ਤਾਜਾ ਖਬਰਾਂ
ਮੋਹਾਲੀ: ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਜਿਲ੍ਹਾ ਗਤਕਾ ਐਸੋ ਮੋਹਾਲੀ ਵੱਲੋ ਪੰਜਾਬ ਗਤਕਾ ਐਸੋਸੀਏਸ਼ਨ ਰਜਿ ਦੇ ਸਹਿਯੋਗ ਸਦਕਾ ਗਤਕਾ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਵਿੱਚ ਪੰਜਾਬ ਦੀਆ ਚੋਟੀ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗਤਕਾ ਐਸੋ ਮੋਹਾਲੀ ਦੇ ਪ੍ਰਧਾਨ ਅਕਬਿੰਦਰ ਸਿੰਘ ਗੋਸਲ ਅਤੇ ਜਨਰਲ ਸਕੱਤਰ ਦਵਿੰਦਰ ਸਿੰਘ ਜੁਗਨੀ ਨੇ ਦੱਸਿਆ ਕਿ ਅੱਜ ਦੀ ਮਟਿੰਗ ਜੋ ਕਿ ਰਬਾਬ ਸਟੂਡੀਓ ਫੇਜ 8 ਮੁਹਾਲੀ ਵਿਖੇ ਹੋਈ ਵਿੱਚ ਗਤਕਾ ਮੁਕਾਬਲਿਆਂ ਦੀ ਰੂਪ ਰੇਖਾ ਤਿਆਰ ਕੀਤੀ ਗਈ ਹੈ ਅਤੇ ਵੱਖ ਵੱਖ ਅਹੁਦੇਦਾਰਾਂ ਦੀ ਡਿਊਟੀ ਲਗਾਈ ਗਈ ਹੈ। ਓਹਨਾ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਪੰਜਾਬ ਦੀਆ ਚੋਟੀ ਦੀਆਂ ਟੀਮਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਹੈ ਜਿਸਦੇ ਤਹਿਤ ਸ਼ਸਤਰ ਪ੍ਰਦਰਸ਼ਨ ਅਤੇ ਵਿਅਕਤੀਗਤ ਫਾਈਟ ਦੇ ਮੁਕਾਬਲੇ ਹੋਣਗੇ । ਓਹਨਾ ਦੱਸਿਆ ਕਿ ਉੱਘੇ ਪੰਜਾਬੀ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ।ਇਸ ਮੌਕੇ ਜਗਤਾਰ ਸਿੰਘ,ਅਸ਼ਵਨੀ ਕੁਮਾਰ ਸ਼ਰਮਾ ,ਐਮ ਡੀ ਰਬਾਬ ਸਟੂਡਿਓ,ਅਮਰਜੀਤ ਸਿੰਘ ਮੋਹਾਲੀ,ਜਗਦੀਸ਼ ਸਿੰਘ ਕੁਰਾਲੀ ਕੋਆਰਡੀਨੇਟਰ ਪੰਜਾਬ,ਗਗਨਦੀਪ ਸਿੰਘ ਮੋਹਾਲੀ,ਰਾਜਵੀਰ ਸਿੰਘ,ਹਰਮਨਜੋਤ ਸਿੰਘ ਜੰਡਪੁਰ,ਗੁਰਦੀਪ ਸਿੰਘ ਸੈਣੀ ਮੋਹਾਲੀ,ਤਲਵਿੰਦਰ ਸਿੰਘ ਦੇਸੂ ਮਾਜਰਾ,ਅਮਰਜੀਤ ਸਿੰਘ ਸਹੋੜਾ,ਅਮਨਦੀਪ ਸਿੰਘ ਡੇਰਾਬਸੀ ਮੌਜੂਦ ਸਨ
Get all latest content delivered to your email a few times a month.