IMG-LOGO
ਹੋਮ ਪੰਜਾਬ: ਚੰਡੀਗੜ੍ਹ-ਖਰੜ ਹਾਈਵੇਅ 'ਤੇ ਚੱਲਦੀ ਕਾਰ ਨੂੰ ਲੱਗੀ ਅੱਗ, ਸਵਾਰਾਂ ਨੇ...

ਚੰਡੀਗੜ੍ਹ-ਖਰੜ ਹਾਈਵੇਅ 'ਤੇ ਚੱਲਦੀ ਕਾਰ ਨੂੰ ਲੱਗੀ ਅੱਗ, ਸਵਾਰਾਂ ਨੇ ਚਲਦੀ ਕਾਰ ਚੋਂ ਬਾਹਰ ਨਿਕਲ ਕੇ ਬਚਾਈ ਆਪਣੀ ਜਾਨ

Admin User - Mar 31, 2024 11:18 PM
IMG

.

ਚੰਡੀਗੜ੍ਹ-ਖਰੜ ਹਾਈਵੇ 'ਤੇ ਫਲਾਈਓਵਰ 'ਤੇ ਚੱਲਦੀ ਕਾਰ ਦੇ ਬੋਨਟ 'ਚ ਅੱਗ ਲੱਗ ਗਈ, ਜਿਸ ਕਾਰਨ ਪੂਰੀ ਕਾਰ ਅੱਗ ਦੀ ਲਪੇਟ 'ਚ ਅ ਗਈ। ਇਸ ਦੌਰਾਨ ਕਾਰ ਸਵਾਰਾਂ ਨੇ ਚਲਦੀ ਕਾਰ 'ਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਹਾਲਾਂਕਿ ਕਾਰ ਸੜ ਕੇ ਸੁਆਹ ਹੋ ਗਈ। ਇਸ ਦੇ ਨਾਲ ਹੀ ਅੱਗ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਹੁਣ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਹਾ ਰਿਹਾ ਕਿ ਕਾਰ 'ਚ ਦੋ ਲੋਕ ਸਵਾਰ ਸਨ, ਜਿਨ੍ਹਾਂ ਨੇ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ ਹੈ।ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਾਰ ਫਲਾਈਓਵਰ ਦੇ ਬਿਲਕੁਲ ਵਿਚਕਾਰ ਸੀ। ਕਾਰ ਮੁਹਾਲੀ ਤੋਂ ਰੋਪੜ ਵੱਲ ਜਾ ਰਹੀ ਸੀ। ਅਜਿਹੇ 'ਚ ਉਸ ਲਈ ਅੱਗੇ ਵਧਣਾ ਮੁਸ਼ਕਿਲ ਸੀ। ਕਾਰ 'ਚ ਸਵਾਰ ਨੌਜਵਾਨਾਂ ਨੇ ਬੜੀ ਹੁਸ਼ਿਆਰੀ ਦਿਖਾਈ। ਨਾਲ ਹੀ ਕਿਨਾਰੇ 'ਤੇ ਹੌਲੀ-ਹੌਲੀ ਰੱਖ ਕੇ ਕਾਰ ਰੋਕ ਦਿੱਤੀ। ਕਾਰ 'ਚ ਸਵਾਰ ਲੋਕਾਂ ਨੇ ਪਿੱਛੇ ਤੋਂ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.