IMG-LOGO
ਹੋਮ ਪੰਜਾਬ: ਪੰਜਾਬ ਭਰ 'ਚੋ ਸਾਊਦੀ ਅਰਬ ਵਿਖੇ ਹੱਜ ਦੀ ਪਵਿੱਤਰ ਯਾਤਰਾ...

ਪੰਜਾਬ ਭਰ 'ਚੋ ਸਾਊਦੀ ਅਰਬ ਵਿਖੇ ਹੱਜ ਦੀ ਪਵਿੱਤਰ ਯਾਤਰਾ ਤੇ ਜਾਣ ਵਾਲੇ ਸਰਧਾਲੂਆ ਲਈ ਤਬਲੀਗੀ ਮਰਕਜ਼ ਮਾਲੇਰਕੋਟਲਾ ਵਿਖੇ ਤਿੰਨ ਦਿਨਾਂ ਟ੍ਰੈਨਿੰਗ ਕੈਂਪ 26 ਤੋ

Admin User - Apr 23, 2024 09:30 PM
IMG

.

 ਮਾਲੇਰਕੋਟਲਾ 23 ਅਪ੍ਰੈਲ (ਭੁਪਿੰਦਰ ਗਿੱਲ) ਪੰਜਾਬ ਭਰ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੀ ਪਵਿਤਰ ਹੱਜ ਯਾਤਰੀਆ ਲਈ ਹੱਜ ਕਮੇਟੀ ਆਫ ਇੰਡੀਆ ਦੀ ਸਰਪ੍ਰਸਤੀ ਅਤੇ ਪੰਜਾਬ ਸਰਕਾਰ ਦੀ ਸਟੇਟ ਹੱਜ ਕਮੇਟੀ ਦੀ ਅਗਵਾਈ ‘ਚ ਸਾਊਦੀ ਅਰਬ ਵਿਖੇ ਜਾਣ ਵਾਲੇ ਹੱਜ਼ ਯਾਤਰੂਆਂ ਦਾ ਪੰਜਾਬ ਦੇ ਤਬਲੀਗ਼ੀ ਮਰਕਜ਼ ਵਿਖੇ ਉਲਮਾਂ ਇਕਰਾਮ ਦੀ ਸਰਪ੍ਰਸਤੀ ਹੇਠ ਤਿੰਨ ਦਿਨਾਂ ਟ੍ਰੈਨਿੰਗ ਕੈਂਪ ਮਦਨੀ ਮਰਕਜ ਮਾਲੇਰਕੋਟਲਾ ਵਿਖੇ 26 ਅਪ੍ਰੈਲ ਦਿਨ ਸ਼ੁੱਕਰਵਾਰ ਜੁਮਾ ਤੋਂ ਸ਼ੁਰੂ ਹੋਵੇਗਾ ਜਿਸ ਵਿਚ ਪੰਜਾਬ ਭਰ ਦੇ ਸਾਰੇ ਹਾਜੀਆਂ ਨੂੰ ਪਹੁੰਚਣ ਦੀ ਹਦਾਇਤ ਕੀਤੀ ਗਈ ਹੈ । 


ਮਦਨੀ ਮਸਜਿਦ ‘ਚ ਲੱਗਣ ਵਾਲੇ ਇਸ ਤਿੰਨ ਦਿਨਾਂ ਹੱਜ ਸਬੰਧੀ ਟ੍ਰੈਨਿਗ ਕੈਪ ਮੁਫਤੀ ਏ ਆਜ਼ਮ ਪੰਜਾਬ ਹਜ਼ਰਤ ਮੌਲਾਨਾ ਮੁਫਤੀ ਇਰਤਕਾ ਉਲ ਹਸਨ ਕਾਂਧਲਵੀ ਸਾਹਿਬ ਦੀ ਸਰਪ੍ਰਸਤੀ ਹੇਠ ,ਮੋਲਾਨਾਂ ਅਬਦੁਲ ਸੱਤਾਰ ਸਹਿਬ ਇਮਾਮ ਜੁਮਾ ਮਸਜਿਦ,ਮੁਫਤੀ ਮੁਹੰਮਦ ਯੂਨਸ ਬਿਜੋਕੀ,ਮੁਫਤੀ ਮੁਹੰਮਦ, ਮੁਫ਼ਤੀ ਮੁਹੰਮਦ ਦਿਲਸ਼ਾਦ ਕਾਸਮੀ, ਮੁਫ਼ਤੀ ਤਾਹਿਰ ਕਾਸਮੀ ਅਤੇ ਸ਼ਹਿਬਾਜ਼ ਜਹੂਰ ਆਦਿ ਵੱਲੋਂ ਹੱਜ ਦੇ ਸਫਰ ਅਤੇ ਜ਼ਿਆਰਤੇ ਮੱਕਾ ਅਤੇ ਮਦੀਨਾ ਸਬੰਧੀ ਹਾਜੀਆ ਨੂੰ ਪ੍ਰੈਕਟੀਕਲ ਤੌਰ ਤੇ ਜਾਣਕਾਰੀ ਦਿੱਤੀ ਜਾਵੇਗੀ,ਤਾਂ ਜੋ ਉਨਾਂ ਨੂੰ ਪਵਿੱਤਰ ਸ਼ਹਿਰ ਮੱਕਾ ਅਤੇ ਮਦੀਨਾ ਵਿਖੇ  ਜਾ ਕੇ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। 

ਕੈਪ ਦੌਰਾਨ  ਹੱਜ ਸਬੰਧੀ ਸੇਵਾਵਾਂ ਨਿਭਾਅ ਰਹੇ ਮਾਸਟਰ ਅਬਦੁਲ ਅਜ਼ੀਜ਼ ਸਹਿਬ ਹੱਜ ਦੇ ਸਫਰ ਸਬੰਧੀ ਜਿਥੇ ਸਰਕਾਰੀ ਕਾਰਵਾਈ ਸਬੰਧੀ ਜਰੂਰੀ ਜਾਣਕਾਰੀ ਦੇਣਗੇ ਉਥੇ ਹੀ ਸਫਰ ਦੀ ਕਾਗਜੀ ਕਾਰਵਾਈ ਬਾਰੇ ਸੇਵਾਵਾਂ ਦੇਣਗੇ ।ਕੈਪ ਦੌਰਾਨ ਮੁਫਤੀ ਏ ਆਜ਼ਮ ਪੰਜਾਬ ਮੁਫਤੀ ਇਰਤਕਾਂ ਉੋਲ ਹਸਨ ਕਧਾਲਵੀ ਸਾਹਿਬ ਅਤੇ ਸਮੇ ਸਮੇ ਤੇ ਮੋਜੂਦ ਮੁਫਤੀ ਸਹਿਬਾਨ ਵੱਲੋ ਹਾਜੀਆ ਦੇ ਸਵਾਲਾ ਦਾ ਜਵਾਬ ਅਤੇ ਜਰੂਰੀ ਮਸਾਇਲ ਵੀ ਕੈਪ ‘ਚ ਦੱਸਣਗੇ । ਇਸ ਮੌਕੇ ਪੰਜਾਬ ਦੇ ਦੂਰ ਦੁਰਾਡੇ ਇਲਾਕਿਆ ਤੋ ਆਉਣ ਵਾਲੇ ਸਰਧਾਲੂਆ ਜਿਨਾਂ ਹੱਜ ਦੀ ਕਿਸਤ ਜਮਾ ਨਹੀ ਕਰਵਾਈ, ਮੌਕੇ ਤੇ ਹੀ ਬੈਕ ‘ਚ ਜਮਾ ਕਰਵਾਉਣ ਲਈ ਕਾਰਵਾਈ ਲਈ ਅਤੇ ਹੋਰ ਜਰੂਰੀ ਕਾਰਵਾਈਆਂ ਲਈ ਪ੍ਰਬੰਧਕਾਂ ਵੱਲੋ ਖਿਦਮਾਤ ਦਿੱਤੀ  ਜਾਵੇਗੀ। 

  

 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.