IMG-LOGO
ਹੋਮ ਖੇਡਾਂ: IPL2024, MI vs RR: ਮੁੰਬਈ ਨੇ ਰਾਜਸਥਾਨ ਨੂੰ 126 ਦੌੜਾਂ...

IPL2024, MI vs RR: ਮੁੰਬਈ ਨੇ ਰਾਜਸਥਾਨ ਨੂੰ 126 ਦੌੜਾਂ ਦਾ ਦਿੱਤਾ ਟਾਰਗੇਟ

Admin User - Apr 02, 2024 09:10 AM
IMG

.

ਇੰਡੀਅਨ ਪ੍ਰੀਮੀਅਰ ਲੀਗ (IPL) 'ਚ ਸੋਮਵਾਰ ਨੂੰ 17ਵੇਂ ਸੀਜ਼ਨ ਦਾ ਸਭ ਤੋਂ ਘੱਟ ਸਕੋਰ ਬਣਿਆ। ਮੁੰਬਈ ਇੰਡੀਅਨਜ਼ ਆਪਣੇ ਹੀ ਘਰੇਲੂ ਮੈਦਾਨ 'ਤੇ 20 ਓਵਰਾਂ 'ਚ 9 ਵਿਕਟਾਂ 'ਤੇ 125 ਦੌੜਾਂ ਹੀ ਬਣਾ ਸਕੀ।

ਮੁੰਬਈ ਨੇ ਰਾਜਸਥਾਨ ਨੂੰ ਜਿੱਤਣ ਲਈ 126 ਦੌੜਾਂ ਦਾ ਟੀਚਾ ਹੈ, ਜੋ ਬਹੁਤ ਹੀ ਛੋਟਾ ਸਕੋਰ ਹੈ। ਇਸ ਤੋਂ ਪਹਿਲਾਂ ਗੁਜਰਾਤ ਟਾਈਟਨਸ ਦੀ ਟੀਮ ਨੇ ਚੇਨਈ ਸੁਪਰ ਕਿੰਗਜ਼ ਖਿਲਾਫ 143 ਦੌੜਾਂ ਬਣਾਈਆਂ ਸਨ।

ਮੁੰਬਈ ਵੱਲੋਂ ਕੋਈ ਵੀ ਬੱਲੇਬਾਜ਼ ਫਿਫਟੀ ਨਹੀਂ ਬਣਾ ਸਕਿਆ, ਤਿਲਕ ਵਰਮਾ ਨੇ 32 ਅਤੇ ਹਾਰਦਿਕ ਪੰਡਯਾ ਨੇ 34 ਦੌੜਾਂ ਬਣਾਈਆਂ। ਸਾਬਕਾ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਨਮਨ ਧੀਰ ਅਤੇ ਡਿਵਾਲਡ ਬ੍ਰੇਵਿਸ ਨੇ ਗੋਲਡਨ ਡੱਕਸ ਬਣਾਏ। ਇਹ ਤਿੰਨੇ ਪਹਿਲੀ ਹੀ ਗੇਂਦ 'ਤੇ ਕੈਚ ਆਊਟ ਹੋ ਗਏ। ਬੋਲਟ ਨੇ ਤਿੰਨਾਂ ਨੂੰ ਪਵੇਲੀਅਨ ਭੇਜ ਦਿੱਤਾ।

ਰੋਹਿਤ ਸ਼ਰਮਾ, ਨਮਨ ਧੀਰ ਅਤੇ ਡਿਵਾਲਡ ਬ੍ਰੇਵਿਸ ਖਾਤਾ ਵੀ ਨਹੀਂ ਖੋਲ੍ਹ ਸਕੇ, ਜਦਕਿ ਈਸ਼ਾਨ ਕਿਸ਼ਨ ਨੇ 16 ਦੌੜਾਂ ਬਣਾਈਆਂ। ਟ੍ਰੇਂਟ ਬੋਲਟ ਨੇ 3 ਅਤੇ ਨੈਂਡਰੇ ਬਰਗਰ ਨੂੰ ਇਕ ਵਿਕਟ ਹਾਸਲ ਕੀਤੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.