ਤਾਜਾ ਖਬਰਾਂ
ਅੰਮ੍ਰਿਤਸਰ: ਦੇਸ਼ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਦੇਸ਼ ਵਿੱਚ ਪੈਰਾਮਿਲਟਰੀ ਫੋਰਸਿਸ ਅਤੇ ਪੁਲਿਸ ਵੱਲੋਂ ਆਪਣੀ ਚੌਕਸੀ ਵਧਾਈ ਗਈ ਹੈ ਉਥੇ ਹੀ ਅੰਮ੍ਰਿਤਸਰ ਦੇ ਵਿੱਚ ਵੀ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਅਤੇ ਪੰਜਾਬ ਪੁਲਿਸ ਵੱਲੋਂ ਜਗਹਾ ਜਗਹਾ ਤੇ ਫਲੈਗ ਮਾਰਚ ਕਰ ਲੋਕਾਂ ਨੂੰ ਉਹਨਾਂ ਨੂੰ ਸੁਰੱਖਿਆ ਪ੍ਰਧਾਨ ਕਰਨ ਲਈ ਯਕੀਨ ਨਹੀਂ ਬਣਾਇਆ ਜਾ ਰਿਹਾ ਹੈ। ਉਤੇ ਹੀ ਇਸੇ ਲੜੀ ਦੇ ਮੱਦੇ ਨਜ਼ਰ ਅੱਜ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਵੀ ਪੁਲਿਸ ਵੱਲੋਂ ਸਰਚ ਅਭਿਆਨ ਕੀਤਾ ਗਿਆ ਅਤੇ ਸ਼ੱਕੀ ਅਨਸਰਾ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਕੀਤੀ ਗਈ ਪੁਲਿਸ ਅਧਿਕਾਰੀ ਵਰਿੰਦਰਜੀਤ ਸਿੰਘ ਖੋਸਾ ਨੇ ਦੱਸਿਆ ਕਿ ਜੇਕਰ ਕੋਈ ਸ਼ੱਕੀ ਵਾਹਨ ਜਾਂ ਸ਼ੱਕੀ ਚੀਜ਼ ਮਿਲੇਗੀ ਤਾਂ ਉਸਨੂੰ ਤੁਰੰਤ ਜਬਤ ਕੀਤਾ ਜਾਵੇਗਾ।
ਪੰਜਾਬ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਪੰਜਾਬ ਪੁਲਿਸ ਵੱਲੋਂ ਵੀ ਪੂਰੀ ਹ ਕਰ ਲਿੱਤੀਆਂ ਗਈਆਂ ਹਨ। ਅਤੇ ਜਗ੍ਹਾ ਜਗ੍ਹਾ ਤੇ ਪੁਲਿਸ ਵੱਲੋਂ ਫਲੈਗ ਮਾਰਚ ਅਤੇ ਪੈਰਾਮਿਲਟਰੀ ਫੋਰਸਿਸ ਤੈਨਾਤ ਕੀਤੀ ਗਈ ਹੈ। ਉੱਥੇ ਹੀ ਅੱਜ ਅੰਮ੍ਰਿਤਸਰ ਵੱਲੋਂ ਅੰਮ੍ਰਿਤਸਰ ਦੇ ਸਿਵਲ ਲਾਈਨ ਥਾਣੇ ਦੇ ਅਧੀਨ ਆਉਣ ਵਾਲੇ ਰੇਲਵੇ ਸਟੇਸ਼ਨ ਉੱਤੇ ਵੀ ਪੁਲਿਸ ਵੱਲੋਂ ਪੈਰਾਮਿਲਟਰੀ ਫੋਰਸਿਸ ਅਤੇ ਜੀਆਰਪੀ ਦੇ ਨਾਲ ਮਿਲ ਕੇ ਸਰਚ ਬਿਆਨ ਚਲਾਇਆ ਗਿਆ। ਉੱਥੇ ਹੀ ਅੰਮ੍ਰਿਤਸਰ ਦੇ ਪੁਲਿਸ ਅਧਿਕਾਰੀ ਵਰਿੰਦਰਜੀਤ ਸਿੰਘ ਖੋਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਇਹ ਸਰਚ ਅਭਿਆਨ ਸਿਰਫ ਉਸ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਤਾਂ ਜੋ ਕਿ ਲੋਕਾਂ ਦੇ ਵਿੱਚ ਪੁਲਿਸ ਪ੍ਰਤੀ ਇੱਕ ਜਾਗਰੂਕਤਾ ਆ ਸਕੇ ਕਿ ਪੁਲਿਸ ਹਮੇਸ਼ਾ ਹੀ ਉਹਨਾਂ ਦੇ ਨਾਲ ਹੈ। ਉੱਥੇ ਹੀ ਅੱਗੇ ਬੋਲਦੇ ਵਰਿੰਦਰਜੀਤ ਸਿੰਘ ਖੋਸਾ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਸ਼ੱਕੀ ਪਾਇਆ ਜਾਵੇਗਾ ਤਾਂ ਉਸਦੇ ਨਾਲ ਕੋਲ ਪੁੱਛਗਿਛ ਵੀ ਕੀਤੀ ਜਾਵੇਗੀ ਅਤੇ ਅੱਜ ਸੱਚ ਬਿਆਨ ਦੇ ਦੌਰਾਨ ਜੇਕਰ ਕੋਈ ਸ਼ੱਕੀ ਚੀਜ਼ ਬਰਾਮਦ ਹੁੰਦੀ ਤਾਂ ਉਸ ਨੂੰ ਵੀ ਜਬਤ ਕੀਤਾ ਜਾਵੇਗਾ। ਵਰਿੰਦਰਜੀਤ ਸਿੰਘ ਖੋਸਾ ਨੇ ਕਿਹਾ ਕਿ ਪੰਜਾਬ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਅਸੀਂ ਪੂਰੀਆਂ ਤਿਆਰੀਆਂ ਕਰ ਲਿਤੀਆਂ ਹਨ ਅਤੇ ਪੂਰੀ ਪੀਸਫੁਲ ਤਰੀਕੇ ਦੇ ਨਾਲ ਹੀ ਇਹ ਸਾਰੀਆਂ ਚੋਣਾਂ ਕਰਵਾਈਆਂ ਜਾਣਗੀਆ।
ਇੱਥੇ ਦੱਸਣ ਯੋਗ ਹੈ ਕਿ ਲੋਕ ਸਭਾ ਚੋਣਾਂ ਦਾ ਲੈ ਕੇ ਆਖਰੀ ਗੇੜ ਵਿੱਚ ਪੰਜਾਬ ਚ ਚੋਣਾਂ ਹੋਣ ਜਾ ਰਹੀਆਂ ਹਨ ਲੇਕਿਨ ਪੁਲਿਸ ਵੱਲੋਂ ਪਹਿਲਾਂ ਹੀ ਤਿਆਰੀ ਮੁਕੰਮਲ ਕਰ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਅਲੱਗ ਅਲੱਗ ਜਗ੍ਹਾ ਤੇ ਫਲੈਗ ਮਾਰਚ ਵੀ ਕੱਢੇ ਜਾ ਰਹੇ ਹਨ ਅਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਕਿ ਉਹ ਜਿੰਨੀ ਕੁ ਨਕਦੀ ਜਰੂਰਤ ਹੈ ਉਨੀ ਕ ਹੀ ਨਕਦੀ ਆਪਣੇ ਨਾਲ ਲੈ ਕੇ ਚੱਲਣ ਜਿੰਨੀ ਉਹਨਾਂ ਕੋਲੋਂ ਸਕਸ਼ਮ ਹੋ ਸਕੇ ਉਹਨਾਂ ਨੇ ਕਿਹਾ ਕਿ ਜੇਕਰ 50 ਹਜਰ ਤੋਂ ਵੱਧ ਨਕਦੀ ਕਿਸੇ ਕੋਲ ਪਾਈ ਗਈ ਤਾਂ ਉਸ ਖਿਲਾਫ ਕੋਈ ਕਾਰਵਾਈ ਕੀਤੀ ਜਾਵੇਗੀ ਉਥੇ ਹੀ ਅਚਾਨਕ ਹੀ ਅੱਜ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਰੇਲਵੇ ਸਟੇਸ਼ਨ ਤੇ ਵੀ ਜਾਂਚ ਕਰ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਪੁਲਿਸ ਉਹਨਾਂ ਦੇ ਨਾਲ ਹੈ ਅਤੇ ਉਹਨਾਂ ਦੇ ਲਈ ਹਮੇਸ਼ਾ ਹੀ ਤਿਆਰ ਬਰ ਤਿਆਰ ਰਵੇਗੀ ਅਤੇ ਹੀ ਜੇਕਰ ਕੋਈ ਸ਼ੱਕੀ ਵਾਹਨ ਅਤੇ ਜਾਂ ਸ਼ੱਕੀ ਚੀਜ਼ ਬਰਾਮਦ ਹੋਵੇਗੀ ਤੇ ਉਸ ਖਿਲਾਫ ਕਾਰਵਾਈ ਦੀ ਵੀ ਪੁਲਿਸ ਵੱਲੋਂ ਲੋਕਾਂ ਨੂੰ ਆਸ਼ਵਾਸਨ ਵੀ ਦਿੱਤਾ ਗਿਆ ਹੁਣ ਵੇਖਣਾ ਹੋਵੇਗਾ ਕਿ ਚੋਣਾਂ ਤੋਂ ਪਹਿਲਾਂ ਪੁਲਿਸ ਵੱਲੋਂ ਕਿੰਨੇ ਕੁ ਤਿਆਰੀਆਂ ਕੀਤੀਆਂ ਜਾਂਦੀਆਂ ਹਨ।
Get all latest content delivered to your email a few times a month.