ਤਾਜਾ ਖਬਰਾਂ
ਇੰਡੀਅਨ ਪ੍ਰੀਮੀਅਰ ਲੀਗ-2024 (IPL) ਦਾ 15ਵਾਂ ਮੈਚ ਰੋਇਲ ਚੈਲੰਜਰਜ਼ ਬੈਂਗਲੁਰੂ (RCB) ਅਤੇ ਲਖਨਊ ਸੁਪਰਜਾਇੰਟਸ (LSG) ਵਿਚਕਾਰ ਬੈਂਗਲੁਰੂ ਵਿੱਚ ਸ਼ਾਮ 7:30 ਵਜੇ ਖੇਡਿਆ ਜਾਵੇਗਾ। ਐਮ ਚਿੰਨਾਸਵਾਮੀ ਸਟੇਡੀਅਮ, ਬੈਂਗਲੁਰੂ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਫਾਫ ਡੂ ਪਲੇਸਿਸ ਨੇ ਅਲਜ਼ਾਰੀ ਜੋਸੇਫ ਦੀ ਜਗ੍ਹਾ ਰੀਸ ਟੋਪਲੇ ਨੂੰ ਪਲੇਇੰਗ 11 'ਚ ਸ਼ਾਮਲ ਕੀਤਾ ਹੈ। ਲਖਨਊ 'ਚ ਮੋਹਸਿਨ ਖਾਨ ਦੀ ਜਗ੍ਹਾ ਯਸ਼ ਠਾਕੁਰ ਨੂੰ ਮੌਕਾ ਦਿੱਤਾ ਗਿਆ ਹੈ।
ਦੋਵਾਂ ਟੀਮਾਂ ਦਾ ਪਲੇਇੰਗ-11
ਰਾਇਲ ਚੈਲੰਜਰਜ਼ ਬੰਗਲੌਰ (ਆਰਸੀਬੀ): ਫਾਫ ਡੂ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਰਜਤ ਪਾਟੀਦਾਰ, ਗਲੇਨ ਮੈਕਸਵੈੱਲ, ਕੈਮਰਨ ਗ੍ਰੀਨ, ਦਿਨੇਸ਼ ਕਾਰਤਿਕ (ਵਿਕਟਕੀਪਰ), ਅਨੁਜ ਰਾਵਤ, ਰੀਸ ਟੋਪਲੇ, ਮਯੰਕ ਡਾਗਰ, ਯਸ਼ ਦਿਆਲ ਅਤੇ ਮੁਹੰਮਦ ਸਿਰਾਜ।
ਇੰਪੈਕਟ ਪਲੇਅਰ : ਸੁਯਸ਼ ਪ੍ਰਭੂਦੇਸਾਈ, ਮਹੀਪਾਲ ਲੋਮਰੋਰ, ਵਿਜੇ ਕੁਮਾਰ ਵਿਆਸ਼ਕ, ਕਰਨ ਸ਼ਰਮਾ ਅਤੇ ਸਵਪਨਿਲ ਸਿੰਘ।
ਲਖਨਊ ਸੁਪਰਜਾਇੰਟਸ: ਕੇਐੱਲ ਰਾਹੁਲ (ਕਪਤਾਨ), ਕਵਿੰਟਨ ਡੀ ਕਾਕ, ਦੇਵਦੱਤ ਪਡਿਕਲ, ਨਿਕੋਲਸ ਪੂਰਨ, ਮਾਰਕਸ ਸਟੋਇਨਿਸ, ਆਯੂਸ਼ ਬਡੋਨੀ, ਕਰੁਣਾਲ ਪੰਡਯਾ, ਰਵੀ ਬਿਸ਼ਨੋਈ, ਯਸ਼ ਠਾਕੁਰ, ਮਯੰਕ ਯਾਦਵ ਅਤੇ ਨਵੀਨ-ਉਲ-ਹੱਕ।
ਇੰਪੈਕਟ ਪਲੇਅਰ : ਸਿਧਾਰਥ, ਅਲਜ਼ਾਰੀ ਜੋਸੇਫ, ਦੀਪਕ ਹੁੱਡਾ, ਅਮਿਤ ਮਿਸ਼ਰਾ ਅਤੇ ਕ੍ਰਿਸ਼ਨੱਪਾ ਗੌਤਮ।
Get all latest content delivered to your email a few times a month.