IMG-LOGO
ਹੋਮ ਪੰਜਾਬ, ਸਿੱਖਿਆ, ਵਿਧਾਇਕ ਕੁਲਵੰਤ ਸਿੰਘ ਨੇ ਕੀਤਾ ਸਕੂਲ ਆਫ ਐਮੀਨੈਂਸ- ਫੇਜ 11...

ਵਿਧਾਇਕ ਕੁਲਵੰਤ ਸਿੰਘ ਨੇ ਕੀਤਾ ਸਕੂਲ ਆਫ ਐਮੀਨੈਂਸ- ਫੇਜ 11 ਲੋਕਾਂ ਨੂੰ ਸਮਰਪਿਤ

Admin User - Mar 03, 2024 05:04 PM
IMG

.

ਮੋਹਾਲੀ 3 ਮਾਰਚ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ  ਲੁਧਿਆਣਾ ਸਮੇਤ ਪੂਰੇ ਪੰਜਾਬ  ਵਿੱਚ  13 'ਸਕੂਲ ਆਫ ਐਮੀਨੈਂਸ- ਦਾ ਉਦਘਾਟਨ  ਕੀਤਾ ਗਿਆ, ਮੋਹਾਲੀ ਦੇ  ਫੇਜ਼ -11 ਵਿੱਚ ਇਹ ਦੂਜਾ- ਸਕੂਲ ਆਫ ਐਮੀਨਸ -ਹੈ, ਜੋ ਲੋਕਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ, ਇਸ ਨੂੰ  ਬਨਣ ਤੇ  ਲਗਭਗ 11.50 ਕਰੋੜ ਰੁਪਏ ਖਰਚ ਆਇਆ, ਇਸ ਵਿੱਚ 6ਵੀਂ ਕਲਾਸ ਤੋਂ 12ਵੀਂ ਕਲਾਸ ਤੱਕ ਦੇ ਬੱਚੇ ਪੜ੍ਹਨਗੇ ਅਤੇ 9ਵੀਂ ਤੋਂ 10ਵੀਂ ਜਮਾਤ ਤੱਕ ਲਈ ਬੱਚੇ ਐਂਟਰੈਂਸ ਦੇ ਕੇ ਦਾਖਲਾ ਲੈ ਸਕਣਗੇ,
ਇਹ ਗੱਲ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਵਿਧਾਇਕ ਕੁਲਵੰਤ ਸਿੰਘ ਅੱਜ ਫੇਜ਼ -11 ਵਿਖੇ -ਸਕੂਲ ਆਫ  ਐਮੀਨੈਂਸ- ਦਾ  ਉਦਘਾਟਨ ਕਰਨ ਦੇ ਸਬੰਧ ਵਿੱਚ  ਰੱਖੇ ਗਏ ਸਮਾਗਮ ਵਿੱਚ  ਸ਼ਮੂਲੀਅਤ ਕਰਨ ਦੇ ਲਈ ਪੁੱਜੇ ਸਨ, ਉਹਨਾਂ ਕਿਹਾ ਕਿ ਇਸ ਸਕੂਲ ਨੂੰ ਬਣਾਏ ਜਾਣ ਦੇ ਲਈ ਸਵਰਗੀ ਅਮਰੀਕ ਸਿੰਘ ਤਹਿਸੀਲਦਾਰ -ਸਾਬਕਾ ਕੌਂਸਲਰ  ਦਾ ਵੱਡਾ ਯੋਗਦਾਨ ਹੈ, ਉਹਨਾਂ ਦੇ ਵੱਲੋਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਇਸ ਸਕੂਲ ਨੂੰ ਬਣਾਉਣ ਦੇ ਲਈ ਪੂਰੀ ਸਿਦਕ- ਦਿਲੀ ਨਾਲ ਮਿਹਨਤ ਕੀਤੀ ਗਈ।
ਉਹਨਾਂ ਕਿਹਾ ਕਿ
 ਪੰਜਾਬ ਭਰ ਦੇ ਵਿੱਚ- ਸਕੂਲ ਆਫ ਐਮੀਨੈਂਸ-  ਦਾ ਬਣਾਏ ਜਾਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਦੇ ਸਿੱਖਿਆ ਕ੍ਰਾਂਤੀ ਵੱਲ ਵੱਧਦੇ ਕਦਮ ਹਨ, ਅਤੇ ਇਸ ਨਾਲ ਸਿੱਖਿਆ ਕ੍ਰਾਂਤੀ ਦੇ ਵਿੱਚ ਇੱਕ ਵੱਡਾ ਇਨਕਲਾਬ ਆਵੇਗਾ।  ਅਤੇ ਵਿਦਿਆਰਥੀ ਸਹੀ ਮਾਇਨਿਆਂ ਦੇ ਵਿੱਚ ਸਮੇਂ ਦੇ ਹਾਣੀ ਬਣ ਸਕਣਗੇ, 
ਉਹਨਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਕਦੀ ਵੀ ਸਿੱਖਿਆ ਅਤੇ ਸਿਹਤ ਵਿਭਾਗ ਦੇ ਵਿੱਚ ਲੋੜੀਂਦੇ ਸੁਧਾਰ ਦੀ ਜਰੂਰਤ ਤੱਕ ਮਹਿਸੂਸ ਨਹੀਂ ਕੀਤੀ,  ਪ੍ਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੋਂਦ  ਵਿੱਚ ਆਉਂਦੇ ਸਾਰ ਹੀ ਸਭ ਤੋਂ ਪਹਿਲਾਂ ਸਿਹਤ ਅਤੇ ਸਿੱਖਿਆ ਵਿਭਾਗ ਵਿੱਚ ਲੋੜੀਂਦੇ ਵੱਡੇ ਸੁਧਾਰ ਕੀਤੇ ਗਏ, ਪੰਜਾਬ ਭਰ ਦੇ ਵਿੱਚ ਸਿਹਤ ਸੇਵਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੁਫਤ ਆਮ ਆਦਮੀ ਕਲੀਨਿਕ ਖੋਲੇ ਗਏ, ਜਿੱਥੇ ਕਿ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ  ਮਰੀਜ਼ ਆਪਣੇ ਮੁਫਤ ਚੈਕ ਅਪ ਕਰਵਾ ਰਹੇ ਹਨ, ਜਦਕਿ ਸਿੱਖਿਆ ਵਿਭਾਗ ਵਿੱਚ ਕ੍ਰਾਂਤੀਕਾਰੀ ਬਦਲਾਵ ਲਿਆਉਂਦੇ ਹੋਏ -ਸਕੂਲ ਆਫ ਐਮੀਨੈਂਸ- ਦੀ ਸ਼ੁਰੂਆਤ ਕੀਤੀ ਗਈ, 
ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਨੇਤਾ ਕੁਲਦੀਪ ਸਿੰਘ ਸਮਾਣਾ, ਬਲਿੰਦਰ ਸਿੰਘ, ਅਮਰੀਕ ਸਿੰਘ, ਡੀ.ਐਸ.ਪੀ.- ਹਰਸਿਮਰਤ ਸਿੰਘ  ਬੱਲ, ਹਰਮੇਸ਼ ਸਿੰਘ ਕੁੰਬੜਾ, ਗੁਰਮੀਤ ਕੌਰ ਕੌਂਸਲਰ, ਅਰੁਣ ਗੋਇਲ, ਹਰਵਿੰਦਰ ਸਿੰਘ ਸੈਣੀ, ਅਵਤਾਰ ਸਿੰਘ ਮੌਲੀ ਸਤਵਿੰਦਰ ਸਿੰਘ ਮਿੱਠੂ,ਗੱਬਰ ਮੌਲੀ, ਗੁਰਦੁਆਰਾ ਪ੍ਰਬੰਧਕ ਕਮੇਟੀ ਫੇਸ- 11 ਦੇ ਪ੍ਰਧਾਨ -ਹਰਜੀਤ ਸਿੰਘ, ਕੈਪਟਨ ਕਰਨੈਲ ਸਿੰਘ, ਉਪਿੰਦਰਜੀਤ ਕੌਰ, ਅੰਜਲੀ ਸ਼ਰਮਾ, ਆਰ.ਪੀ. ਸ਼ਰਮਾ,ਜਸਪਾਲ ਮਟੌਰ, ਡਾਕਟਰ ਕੁਲਦੀਪ ਸਿੰਘ, ਸਾਬਕਾ ਕੌਂਸਲਰ -'ਹਰਪਾਲ ਸਿੰਘ ਚੰਨਾ,ਸਵਰਨ ਲਤਾ, ਹਰਵਿੰਦਰ ਕੌਰ,ਤਰੁਣਜੀਤ ਸਿੰਘ -ਬਲਾਕ ਪ੍ਰਧਾਨ, ਰਹਿਮਤ ਜੁਨੇਜਾ, ਗੱਜਣ ਸਿੰਘ ਡਾਕਟਰ ਰਵਿੰਦਰ ਰਵਿੰਦਰ ਕੰਬਾਲਾ ਵੀ ਹਾਜ਼ਰ ਸਨ।

 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.