IMG-LOGO
ਹੋਮ ਪੰਜਾਬ, ਸਿੱਖਿਆ, BREAKING# ਵਿਦਿਆਰਥੀਆਂ ਦੀ ਉਡੀਕ ਹੋਈ ਖਤਮ: ਪੰਜਾਬ ਬੋਰਡ ਨੇ 8ਵੀਂ...

BREAKING# ਵਿਦਿਆਰਥੀਆਂ ਦੀ ਉਡੀਕ ਹੋਈ ਖਤਮ: ਪੰਜਾਬ ਬੋਰਡ ਨੇ 8ਵੀਂ ਤੇ 12ਵੀਂ ਜਮਾਤ ਦੇ ਸਲਾਨਾ ਨਤੀਜੇ ਐਲਾਨੇ, ਲੁਧਿਆਣਾ ਦੇ ਏਕਮਪ੍ਰੀਤ ਸਿੰਘ ਨੇ ਕੀਤਾ ਟਾਪ, ਦੇਖੋ...

Admin User - Apr 30, 2024 04:33 PM
IMG

.

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਮੁਹਾਲੀ ਨੇ ਅੱਜ 30 ਅਪ੍ਰੈਲ ਸ਼ਾਮ 4:20 ਵਜੇ 8ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਵਿਦਿਆਰਥੀ ਅਧਿਕਾਰਤ ਵੈੱਬਸਾਈਟ 'ਤੇ ਨਤੀਜਿਆਂ ਦੀ ਜਾਂਚ ਕਰ ਸਕਦੇ ਹਨ - pseb.ac.in। ਪੀਐਸਈਬੀ ਉਮੀਦਵਾਰਾਂ ਨੂੰ ਸਕੋਰਕਾਰਡ ਦੀ ਜਾਂਚ ਕਰਨ ਲਈ ਆਪਣਾ ਰਜਿਸਟ੍ਰੇਸ਼ਨ ਨੰਬਰ / ਰੋਲ ਨੰਬਰ ਅਤੇ ਪਾਸਵਰਡ ਦੀ ਕੁੰਜੀ ਦੇਣੀ ਪਵੇਗੀ।ਇਸ ਵਾਰ ਅੱਠਵੀਂ ਜਮਾਤ ਦੇ 98.31 ਫ਼ੀਸਦ ਵਿਦਿਆਰਥੀ ਪਾਸ ਹੋਏ ਹਨ ਜਦਕਿ12ਵੀਂ ਜਮਾਤ ਦੇ 93.04 % ਵਿਦਿਆਰਥੀ ਪਾਸ ਹੋਏ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੋਰਡ 5ਵੀਂ ਤੇ 10ਵੀਂ ਜਮਾਤ ਦਾ ਨਤੀਜਾ ਐਲਾਨ ਚੁੱਕਾ ਹੈ। ਅਜਿਹਾ ਪਹਿਲੀ ਵਾਰ ਹੈ ਜਦੋਂ ਪੰਜਾਬ ਬੋਰਡ ਨੇ ਸਾਰੀਆਂ ਹੀ ਬੋਰਡ ਦੀਆਂ ਜਮਾਤਾਂ ਦਾ ਨਤੀਜਾ ਇੱਕੋ ਮਹੀਨੇ ਜਾਰੀ ਕੀਤਾ ਹੋਵੇ।

ਇਨ੍ਹਾਂ ਨਤੀਜਿਆਂ 'ਚ ਬਾਰਵੀਂ ਜਮਾਤ 'ਚੋ ਇਸ ਵਾਰ ਤਿੰਨੋ ਲੜਕਿਆਂ ਨੇ ਪੂਰੇ ਪੰਜਾਬ 'ਚੋ ਟਾਪ ਕੀਤਾ ਹੈ। ਬੀਸੀਐਮ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦੇ ਏਕਮਪ੍ਰੀਤ ਸਿੰਘ ਨੇ 100 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ। ਬਠਿੰਡਾ ਦੇ ਮੈਰੀਟੋਰੀਅਸ ਸਕੂਲ ਦੇ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਅਸ਼ਵਨੀ ਨੇ 99.8 ਫੀਸਦੀ ਅੰਕ ਪ੍ਰਾਪਤ ਕੀਤੇ। ਰਵੀ ਉਦੈ ਸਿੰਘ ਨੇ ਪੀ.ਐਸ.ਈ.ਬੀ.ਪੰਜਾਬ ਬੋਰਡ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਦੇ ਵਿਦਿਆਰਥੀ ਸਿੰਘ ਨੇ ਵੀ 100 ਫੀਸਦੀ ਅੰਕ ਪ੍ਰਾਪਤ ਕੀਤੇ | 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.