ਤਾਜਾ ਖਬਰਾਂ
ਚੰਡੀਗੜ੍ਹ 'ਚ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਦਾਖਲ ਕਰਨ ਦੀ ਅੱਜ ਆਖਰੀ ਤਰੀਕ ਹੈ। ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਅੱਜ ਨਾਮਜ਼ਦਗੀ ਦਾਖ਼ਲ ਕਰਨਗੇ। ਕਾਂਗਰਸ ਨੇ ਆਪਣੇ ਆਗੂਆਂ ਤੇ ਵਰਕਰਾਂ ਨੂੰ ਸੈਕਟਰ 17 ਸਥਿਤ ਐਸਬੀਆਈ ਬੈਂਕ ਦੀ ਮੁੱਖ ਇਮਾਰਤ ਨੇੜੇ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਇੱਥੋਂ ਇੱਕ ਪੈਦਲ ਯਾਤਰਾ ਕੱਢ ਕੇ ਡੀਸੀ ਦਫ਼ਤਰ ਪੁੱਜਣਗੇ। ਕਾਂਗਰਸ ਅਤੇ ਆਮ ਆਦਮੀ ਪਾਰਟੀ ਇਸ ਪਦਯਾਤਰਾ ਰਾਹੀਂ ਆਪਣੀ ਤਾਕਤ ਦਿਖਾਉਣਗੇ।
ਚੰਡੀਗੜ੍ਹ ਵਿੱਚ ਬੀਤੀ 7 ਮਈ ਤੋਂ ਨਾਮਜ਼ਦਗੀਆਂ ਦੀ ਪ੍ਰਕਿਰਿਆ ਚੱਲ ਰਹੀ ਹੈ। ਪਰ ਹੁਣ ਤੱਕ ਸਿਰਫ 7 ਲੋਕਾਂ ਨੇ ਹੀ ਨਾਮਜਦਗੀ ਪੱਤਰ ਦਾਖਲ ਕੀਤਾ ਹੈ। ਇਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੰਜੇ ਟੰਡਨ, ਬਹੁਜਨ ਸਮਾਜ ਪਾਰਟੀ ਤੋਂ ਰਿਤੂ ਸਿੰਘ, ਪਿਆਰ ਚੰਦ, ਪੁਸ਼ਪੇਂਦਰ ਸਿੰਘ, ਸ਼ਕੀਲ ਮੁਹੰਮਦ, ਆਜ਼ਾਦ ਉਮੀਦਵਾਰ ਵਜੋਂ ਪ੍ਰਤਾਪ ਸਿੰਘ ਰਾਣਾ ਅਤੇ ਹਰਿਆਣਾ ਜਨਸੇਨਾ ਪਾਰਟੀ ਤੋਂ ਸੁਨੀਲ ਸ਼ਾਮਲ ਹਨ।
Get all latest content delivered to your email a few times a month.