ਤਾਜਾ ਖਬਰਾਂ
.
ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਅੱਜ (ਸੋਮਵਾਰ) 5ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਬੋਰਡ ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ 99.84 ਫੀਸਦੀ ਵਿਦਿਆਰਥੀ ਪਾਸ ਹੋਏ ਹਨ। PSEB ਜਮਾਤ 5ਵੀਂ ਦਾ ਨਤੀਜਾ ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ http://pseb.ac.in 'ਤੇ 2 ਅਪ੍ਰੈਲ ਨੂੰ ਸਵੇਰੇ 10 ਵਜੇ ਉਪਲਬਧ ਕਰਾਇਆ ਜਾਵੇਗਾ।
PSEB ਜਮਾਤ 5ਵੀਂ ਦੀ ਪ੍ਰੀਖਿਆ ਵਿੱਚ ਕੁੱਲ 1,44,653 ਵਿਦਿਆਰਥਣਾਂ ਨੇ ਭਾਗ ਲਿਆ। ਜਿਨ੍ਹਾਂ ਵਿੱਚੋਂ 1,44,454 ਪ੍ਰੀਖਿਆਰਥੀਆਂ ਨੇ ਪਾਸ ਕੀਤੀ। ਇਸ ਸਾਲ ਕੁੱਲ 99.86 ਫੀਸਦੀ ਵਿਦਿਆਰਥਣਾਂ ਸਫਲ ਰਹੀਆਂ ਹਨ। ਜਦੋਂ ਕਿ ਇਸ ਪ੍ਰੀਖਿਆ ਵਿੱਚ 1,61,767 ਲੜਕੇ ਸ਼ਾਮਲ ਹੋਏ ਅਤੇ 1,61,468 ਨੇ ਪ੍ਰੀਖਿਆ ਪਾਸ ਕੀਤੀ। ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 99.81 ਹੈ।
ਬੋਰਡ ਨੇ ਇਸ ਸਾਲ ਸਿਰਫ਼ 15 ਦਿਨਾਂ ਵਿੱਚ ਇਹ ਨਤੀਜਾ ਐਲਾਨ ਦਿੱਤਾ ਹੈ। ਇਹ ਪ੍ਰੀਖਿਆਵਾਂ 15 ਮਾਰਚ ਨੂੰ ਮੁਕੰਮਲ ਹੋਈਆਂ ਸਨ। ਬੋਰਡ ਨੇ 15 ਦਿਨਾਂ ਦੇ ਅੰਦਰ ਪ੍ਰੀਖਿਆਵਾਂ ਦਾ ਮੁਲਾਂਕਣ ਕਰਨ ਅਤੇ ਨਤੀਜੇ ਤਿਆਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
Get all latest content delivered to your email a few times a month.