IMG-LOGO
ਹੋਮ ਖੇਡਾਂ: IPL-2024, 39th Match, CSK vs LSG: ਚੇਨਈ ਨੇ ਲਖਨਊ ਨੂੰ...

IPL-2024, 39th Match, CSK vs LSG: ਚੇਨਈ ਨੇ ਲਖਨਊ ਨੂੰ ਦਿੱਤਾ 211 ਦੌੜਾਂ ਦਾ ਟੀਚਾ: ਗਾਇਕਵਾੜ ਦਾ IPL 'ਚ ਦੂਜਾ ਸੈਂਕੜਾ

Admin User - Apr 23, 2024 09:42 PM
IMG

.

ਕਪਤਾਨ ਰੁਤੁਰਾਜ ਗਾਇਕਵਾੜ ਦੇ ਸੈਂਕੜੇ ਅਤੇ ਸ਼ਿਵਮ ਦੂਬੇ ਦੇ ਅਰਧ ਸੈਂਕੜੇ ਦੇ ਦਮ 'ਤੇ ਚੇਨਈ ਸੁਪਰ ਕਿੰਗਜ਼ ਨੇ IPL-2024 'ਚ ਲਖਨਊ ਸੁਪਰ ਜਾਇੰਟਸ ਨੂੰ 211 ਦੌੜਾਂ ਦਾ ਟੀਚਾ ਦਿੱਤਾ ਹੈ। ਲਖਨਊ ਨੇ ਮੰਗਲਵਾਰ ਨੂੰ ਐਮਏ ਚਿਦੰਬਰਮ ਸਟੇਡੀਅਮ ਵਿੱਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਚੇਨਈ ਨੇ 20 ਓਵਰਾਂ 'ਚ 4 ਵਿਕਟਾਂ 'ਤੇ 210 ਦੌੜਾਂ ਬਣਾਈਆਂ।

ਗਾਇਕਵਾੜ ਨੇ 60 ਗੇਂਦਾਂ 'ਤੇ 108 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਸ ਦੀ ਪਾਰੀ ਵਿੱਚ 12 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਸ਼ਿਵਮ ਦੂਬੇ ਨੇ 27 ਗੇਂਦਾਂ 'ਤੇ 66 ਦੌੜਾਂ ਬਣਾਈਆਂ। ਉਸ ਨੇ 3 ਚੌਕੇ ਅਤੇ 7 ਛੱਕੇ ਲਗਾਏ। ਦੋਵਾਂ ਵਿਚਾਲੇ 46 ਗੇਂਦਾਂ 'ਤੇ 104 ਦੌੜਾਂ ਦੀ ਸੈਂਕੜੇ ਵਾਲੀ ਸਾਂਝੇਦਾਰੀ ਹੋਈ। ਲਖਨਊ ਦੇ ਮੈਟ ਹੈਨਰੀ, ਯਸ਼ ਠਾਕੁਰ ਅਤੇ ਮੋਹਸਿਨ ਖਾਨ ਨੂੰ ਇਕ-ਇਕ ਵਿਕਟ ਮਿਲੀ

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.