ਤਾਜਾ ਖਬਰਾਂ
.
ਲਾਹੌਰ , 5 ਮਾਰਚ:(ਜਗਤਾਰ ਸਿੰਘ ਭੁੱਲਰ) ਅੱਜ ਵਿਸ਼ਵ ਪੰਜਾਬੀ ਕਾਂਗਰਸ ਵਲੋਂ ਕਾਰਵਾਈ ਗਈ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਸ਼ੁਰੂ ਹੋ ਗਈ ਹੈ । ਇਸ ਕਾਨਫਰੰਸ ਦਾ ਉਦਘਾਟਨ ਵਿਸ਼ਵ ਪੰਜਾਬੀ ਕਾਂਗਰਸ ਦੇ ਅੰਤਰ ਰਾਸ਼ਟਰੀ ਚੇਅਰਮੈਨ ਫ਼ਖਰ ਜ਼ਮਾਨ ਅਤੇ ਗੁਜਰਾਤ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾਕਟਰ ਨਿਜ਼ਾਮੁਦੀਨ ਅਤੇ ਭਾਰਤੀ ਚੈਪਟਰ ਦੇ ਮੀਤ ਪ੍ਰਧਾਨ ਗੁਰਭਜਨ ਗਿੱਲ ਅਤੇ ਚੀਫ਼ ਕੁਆਰਡੀਨੇਟਰ ਸਹਿਜਪ੍ਰੀਤ ਸਿੰਘ ਮਾਂਗਟ ਨੇ ਸਾਂਝੇ ਤੌਰ ਤੇ ਕੀਤਾ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਫ਼ਖਰ ਜ਼ਮਾਨ ਨੇ ਕਿਹਾ ਕਿ ਅਸੀਂ ਪਾਕਿਸਤਾਨ ਵਿੱਚ ਪਹਿਲੀ ਪੰਜਾਬੀ ਯੂਨੀਵਰਸਿਟੀ ਸਥਾਪਿਤ ਕਰਨ ਲਈ ਬੜੇ ਜ਼ੋਰ ਨਾਲ ਕੰਮ ਕਰ ਰਹੇ ਹਨ ਅਤੇ ਸਾਡੀ ਸਰਕਾਰ ਤੋਂ ਮੰਗ ਵੀ ਹੈ ਕਿ ਕਾਲਜ ਪੱਧਰ ਤੱਕ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਭਾਸ਼ਾ ਕੀਤੀ ਜਾਵੇ । ਉਨ੍ਹਾਂ ਦੱਸਿਆ ਕਿ ਲਾਹੌਰ ਤੋਂ ਇਲਾਵਾ ਦੁਨੀਆਂ ਦੇ ਕਈ ਮੁਲਕਾਂ ਵਿੱਚ ਪੰਜਾਬੀ ਕਾਨਫਰੰਸ ਹੋ ਚੁੱਕੀ ਹੈ ।
ਇਸੇ ਤਰ੍ਹਾਂ ਸਾਬਕਾ ਉਪ ਕੁਲਪਤੀ ਡਾਕਟਰ ਨਿਜ਼ਾਮੁਦੀਨ ਨੇ ਕਿਹਾ ਅਜਿਹੀ ਕਾਨਫਰੰਸ ਭਵਿੱਖ ਵਿੱਚ ਲਾਹੌਰ ਦੀ ਯੂਨੀਵਰਸਿਟੀ ਕਾਰਵਾਈ ਜਾਵੇ ਤੋਂ ਜੋ ਦੋਹਾਂ ਮੁਲਕਾਂ ਵਿੱਚ ਪੰਜਾਬੀ ਭਾਸ਼ਾ ਦਾ ਹੋਰ ਪ੍ਰਚਾਰ ਹੋ ਸਕੇ । ਉਨ੍ਹਾਂ ਨੇ ਉਹ ਚਾਹੁਣਗੇ ਕਿ ਅਗਲੀ ਵਾਰ ਉਨ੍ਹਾਂ ਦੀ ਯੂਨੀਵਰਸਿਟੀ ਵਿਖੇ ਪੰਜਾਬੀ ਕਾਨਫਰੰਸ ਹੋਵੇ।
ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਗੁਰਭਜਨ ਗਿੱਲ ਨੇ ਕਿਹਾ ਕਿ ਸਾਡੀ ਬੋਲੀ ਹੀ ਸਾਡੀ ਸਾਂਝ ਹੈ ਅਤੇ ਇਸਨੂੰ ਹੋਰ ਮਜ਼ਬੂਤ ਕਰਨ ਲਈ ਦੋਹਾਂ ਸੂਬਿਆਂ ਦਾ ਸਾਹਿਤ ਦਾ ਆਦਾਨ ਪ੍ਰਦਾਨ ਹੋਣਾ ਬਹੁਤ ਜਰੂਰੀ ਹੈ । ਚਾਹੇ ਅੱਜ ਵੀ ਹੋ ਰਿਹਾ ਹੈ ਪਰ ਘੱਟ ਹੋ ਰਿਹਾ ਹੈ । ਇਸ ਲਈ ਸਾਨੂੰ ਹੋਰ ਹੰਬਲੇ ਮਾਰਨੇ ਪੈਣਗੇ । ਸਰਦਾਰ ਗਿੱਲ ਬੋਲਦਿਆਂ ਬੋਲਦਿਆਂ ਭਾਵੁਕ ਵੀ ਹੋ ਗਏ ਅਤੇ ਆਪਣੇ ਹੰਝੂ ਨਾ ਰੋਕ ਸਕੇ।
ਇਸੇ ਤਰ੍ਹਾਂ ਸਹਿਜਪ੍ਰੀਤ ਸਿੰਘ ਮਾਂਗਟ ਨੇ ਕਿਹਾ ਕਿ ਚਾਹੇ ਮੈਂ ਇੱਥੇ 7 ਵਾਰ ਆ ਚੁੱਕਾ ਹਾਂ ਪਰ ਹੁਣ ਸਾਨੂੰ ਸਭ ਨੂੰ ਅਰਦਾਸ ਕਰਨੀ ਚਾਹੀਦੀ ਹੈ ਕਿ ਇਹ ਸਰਹੱਦਾਂ ਤੇ ਲਕੀਰਾਂ ਵੀ ਮਿਟ ਜਾਣ । ਮੈਂ ਸਵੇਰੇ ਲੁਧਿਆਣਾ ਤੋਂ ਚੱਲਾਂ ਤੇ ਸ਼ਾਮ ਨੂੰ ਮੁੜ ਲਾਹੌਰ ਘੁੰਮਕੇ ਵਾਇਆ ਕਾਰ ਘਰ ਵਾਪਿਸ ਆ ਜਾਇਆ ਕਰਾਂ ।
ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਕਾਰੀ ਕਾਲਜ ਲਾਹੌਰ ਦੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਕਲਿਆਣ ਸਿੰਘ ਨੇ ਕਿਹਾ ਇਥੇ ਹੁਣ ਬੱਚੇ ਗੁਰਮੁੱਖੀ ਵੀ ਪੜ੍ਹ ਰਹੇ ਹਨ ਅਤੇ ਹਰ ਸਾਲ 100 ਵਿਦਿਆਰਥੀ ਪੰਜਾਬੀ ਭਾਸ਼ਾ ਵਿੱਚ ਡਿਗਰੀ ਕਰ ਰਹੇ ਹਨ । ਇਸ ਕਾਨਫਰੰਸ ਦੌਰਾਨ ਪੰਜਾਬੀ ਦੇ ਮਸ਼ਹੂਰ ਗਾਇਕ ਤੇ ਹੀਰੋ ਰਵਿੰਦਰ ਗਰੇਵਾਲ, ਇਲਿਆਸ ਘੁੰਮਣ , ਇਮਰਾਨ ਸ਼ੌਕਤ ਅਲੀ ਨੇ ਵੀ ਸੰਬੋਧਨ ਕੀਤਾ।
ਇਸ ਤੋਂ ਇਲਾਵਾ ਦੋਹਾਂ ਪੰਜਾਬਾਂ ਦੇ ਯੋਧਿਆਂ ਅਤੇ ਸੁਰਵੀਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਕੁਲਵੀਰ ਗੋਜਰਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਭਾਰਤਵੀਰ ਕੌਰ ਸੰਧੂ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ ਮੁਹੰਮਦ ਖ਼ਾਲਿਦ ਨੇ ਪਰਚੇ ਪੜੇ।
ਦੁਪਹਿਰ ਦੇ ਸੈਸ਼ਨ ਵਿੱਚ ਸੁਖਵਿੰਦਰ ਅੰਮ੍ਰਿਤ, ਸਿਮਰਨ ਅਕਸ, ਕੁਲਵੀਰ ਗੋਜਰਾ, ਸਾਬਰ ਅਲੀ, ਗੁਰਤੇਜ ਸਿੰਘ ਕੁਹਾੜ ਵਾਲਾ, ਬਾਬਾ ਨਜ਼ਮੀ, ਸਰਬਜੀਤ ਕੌਰ ਜੱਸੀ ਅਤੇ ਇਕਬਾਲ ਕੇਸਰ ਨੇ ਕਰਵਾਏ ਮੁਸ਼ਹਿਰਾ 'ਚ ਆਪਣੀਆਂ ਨਜ਼ਮਾਂ ਨਾਲ ਖੂਬ ਰੰਗ ਬੰਨਿਆ।
ਇਸਤੋਂ ਇਲਾਵਾ ਪੰਜਾਬੀ ਦੀ ਉਘੀ ਅਦਾਕਾਰਾ ਅਨੀਤਾ ਸ਼ਬਦੀਸ਼ ਨੇ ਸੋਲੋ ਨਾਟਕ ਪੇਸ਼ ਕਰਨ ਆਏ ਦਰਸ਼ਕਾਂ ਦਾ ਮਨ ਜਿੱਤ ਲਿਆ ।
ਇਸ ਕਾਨਫਰੰਸ ਲਈ 53 ਲੇਖਕ ,ਸਾਹਿਤਕਾਰ ਤੇ ਪੱਤਰਕਾਰਾਂ ਦਾ ਵਫਦ ਆਇਆ ਹੈ । ਜਿਸ ਵਿਚ ਲੇਖਕ ਤੇ ਸੇਵਾ ਮੁਕਤ ਆਈ ਏ ਐਸ ਜੰਗ ਬਹਾਦਰ ਗੋਇਲ, ਦਰਸ਼ਨ ਬੁੱਟਰ, ਭੁਪਿੰਦਰ ਕੌਰ ਪ੍ਰੀਤ, ਡਾਕਟਰ ਰਤਨ ਸਿੰਘ ਢਿੱਲੋਂ, ਫ਼ਿਲਮੀ ਅਦਾਕਾਰ, ਜੈ ਇੰਦਰ ਚੌਹਾਨ, ਡਾਕਟਰ ਜਸਵਿੰਦਰ ਕੌਰ, ਸਰਬਜੀਤ ਕੌਰ ਜੱਸੀ, ਸਵੈਰਾਜ ਸਿੰਘ ਸੰਧੂ, ਸੁਸ਼ੀਲ ਦੋਸਾਂਝ, , ਉੱਘੇ ਅਦਾਕਾਰ ਅਨੀਤਾ ਸ਼ਬਦੀਸ਼, ਲੇਖਕ ਸ਼ਬਦੀਸ਼, ਪੰਜਾਬੀ ਗਾਇਕ ਤੇ ਫ਼ਿਲਮੀ ਹੀਰੋ ਰਵਿੰਦਰ ਗਰੇਵਾਲ, ਸੁਖਵਿੰਦਰ ਅੰਮ੍ਰਿਤ, ਮਾਧਵੀ ਕਟਾਰੀਆ ਸੇਵਾਮੁਕਤ ਆਈਏਐਸ, ਪੰਜਾਬੀ ਅਦਾਕਾਰਾ ਸੁਨੀਤਾ ਧੀਰ, ਸਰਬਜੀਤ ਕੌਰ, ਪ੍ਰੋਫੈਸਰ ਭਾਰਤਵੀਰ ਕੌਰ,ਰਵਿੰਦਰ ਸਿੰਘ, ਪ੍ਰੋਫੈਸਰ ਤਰਸਪਾਲ ਕੌਰ, ਲੇਖਕ ਜਗਦੀਪ ਸਿੰਘ, ਲੇਖਕ ਹਰਵਿੰਦਰ ਸਿੰਘ, ਪ੍ਰੋਫੈਸਰ ਕੁਲਵੀਰ ਗੋਜਰਾ, ਗੁਰਭੇਜ ਸਿੰਘ , ਪ੍ਰੋਫੈਸਰ ਸਿਮਰਨਜੀਤ ਕੌਰ, ਭੁਪਿੰਦਰ ਕੌਰ, ਕਮਲਜੀਤ ਕੌਰ ਦੋਸਾਂਝ, ਪ੍ਰੋਫੈਸਰ ਮੁਹੰਮਦ ਖਾਲਿਦ, ਇੰਗਲੈਂਡ ਤੋਂ ਅਜ਼ੀਮ ਸ਼ੇਖਰ, ਅਮਰੀਕਾ ਤੋਂ ਸੁੱਖ ਗਰੇਵਾਲ, ਦਿੱਲੀ ਯੂਨੀਵਰਸਿਟੀ ਦੇ ਖ਼ਾਲਿਦ ਅਸ਼ਰਫ, ਖ਼ਾਲਿਦ ਅਲਵੀ, ਰਾਜੀਵ ਕਾਲੜਾ, ਕੁਸਮ ਕਾਲੜਾ, ਸੁਪ੍ਰਿਆ, ਰਾਜਵੰਤ ਕੌਰ ਬਾਜਵਾ, ਜਸਦੇਵ ਸਿੰਘ ਸੇਖੋਂ ਜ਼ੋਨਲ ਕਮਿਸਨਰ ਲੁਧਿਆਣਾ, ਆਦਿ ਸਾਹਿਤਕਾਰ ਤੇ ਲੇਖਕ ਵਫ਼ਦ 'ਚ ਸ਼ਾਮਿਲ ਹਨ। ਇਸਤੋਂ ਇਲਾਵਾ ਲਹਿੰਦੇ ਪੰਜਾਬ ਤੋਂ ਬਾਬਾ ਨਜ਼ਮੀ, ਅਫ਼ਜ਼ਲ ਸ਼ਾਹਿਰ, ਖ਼ਾਲਿਦ ਇਜ਼ਾਜ ਮੁਫ਼ਤੀ, ਮੁਹੰਮਦ ਜ਼ਮੀਲ, ਸਰਕਾਰੀਕਾਲਜ ਯੂਨੀਵਰਸਿਟੀ ਲਾਹੌਰ ਦੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਕਲਿਆਣ ਸਿੰਘ , ਪ੍ਰੋਫੈਸਰ ਡਾਕਟਰਮੁਹੰਮਦ ਮੁਨੀਰ ਕੰਬੋਜ , ਮੁਦੱਸਰ ਇਕਬਾਲ ਭੱਟ ਮੁੱਖ ਸੰਪਾਦਕ ਭੁਲੇਖਾ, ਮੁਮਤਾਜ਼ ਰਸ਼ਿਦ ਲਾਹੌਰੀ, ਵੀ ਹਾਜ਼ਿਰ ਸਨ । ਸਟੇਜ ਦੀ ਕਾਰਵਾਈ ਸੁਘਰਾ ਸਦਫ਼ ਸਾਬਕਾ ਡਾਇਰੈਕਟਰ ਜਨਰਲ਼ ਪੰਜਾਬੀ ਇੰਸਟੀਚਿਊਟ ਆਫ ਭਾਸ਼ਾ ,ਆਰਟ ਅਤੇ ਕਲਚਰ ਨੇ ਕੀਤੀ।
Get all latest content delivered to your email a few times a month.