IMG-LOGO
ਹੋਮ ਖੇਡਾਂ: IPL-2024, 14 Match, MI vs RR: ਰਾਜਸਥਾਨ ਨੇ ਟਾਸ ਜਿੱਤ...

IPL-2024, 14 Match, MI vs RR: ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਕਰਨ ਦਾ ਲਿਆ ਫੈਸਲਾ

Admin User - Apr 02, 2024 05:54 AM
IMG

.

ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਅੱਜ ਮੁੰਬਈ ਇੰਡੀਅਨਜ਼ (MI) ਦਾ ਸਾਹਮਣਾ ਰਾਜਸਥਾਨ ਰਾਇਲਜ਼ (RR) ਨਾਲ ਹੋਵੇਗਾ। ਦੋਵਾਂ ਵਿਚਾਲੇ 17ਵੇਂ ਸੀਜ਼ਨ ਦਾ 14ਵਾਂ ਮੈਚ ਮੁੰਬਈ ਦੇ ਵਾਨਖੇੜੇ ਕ੍ਰਿਕਟ ਸਟੇਡੀਅਮ 'ਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਮੈਚ 'ਚ ਰਾਜਸਥਾਨ ਨੇ ਆਪਣੇ ਪਲੇਇੰਗ 11 'ਚ  ਇਕ ਬਦਲਾਅ ਕੀਤਾ, ਜ਼ਖਮੀ ਸੰਦੀਪ ਸ਼ਰਮਾ ਅੱਜ ਨਹੀਂ ਖੇਡ ਰਹੇ ਹਨ, ਪਲੇਇੰਗ 11 'ਚ ਉਨ੍ਹਾਂ ਦੀ ਜਗ੍ਹਾ ਨੰਦਰੇ ਬਰਗਰ ਨੂੰ ਜਗ੍ਹਾ ਮਿਲੀ ਹੈ। ਦੂਜੇ ਪਾਸੇ ਮੁੰਬਈ ਨੇ ਵੀ ਆਪਣੇ ਪਲੇਇੰਗ-11 'ਚ ਬਦਲਾਅ ਕਰਦੇ ਹੋਏ ਸ਼ਮਸ ਮੁਲਾਨੀ ਦੀ ਜਗ੍ਹਾ ਆਕਾਸ਼ ਮਧਵਾਲ ਨੂੰ ਟੀਮ 'ਚ ਸ਼ਾਮਲ ਕੀਤਾ ਹੈ।

ਦੋਵਾਂ ਟੀਮਾਂ ਦਾ ਪਲੇਇੰਗ-11

ਮੁੰਬਈ ਇੰਡੀਅਨਜ਼: ਹਾਰਦਿਕ ਪੰਡਯਾ (ਕਪਤਾਨ), ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਨਮਨ ਧੀਰ, ਤਿਲਕ ਵਰਮਾ, ਟਿਮ ਡੇਵਿਡ, ਆਕਾਸ਼ ਮਧਵਾਲ, ਪੀਯੂਸ਼ ਚਾਵਲਾ, ਗੇਰਾਲਡ ਕੋਏਟਜ਼ੀ, ਕਵੇਨਾ ਮਾਫਾਕਾ ਅਤੇ ਜਸਪ੍ਰੀਤ ਬੁਮਰਾਹ।

ਇੰਪੈਕਟ ਪਲੇਅਰ: ਰੋਮਾਰੀਓ ਸ਼ੈਫਰਡ, ਨੁਵਾਨ ਤੁਸ਼ਾਰਾ, ਆਕਾਸ਼ ਮਧਵਾਲ, ਨੇਹਲ ਵਢੇਰਾ।

ਰਾਜਸਥਾਨ ਰਾਇਲਜ਼: ਸੰਜੂ ਸੈਮਸਨ (ਵਿਕਟਕੀਪਰ ਅਤੇ ਕਪਤਾਨ), ਯਸ਼ਸਵੀ ਜੈਸਵਾਲ, ਜੋਸ ਬਟਲਰ, ਰਿਆਨ ਪਰਾਗ, ਧਰੁਵ ਜੁਰੇਲ, ਸ਼ਿਮਰੋਨ ਹੇਟਮਾਇਰ, ਰਵੀਚੰਦਰਨ ਅਸ਼ਵਿਨ, ਯੁਜਵੇਂਦਰ ਚਾਹਲ, ਟ੍ਰੇਂਟ ਬੋਲਟ, ਨੰਦਰੇ ਬਰਗਰ ਅਤੇ ਅਵੇਸ਼ ਖਾਨ।

ਇੰਪੈਕਟ ਪਲੇਅਰ: ਕੁਲਦੀਪ ਸੇਨ, ਸ਼ੁਭਮ ਦੂਬੇ, ਤਨੁਸ਼ ਕੋਟੀਅਨ।

 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.