IMG-LOGO
ਹੋਮ ਪੰਜਾਬ: ਚਾਰ ਸਾਲਾਂ ਬਾਅਦ ਅੱਜ ਮੁੜ ਤੋਂ ਸ਼ੁਰੂ ਹੋਇਆ ਆਦਮਪੁਰ ਹਵਾਈ...

ਚਾਰ ਸਾਲਾਂ ਬਾਅਦ ਅੱਜ ਮੁੜ ਤੋਂ ਸ਼ੁਰੂ ਹੋਇਆ ਆਦਮਪੁਰ ਹਵਾਈ ਅੱਡਾ, ਦੁਆਬੇ ਦੇ NRI's ਨੂੰ ਹੋਵੇਗਾ ਫਾਇਦਾ

Admin User - Mar 31, 2024 11:32 PM
IMG

.

ਜਲੰਧਰ: ਪੰਜਾਬ ਦੇ ਜਲੰਧਰ ਦੇ ਆਦਮਪੁਰ ਹਵਾਈ ਅੱਡੇ ਨੇ ਅੱਜ ਕੰਮ ਸ਼ੁਰੂ ਕਰ ਦਿੱਤਾ ਹੈ। ਕਰੀਬ ਚਾਰ ਸਾਲਾਂ ਬਾਅਦ ਅੱਜ ਦੁਪਹਿਰ 12.50 ਵਜੇ ਆਦਮਪੁਰ ਤੋਂ ਨਾਂਦੇੜ ਸਾਹਿਬ ਲਈ ਪਹਿਲੀ ਉਡਾਣ ਭਰੇਗੀ। ਇਸ ਦਾ ਪਹਿਲਾ ਸਟਾਪ ਹਿੰਡਨ ਏਅਰਪੋਰਟ 'ਤੇ ਰੱਖਿਆ ਗਿਆ ਹੈ। ਉਥੋਂ ਉਕਤ ਫਲਾਈਟ ਨਾਂਦੇੜ ਸਾਹਿਬ ਲਈ ਰਵਾਨਾ ਹੋਵੇਗੀ। ਦੱਸ ਦੇਈਏ ਕਿ ਦੁਆਬਾ ਪ੍ਰਵਾਸੀ ਭਾਰਤੀਆਂ ਦਾ ਹੱਬ ਮੰਨਿਆ ਜਾਂਦਾ ਹੈ, ਇਸ ਲਈ ਉਨ੍ਹਾਂ ਨੂੰ ਇਸ ਦਾ ਕਾਫੀ ਫਾਇਦਾ ਮਿਲੇਗਾ। ਹੁਣ  ਦਿੱਲੀ ਜਾਣ ਲਈ 9 ਘੰਟੇ ਦਾ ਸਫਰ ਨਹੀਂ ਕਰਨਾ ਪਵੇਗਾ। ਉਪਰੋਕਤ ਰੂਟ ਫਲਾਈਟ ਵਿੱਚ ਸਿਰਫ 1 ਘੰਟੇ ਵਿੱਚ ਕਵਰ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਇਕਾਨਮੀ ਕਲਾਸ ਦਾ ਕਿਰਾਇਆ ਟੈਕਸ ਸਮੇਤ 2300 ਰੁਪਏ ਦੇ ਕਰੀਬ ਹੈ।

ਕੇਂਦਰ ਸਰਕਾਰ ਵੱਲੋਂ ਆਦਮਪੁਰ ਹਵਾਈ ਅੱਡੇ 'ਤੇ ਕਰੀਬ 2 ਹਫ਼ਤੇ ਪਹਿਲਾਂ ਸਟਾਫ਼ ਦੀ ਨਿਯੁਕਤੀ ਕੀਤੀ ਗਈ ਸੀ | ਜਿਸ ਤੋਂ ਬਾਅਦ ਉਡਾਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਤੁਹਾਨੂੰ ਦੱਸ ਦੇਈਏ ਕਿ ਇਸ ਹਵਾਈ ਅੱਡੇ ਤੋਂ ਹਿੰਡਨ, ਸ੍ਰੀ ਨਾਂਦੇੜ ਸਾਹਿਬ, ਬੈਂਗਲੁਰੂ, ਕੋਲਕਾਤਾ ਅਤੇ ਗੋਆ ਲਈ ਉਡਾਣਾਂ ਲਈ ਰੂਟ ਅਲਾਟ ਕੀਤੇ ਗਏ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.