IMG-LOGO
ਹੋਮ ਪੰਜਾਬ: ਜਲੰਧਰ 'ਚ ਪੁਲਿਸ ਮੁਕਾਬਲੇ 'ਚ ਜ਼ਖਮੀ ਹੋਏ ਗੈਂਗਸਟਰ ਦੀ ਇਲਾਜ...

ਜਲੰਧਰ 'ਚ ਪੁਲਿਸ ਮੁਕਾਬਲੇ 'ਚ ਜ਼ਖਮੀ ਹੋਏ ਗੈਂਗਸਟਰ ਦੀ ਇਲਾਜ ਦੌਰਾਨ ਮੌਤ; ਪੁਲਿਸ ਨੂੰ ਦੇਖ ਕੇ ਛੱਤ ਤੋਂ ਮਾਰੀ ਸੀ ਛਾਲ

Admin User - Apr 04, 2024 04:31 AM
IMG

.

 ਜਲੰਧਰ: ਜਲੰਧਰ ਸ਼ਹਿਰ ਦੇ ਸਭ ਤੋਂ ਪੌਸ਼ ਇਲਾਕੇ ਨਾਲ ਲੱਗਦੇ ਅਬਾਦਪੁਰਾ 'ਚ ਬੀਤੀ ਰਾਤ ਸਿਟੀ ਪੁਲਿਸ ਸੀ.ਆਈ.ਏ ਸਟਾਫ ਦੀ ਟੀਮ ਨੇ ਗੈਂਗਸਟਰ ਚਿੰਟੂ ਅਤੇ ਉਸ ਦੇ ਸਾਥੀਆਂ ਨਾਲ ਮੁਕਾਬਲਾ ਹੋਇਆ ਸੀ।  ਇਸ ਮੁਕਾਬਲੇ ਵਿੱਚ ਜ਼ਖ਼ਮੀ ਹੋਏ ਗੈਂਗਸਟਰ ਚਿੰਟੂ ਦੇ ਸਾਥੀ ਨੀਰਜ ਦੀ ਅੱਜ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਦੱਸ ਦੇਈਏ ਕਿ ਪੁਲਿਸ ਨੂੰ ਦੇਖ ਕੇ ਨੀਰਜ ਨੇ ਛੱਤ ਤੋਂ ਛਾਲ ਮਾਰ ਦਿੱਤੀ। ਜਿਸ ਵਿਚ ਉਹ ਜ਼ਖਮੀ ਹੋ ਗਿਆ, ਜਿਸਦੀ ਅੱਜ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਨੀਰਜ ਦੀ ਲਾਸ਼ ਦਾ ਭਲਕੇ ਪੋਸਟਮਾਰਟਮ ਕਰਵਾਇਆ ਜਾਵੇਗਾ। 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਗੈਂਗਸਟਰਾਂ ਵੱਲੋਂ ਪੁਲਿਸ ਪਾਰਟੀ 'ਤੇ ਫਾਇਰਿੰਗ ਕੀਤੀ ਗਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਵਾਰਦਾਤ ਵਾਲੀ ਥਾਂ 'ਤੇ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਕੁੱਲ 12 ਰਾਊਂਡ ਫਾਇਰਿੰਗ ਹੋਈ।ਪੁਲੀਸ ਨੇ ਇਸ ਮਾਮਲੇ ਵਿੱਚ ਕੁੱਲ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਸ ਵਿੱਚ ਚਿੰਟੂ ਮੁੱਖ ਮੁਲਜ਼ਮ ਸੀ। ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਹ ਪ੍ਰੇਮਾ ਲਾਹੌਰੀਆ ਅਤੇ ਵਿੱਕੀ ਗੌਂਡਰ ਗੈਂਗ ਨਾਲ ਕੰਮ ਕਰਦੇ ਸਨ। ਮੁਲਜ਼ਮਾਂ ਨੇ ਜਲੰਧਰ ਵਿੱਚ ਗੈਂਗ ਵਿਰੋਧੀ ਗੈਂਗਸਟਰ ਸੈਪ ਅਤੇ ਮੈਨੀ ਦਾ ਕਤਲ ਕਰਨਾ ਸੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.