ਤਾਜਾ ਖਬਰਾਂ
...
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਹਰਿਆਣਾ ਵਿੱਚ ਹੋਣ ਵਾਲੀਆਂ ਤਿੰਨ ਰੈਲੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਅਮਿਤ ਸ਼ਾਹ ਵੱਲੋਂ 16 ਮਈ ਨੂੰ ਗੁਰੂਗ੍ਰਾਮ ਅਤੇ 17 ਮਈ ਨੂੰ ਰੋਹਤਕ ਅਤੇ ਕਰਨਾਲ ਵਿੱਚ ਰੈਲੀਆਂ ਕੀਤੀਆਂ ਜਾਣੀਆਂ ਸਨ। ਪਰ ਫਿਲਹਾਲ ਇਹ ਰੈਲੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਅਗਲੀ ਤਰੀਕ ਬਾਅਦ ਵਿੱਚ ਤੈਅ ਕੀਤੀ ਜਾਵੇਗੀ। ਇਹ ਜਾਣਕਾਰੀ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਹਰਿਆਣਾ ਭਾਜਪਾ ਲੋਕ ਸਭਾ ਚੋਣ ਸੰਯੋਜਕ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਨੇ ਦਿੱਤੀ।
Get all latest content delivered to your email a few times a month.