IMG-LOGO
ਹੋਮ ਪੰਜਾਬ: ਗੁਰੂ ਨਾਨਕ ਭਵਨ ਲੁਧਿਆਣਾ ਵਿੱਚ “ਲੋਕ ਮਨ” ਵੱਲੋਂ “ਸੁਰ ਸੁਖਨ...

ਗੁਰੂ ਨਾਨਕ ਭਵਨ ਲੁਧਿਆਣਾ ਵਿੱਚ “ਲੋਕ ਮਨ” ਵੱਲੋਂ “ਸੁਰ ਸੁਖਨ ਦੀ ਯਾਤਰਾ” ਨਾਮੀ ਸੰਗੀਤਕ ਪੇਸ਼ਕਾਰੀ 6 ਅਪ੍ਰੈਲ ਸ਼ਾਮ ਨੂੰ ਹੋਵੇਗੀ।

Admin User - Apr 04, 2024 01:07 AM
IMG

ਲੁਧਿਆਣਾਃ ਗੁਰੂ ਨਾਨਕ ਭਵਨ ਲੁਧਿਆਣਾ ਵਿੱਚ  “ਲੋਕ ਮਨ”  ਵੱਲੋਂ “ਸੁਰ ਸੁਖਨ ਦੀ ਯਾਤਰਾ” ਨਾਮੀ ਸੰਗੀਤਕ ਪੇਸ਼ਕਾਰੀ “ਫੈਰੋ ਫਲਿਊਡ” ਗਰੁੱਪ ਵੱਲੋ 6 ਅਪ੍ਰੈਲ ਸ਼ਾਮ ਨੂੰ ਕਰਵਾਈ ਜਾ ਰਹੀ ਹੈ। 
ਇਹ ਜਾਣਕਾਰੀ ਦੇਂਦਿਆਂ “ਲੋਕ ਮਨ”ਸੰਸਥਾ ਦੇ ਸੰਚਾਲਕ ਬਿਕਰਮਜੀਤ ਸਿੰਘ ਧੂਰੀ , ਪਰਵਿੰਦਰ ਸਿੰਘ ਕੀਕੂ ਧੂਰੀ ਤੇ ਗੁਰਪ੍ਰਿੰਸ ਸਿੰਘ ਨੇ ਅੱਜ ਇਥੇ ਦੱਸਿਆ ਕਿ “ਫੈਰੋ ਫਲਿਊਡ” ਗਰੁੱਪ ਚੰਡੀਗੜ੍ਹ ਵੱਲੋਂ  ਬਾਬਾ ਫ਼ਰੀਦ, ਸੰਤ ਕਬੀਰ,ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ , ਬਾਬਾ ਬੁੱਲ੍ਹੇਸ਼ਾਹ, ਹਜ਼ਰਤ ਸੁਲਤਾਨ ਬਾਹੂ,ਅਮੀਰ ਖੁਸਰੋ ਤੋਂ ਲੈ ਕੇ ਭਾਈ ਵੀਰ ਸਿੰਘ ਤੇ ਸ਼ਿਵ ਕੁਮਾਰ ਤੀਕ ਦੀ ਕਾਵਿ ਪਰੰਪਰਾ ਦਾ ਰਵਾਇਤੀ ਸਾਜ਼ਾਂ ਤੇ ਆਵਾਜ਼ਾਂ ਰਾਹੀਂ ਗਾਇਨ ਕੀਤਾ ਜਾਵੇਗਾ। 

“ਲੋਕ ਮਨ” ਗਰੁੱਪ ਦੇ ਪ੍ਰਤੀਨਿਧਾਂ ਬਿਕਰਮਜੀਤ ਸਿੰਘ ਧੂਰੀ, ਪਰਵਿੰਦਰ ਸਿੰਘ ਕੀਕੂ ਆਰਟਿਸਟ ਤੇ ਗੁਰਪ੍ਰਿੰਸ ਸਿੰਘ ਨੇ ਅੱਜ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨਾਲ ਮੁਲਾਕਾਤ ਕੀਤੀ ਤੇ ਆਸ਼ੀਰਵਾਦ ਲਿਆ। 
ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਲੁਧਿਆਣਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ “ਲੋਕ ਮਨ” ਗਰੁੱਪ ਚੰਗੇ ਸੰਗੀਤ ਦੀ ਪੇਸ਼ਕਾਰੀ ਚੰਗੇ ਸਰੋਤਿਆਂ ਲਈ ਕਰਨ ਦਾ ਸੁਪਨਾ ਲੈ ਕੇ ਲੁਧਿਆਣਾ ਵਿੱਚ ਆਇਆ ਹੈ। ਇਨ੍ਹਾਂ ਨੂੰ ਭਲੇ ਲੋਕਾਂ ਵੱਲੋਂ ਹਰ ਤਰ੍ਹਾਂ ਦੀ ਸਰਪ੍ਰਸਤੀ ਦੀ ਲੋੜ ਹੈ। 
ਬਿਕਰਮਜੀਤ ਸਿੰਘਧੂਰੀ  ਨੇ ਅੱਜ ਇਥੇ ਦੱਸਿਆ ਕਿ ਇਹ ਗਰੁੱਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਅੰਮ੍ਰਿਤਸਰ ਸਾਹਿੱਤ ਉਤਸਵ ਵਿੱਚ ਵੀ ਆਪਣੀ ਪੇਸ਼ਕਾਰੀ ਕਰਕੱ ਨਾਮਣਾ ਖੱਟ ਚੁਕਾ ਹੈ। ਪੰਜਾਬੀ ਪਹਿਰਾਵੇ ਤੇ ਲੋਕ ਅੰਦਾਜ਼ ਵਾਲੇ ਇਨ੍ਹਾਂ ਕਲਾਕਾਰਾਂ ਨੂੰ ਸੁਣਨ ਲਈ 98774 36476, 99141 07047 ਤੇ 99881 39876 ਤੇ ਸੰਪਰਕ ਕੀਤਾ ਜਾ ਸਕਦਾ ਹੈ।

Share:

ਸੰਪਾਦਕ ਦਾ ਡੈਸਕ

Parminder Singh

Editor

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.