ਤਾਜਾ ਖਬਰਾਂ
ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ 'ਚ ਕੱਪੜੇ ਦੀ ਦੁਕਾਨ 'ਚ ਅੱਗ ਲੱਗਣ ਕਾਰਨ ਉਪਰਲੀ ਮੰਜ਼ਿਲ 'ਤੇ ਰਹਿਣ ਵਾਲੇ ਇਕ ਹੀ ਪਰਿਵਾਰ ਦੇ 7 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮਰਨ ਵਾਲਿਆਂ ਵਿੱਚ ਤਿੰਨ ਔਰਤਾਂ, ਦੋ ਪੁਰਸ਼ ਅਤੇ ਦੋ ਬੱਚੇ ਸ਼ਾਮਲ ਹਨ। ਹਾਦਸਾ ਬੁੱਧਵਾਰ ਤੜਕੇ 3 ਵਜੇ ਵਾਪਰਿਆ। ਜਦੋਂ ਅੱਗ ਲੱਗੀ ਤਾਂ ਲੋਕ ਉਪਰਲੀ ਮੰਜ਼ਿਲ 'ਤੇ ਸੁੱਤੇ ਹੋਏ ਸਨ। ਉਹਨਾਂ ਨੂੰ ਹੇਠਾਂ ਆਉਣ ਦਾ ਮੌਕਾ ਵੀ ਨਹੀਂ ਮਿਲਿਆ। ਨਤੀਜੇ ਵਜੋਂ, ਸਾਰੇ ਸੱਤ ਲੋਕਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।
ਛਤਰਪਤੀ ਸੰਭਾਜੀਨਗਰ ਦੇ ਪੁਲਸ ਕਮਿਸ਼ਨਰ ਮਨੋਜ ਲੋਹੀਆ ਨੇ ਦੱਸਿਆ ਕਿ ਜਿਸ ਇਮਾਰਤ 'ਚ ਅੱਗ ਲੱਗੀ, ਉਸ 'ਚ ਕੁੱਲ 16 ਲੋਕ ਮੌਜੂਦ ਸਨ। ਪਹਿਲੀ ਮੰਜ਼ਿਲ 'ਤੇ 7 ਲੋਕ, ਦੂਜੀ ਮੰਜ਼ਿਲ 'ਤੇ 7 ਲੋਕ ਅਤੇ ਤੀਜੀ ਮੰਜ਼ਿਲ 'ਤੇ 2 ਲੋਕ ਸਨ। ਇਸ 'ਚ ਪਹਿਲੀ ਮੰਜ਼ਿਲ 'ਤੇ ਮੌਜੂਦ ਸਾਰੇ ਲੋਕਾਂ ਦੀ ਮੌਤ ਹੋ ਗਈ ਹੈ। ਲਾਸ਼ਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਉਸ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
Get all latest content delivered to your email a few times a month.