਤੋਂ ਆਈਆ ਸੰਗਤਾਂ ਨੇ ਮੰਤਰ ਮੁਗਧ ਹੋ ਕਿ ਅਨੰਦ ਮਾਣਿਆ । ਸੰਤ ਬਾਬਾ ਦਰਸ਼ਨ ਸਿੰਘ ਖਾਲਸਾ ਵਲੋਂ ਜਿੱਥੇ ਜੱਥੇ ਦੇ ਸਿੰਘਾਂ ਨਾਲ ਮਿਲ ਕਿ ਸਮੁੱਚੀਆਂ ਸਨਮਾਨਯੋਗ ਸਖਸੀਅਤਾਂ ਦਾ ਯਾਦਗਾਰੀ ਚਿੰਨ ਅਤੇ ਸਿਰੋਪਾਓ ਸਹਿਬ ਦੇ ਕਿ ਸਨਮਾਨ ਕੀਤਾ ਗਿਆ ਉਥੇ ਸੰਤ ਖਾਲਸਾ ਨੇ ਪੂਰੇ ਵਿਸ਼ਵ ਦੀ ਸਾਂਤੀ ਦਾ ਸਭ ਤੋਂ ਵੱਡਾ ਹੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਪਵਿੱਤਰ ਗੁਰਬਾਣੀ ਨੂੰ ਦੱਸਿਆ । ਜਿਸ ਨੂੰ ਅਮਲੀ ਰੂਪ ਵਿੱਚ ਆਪੋ ਆਪਣੇ ਜੀਵਨ ਵਿਚ ਧਾਰਨ ਨਾਲ ਸਾਨੂੰ ਹਰ ਖੇਤਰ ਦਾ ਗਿਆਨ ਅਤੇ ਸੋਝੀ ਪ੍ਰਾਪਤ ਹੋ ਸਕਦੀ ਹੈ। ਅੱਜ ਸਮਾਗਮ ਦੇ ਆਖਰੀ ਦਿਨ ਜਥੇਦਾਰ ਜਗਦੇਵ ਸਿੰਘ ਮਾਨਸਾ, ਬਾਬਾ ਜਗਤਾਰ ਸਿੰਘ ਕਾਨਗੜ , ਸੰਤ ਰੇਨ ਬਾਬਾ ਲਖਵੀਰ ਸਿੰਘ ਜੀ, ਬਾਬਾ ਸੁਰਿੰਦਰ ਸਿੰਘ ਮਲਕੋਂ ਵਾਲੇ, ਬਾਬਾ ਹਰਦੀਪ ਸਿੰਘ ਜੀ ਰਾਜਾਸਾਂਸੀ ,ਬਾਬਾ ਹਿੰਮਤ ਸਿੰਘ ਜੀ ਰਾਮਪੁਰ ਛੰਨਾ, ਬਾਬਾ ਸੋਮਨਾਥ ਜੀ ਡੇਰਾ ਨਿਰਮਲ ਆਸਰਮ ਕਰਨਾਲ ਤੋਂ ਇਲਾਵਾ ਰਾਜਸੀ ਆਗੂਆਂ ਨੇ ਵੀ ਇਸ ਸਮਾਗਮ ਵਿੱਚ ਹਾਜਰੀ ਭਰੀ । ਗੁਰੂ ਕਾ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਦੇ ਵਿਸ਼ੇਸ ਪ੍ਰਬੰਧ ਕੀਤੇ ਗਏ ਸਨ। ਭਾਈ ਗੁਰਦੀਪ ਸਿੰਘ , ਕੁਲਵੰਤ ਸਿੰਘ ਅਤੇ ਹਰਬੰਤ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿਚ ਹਾਜਰ ਧਾਰਮਿਕ ਸਖਸੀਅਤਾਂ ਵੱਲੋਂ ਤਪੋਬਣ ਦਰਸਨ ਨਾ ਦੀ ਸੰਖੇਪ ਜਾਣਕਾਰੀ ਭਰਪੂਰ ਇਕ ਕਿਤਾਬਚਾ ਵੀਂ ਜਾਰੀ ਕੀਤਾ ਗਿਆ ਜਿਸ ਵਿੱਚ ਮਹਾਪੁਰਖਾਂ ਦੇ ਸੰਦੇਸ਼ ਅਤੇ ਯੋਗੀਰਾਜ ਸੰਤ ਬਾਬਾ ਦਰਸਨ ਸਿੰਘ ਖਾਲਸਾ ਦੇ ਜੀਵਨ ਅਤੇ ਤਪੋਬਣ ਸਬੰਧੀ ਸੰਖੇਪ ਜਾਣਕਾਰੀ ਪਾਠਕਾਂ ਦੇ ਰੂਬਰੂ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਕੈਪਸਨ - ਵਿਸਵ ਸਾਂਤੀ ਦਿਵਸ ਸਮਾਗਮ ਦੀ ਸਟੇਜ ਉੱਪਰ ਸੰਤ ਬਾਬਾ ਦਰਸਨ ਖਾਲਸਾ ਵੱਖ ਵੱਖ ਸਾਧੂਆਂ ਸਮੇਤ ਅਰਦਾਸ ਬੇਨਤੀ ਕਰਦੇ ਹੋਏ ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.