IMG-LOGO
ਹੋਮ ਪੰਜਾਬ: ਖਨੌਰੀ ਬਾਰਡਰ 'ਤੇ ਕਿਸਾਨਾਂ ਨੇ ਪੱਕੇ ਰਹਿਣ ਬਸੇਰੇ ਬਣਾਉਣੇ ਕੀਤੇ...

ਖਨੌਰੀ ਬਾਰਡਰ 'ਤੇ ਕਿਸਾਨਾਂ ਨੇ ਪੱਕੇ ਰਹਿਣ ਬਸੇਰੇ ਬਣਾਉਣੇ ਕੀਤੇ ਸ਼ੁਰੂ

Admin User - Apr 04, 2024 01:58 AM
IMG

ਖਨੋਰੀ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ  ਬੈਠੇ ਕਿਸਾਨਾਂ ਨੇ ਹੁਣ ਟਰਾਲੀਆਂ ਦੇ ਨਾਲ ਨਾਲ ਗਰਮੀ ਨੂੰ ਦੇਖਦੇ ਹੋਏ ਆਪਣੇ ਪੱਕੇ ਤੰਬੂ ਲਾਉਣੇ ਸ਼ੁਰੂ ਕਰ ਦਿੱਤੇ ਹਨ ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ  ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਕੌਮੀ ਪ੍ਰਧਾਨ  ਸੁਖਜਿੰਦਰ ਸਿੰਘ ਖੋਸਾ ਨੇ ਗੱਲਬਾਤ ਕਰਦਿਆਂ ਕਿਹਾ ਕਿ  ਖਨੌਰੀ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ 2 ਚ  ਬੈਠੇ ਕਿਸਾਨਾਂ ਨੂੰ ਆਪਣੇ ਹਾੜੀ ਦੇ ਸੀਜ਼ਨ ਵਿਚ ਕੰਮ ਕਰ ਲਈ ਘਰ ਨਹੀਂ ਜਾਣਾ ਪਵੇਗਾ  ਉਹਨਾਂ ਕਿਹਾ ਕਿ ਉਹਨਾਂ ਦੀ ਫਸਲ ਦੀ ਸਾਂਭ ਸੰਭਾਲ  ਪਿੰਡਾ ਵਿੱਚ ਬੈਠੇ ਕਿਸਾਨ ਆਪਣੇ ਪੱਧਰ ਤੇ ਸਾਂਭਣਗੇ ਅਤੇ ਯਹ ਹੈ ਕਿ ਗਰਮੀ ਦੇ ਸੀਜ਼ਨ ਨੂੰ ਦੇਖਦੇ ਹੋਏ ਪੱਕੇ ਰਹਿਣ ਬਸੇਰੇ ਬਣਾਉਣੇ ਸ਼ੁਰੂ ਕਰ ਦਿੱਤੇ ਹਨ  ਉਹਨਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਖੋਸਾ ਵੱਲੋਂ  40 ਤੋਂ ਵੱਧ ਰਹਿਣ ਬਸੇਰੇ ਬਣਾ ਦਿੱਤੇ ਹਨ। ਦੇ ਜਲਦ ਹੀ ਖਨੋਰੀ ਬਾਰਡਰ ਤੇ ਸਾਰੇ ਕਿਸਾਨਾਂ ਦੇ ਰਹਿਣ ਲਈ ਪੱਕੇ ਰਹਿਣ ਬਸੇਰੇ ਬਣਾਏ ਜਾਣਗੇ ਅਤੇ ਕਿਹਾ ਕਿ ਸਾਡਾ ਗੈਰ ਰਾਜਨੀਤਿਕ ਸੰਯੁਕਤ ਮੋਰਚੇ ਵੱਲੋਂ ਅਗਾਮੀ ਪਾਰਲੀਮੈਂਟ ਚੋਣਾਂ ਵਿੱਚ ਹਰ ਪਿੰਡ ਪੱਧਰ ਤੇ ਵਿਰੋਧ ਕੀਤਾ ਜਾਵੇਗਾ।  ਕਿਹਾ ਕਿ ਭਾਜਪਾ ਸਰਕਾਰ ਵੱਲੋਂ  ਮੰਡੀਆਂ ਰੱਦ ਕਰ ਕੇ ਸਾਇਲੋ ਪਲਾਂਟਾਂ ਨੂੰ ਮਨਜ਼ੂਰੀ ਦੇਣ ਦੇ ਫੈਸਲੇ ਦਾ ਵਿਰੋਧ ਵਿਰੋਧ ਵਿੱਚ ਹਾਂ  ਹੁਣ ਪੰਜਾਬ ਸਰਕਾਰ ਵੀ ਕਿਸਾਨ ਵਿਰੋਧੀ ਫ਼ੈਸਲੇ ਕਰਕੇ  ਕੇਂਦਰ ਸਰਕਾਰ ਦੇ ਨਕਸ਼ੇ ਕਦਮਾਂ ਤੇ ਚੱਲ ਰਹੀ ਹੈ।  ਕਣਕ ਦੀ ਦੀ ਖਰੀਦ ਵੇਚਣ ਸਟੋਰੇਜ ਅਤੇ ਪ੍ਰੋਸੈਸਿੰਗ ਕਰਨ ਦੀ ਮਨਜ਼ੂਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵੀ ਪੂੰਜੀਪਤੀਆਂ ਦੇ ਇਸ਼ਾਰੇ ਤੇ ਨੱਚਣ ਲੱਗੀ ਹੈ। ਪਿਛਲੇ ਦਿਨੀ  ਹਰਿਆਣਾ ਸਰਕਾਰ ਵੱਲੋਂ ਨਵਦੀਪ ਵਾਟਰ ਕੈਨਲ ਵਾਲੇ ਦੀ ਗ੍ਰਿਫਤਾਰੀ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਹਾਂ  ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਸੀਨੀਅਰ ਮੀਤ ਪ੍ਰਧਾਨ ਅਮਰ ਸਿੰਘ, ਅਬੌਹਰ ਦੇ ਪ੍ਰਧਾਨ ਦਲਜੀਤ ਸਿੰਘ ਲਾਡੀ, ਪਟਿਆਲਾ ਜਿਲਾ ਦੇ ਪ੍ਰਧਾਨ ਬਲਜੀਤ ਸਿੰਘ, ਸੰਗਰੂਰ ਜ਼ਿਲ੍ਹਾ ਦੇ ਪ੍ਰਧਾਨ ਦਲਜੀਤ ਸਿੰਘ ਵਿਰਕ, ਬਲਵਿੰਦਰ ਸਿੰਘ ਮੋਗਾ ਸਮੇਤ ਆਗੂ ਹਾਜ਼ਰ ਸਨl

Share:

ਸੰਪਾਦਕ ਦਾ ਡੈਸਕ

Parminder Singh

Editor

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.