IMG-LOGO
ਹੋਮ ਪੰਜਾਬ: ਟਰੇਨ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਦੀਆਂ ਕੱਟੀਆਂ ਦੋਵੇਂ...

ਟਰੇਨ ਦੀ ਲਪੇਟ 'ਚ ਆਉਣ ਨਾਲ ਵਿਅਕਤੀ ਦੀਆਂ ਕੱਟੀਆਂ ਦੋਵੇਂ ਲੱਤਾਂ, ਹਸਪਤਾਲ 'ਚ ਦਾਖ਼ਲ

Admin User - Apr 04, 2024 04:40 AM
IMG

.


ਲੁਧਿਆਣਾ: ਲੁਧਿਆਣਾ 'ਚ ਬੁੱਧਵਾਰ ਸਵੇਰੇ ਮਾਡਲ ਪਿੰਡ ਨੇੜੇ ਰੇਲਵੇ ਟ੍ਰੈਕ 'ਤੇ ਪੈਦਲ ਜਾ ਰਹੇ ਇਕ ਵਿਅਕਤੀ ਨੂੰ ਰੇਲ ਗੱਡੀ ਨੇ ਟੱਕਰ ਮਾਰ ਦਿੱਤੀ। ਵਿਅਕਤੀ ਦੀਆਂ ਦੋਵੇਂ ਲੱਤਾਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਸਨ। ਰੇਲਵੇ ਟ੍ਰੈਕ 'ਤੇ ਦਰਦ  ਅਤੇ ਖੂਨ ਨਾਲ ਲੱਥਪੱਥ ਵਿਅਕਤੀ ਨੂੰ ਦੇਖ ਕੇ ਆਸ-ਪਾਸ ਦੇ ਲੋਕਾਂ ਨੇ ਤੁਰੰਤ ਮੁੱਢਲੀ ਸਹਾਇਤਾ ਦਿੱਤੀ। ਜ਼ਖਮੀ ਦੀ ਪਛਾਣ ਅਸ਼ੋਕ ਵਜੋਂ ਹੋਈ ਹੈ। ਨੇੜਿਓਂ ਮਿਲਿਆ ਪਛਾਣ ਪੱਤਰ ਦੇਖ ਕੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਦੱਸਿਆ ਹਾ ਰਿਹਾ ਹੈ ਕਿ ਟਰੇਨ ਨੂੰ ਦੇਖ ਕੇ ਵਿਅਕਤੀ ਭੱਜਣ ਲੱਗਿਆ ਸੀ, ਪਰ ਉਸ ਦੀ ਲੱਤ ਰੇਲ ਪਟੜੀ 'ਚ ਫਸ ਗਈ।

ਜੀਆਰਪੀ ਪੁਲਿਸ ਤੁਰੰਤ ਘਟਨਾ ਵਾਲੀ ਥਾਂ 'ਤੇ ਪਹੁੰਚ ਗਈ। ਉਸ ਦੀ ਕਲਾਕ ਟਾਵਰ ਦੇ ਕੋਲ ਬੂਟਾਂ ਦੀ ਦੁਕਾਨ ਹੈ। ਆਸ-ਪਾਸ ਦੇ ਲੋਕਾਂ ਨੇ ਜ਼ਖਮੀ ਦੇ ਦੋ ਲੜਕਿਆਂ ਵਿਸ਼ੂ ਅਤੇ ਰਮਨ ਨੂੰ ਸੂਚਨਾ ਦਿੱਤੀ ਤਾਂ ਪਰਿਵਾਰਕ ਮੈਂਬਰਾਂ ਨੇ ਮੌਕੇ 'ਤੇ ਪਹੁੰਚ ਕੇ ਅਸ਼ੋਕ ਕੁਮਾਰ ਦੀ ਪਛਾਣ ਕੀਤੀ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅਸ਼ੋਕ ਨੂੰ ਕਿਹੜੀ ਟਰੇਨ ਨੇ ਕੁਚਲਿਆ। ਅਸ਼ੋਕ ਦੀਆਂ ਦੋਵੇਂ ਲੱਤਾਂ ਬੁਰੀ ਤਰ੍ਹਾਂ ਕੱਟੀਆਂ ਗਈਆਂ।

ਲੋਕਾਂ ਦੀ ਮਦਦ ਨਾਲ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਅਸ਼ੋਕ ਨੂੰ ਪੀਜੀਆਈ ਰੈਫਰ ਕਰ ਦਿੱਤਾ ਹੈ। ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਸ਼ੋਕ ਮਾਨਸਿਕ ਤੌਰ 'ਤੇ ਕਮਜ਼ੋਰ ਹੈ, ਜਿਸ ਕਾਰਨ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਕਦੋਂ ਰੇਲਵੇ ਟਰੈਕ 'ਤੇ ਪਹੁੰਚ ਗਿਆ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.