ਤਾਜਾ ਖਬਰਾਂ
ਕਪੂਰਥਲਾ: ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਮਹਿਕਾਂ ਦਾ ਸੁਮੇਲ ਖਿਲਾਰਦੇ ਫ਼ੁੱਲਾਂ ਦਾ ਫ਼ਲਾਵਰ ਸ਼ੋਅ ਕਰਵਾਇਆ ਗਿਆ। ਇਸ ਮੌਕੇ ਕਰਵਾਏ ਗਏ ਵੱਖ—ਵੱਖ ਮੁਕਾਬਿਲਆਂ ਵਿਚ 300 ਤੋਂ ਵਧ ਵਿਦਿਆਰਥੀਆਂ ਤੇ ਬਾਗਵਾਨਾਂ ਨੇ ਫ਼ੁੱਲਾਂ ਦੀ ਖੇਤੀ ਲਈ ਆਪਣੀ ਮੁਹਾਰਤ ਤੇ ਉਤਸ਼ਾਹ ਦਾ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਹ ਸ਼ੋਅ ਪੋਟੇਡ ਫ਼ਲਾਵਰ, ਫ਼ਲਾਵਰ ਅਰੇਂਜਮੈਂਟ, ਫ਼ਲਾਵਰ ਰੰਗੋਲੀ ਅਤੇ ਪੇਂਟਿੰਗ ਮੁਕਾਬਲੇ ਵਿਚ ਹਿੱਸਾ ਲੈਣ ਵਾਲਿਆਂ ਆਪਣੀ ਰਚਨਾਤਮਿਕਤਾ ਤੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਇਕ ਵਧੀਆ ਪਲੇਟਫ਼ਾਰਮ ਤੇ ਖਿੱਚ ਦਾ ਕੇਂਦਰ ਬਣਿਆ । ਇਸ ਮੌਕੇ ਤੋਂ 100 ਵੱਧ ਫ਼ੁੱਲਾਂ ਦੀਆਂ ਕਿਸਮਾਂ ਦੇ ਫ਼ੁੱਲਾਂ ਦਾ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਦੇ ਮੁਖ ਕਾਰਜਕਾਰੀ ਅਧਿਕਾਰੀ ਰੱਖਿਆ ਅਸਟੇਟ (ਸੇਵਾਮੁਕਤ),ਸ੍ਰੀ ਪ੍ਰਿਤਪਾਲ ਸਿੰਘ ਮੁਖ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਫ਼ਲਾਵਰ ਸ਼ੋਅ ਵਿਚ ਦਿਖਾਈ ਦਿੰਦੇ ਫ਼ੁੱਲ ਸਿਰਫ਼ ਦੇਖਣ ਨੂੰ ਹੀ ਸੋਹਣੇ ਨਹੀਂ ਲੱਗਦੇ ਸਗੋਂ ਇਹਨਾਂ ਦੇ ਸਾਨੱੂ ਹੋਰ ਵੀ ਬਹੁਤ ਲਾਭ ਹਨ । ਅਜਿਹੇ ਸ਼ੋਅ ਪੌਦਿਆਂ ਦੀ ਦੁਨੀਆਂ ਦੀ ਮਹਹੱਤਾ ਬਾਰੇ ਜਾਨਣ, ਕੁਦਰਤੀ ਵਾਤਾਵਰਣ ਨੂੰ ਸੰਭਾਲਣ ਅਤੇ ਸੰਤੁਲਨ ਕਾਇਮ ਕਰਨ ਦੀ ਭਾਵਨਾਂ ਨੂੰ ਉਤਸ਼ਾਹਿਤ ਕਰਨ ਵਿਚ ਵੱਡਮੁੱਲਾ ਯੋਗਤਾਨ ਪਾਉਂਦੇ ਹਨ। ਉਨ੍ਹਾ ਜ਼ੋਰ ਦੇ ਦਿੰਦਿਆ ਕਿਹਾ ਕਿ ਇਹ ਮੌਕਾਂ ਸੋਚਣ ਦਾ ਹੈ ਕਿ ਕੁਦਰਤੀ ਦੀ ਇਸ ਕਾਇਨਾਤ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਅਤੇ ਸਾਨੂੰ ਇਹਨਾਂ ਦੀ ਸੁਰੱਖਿਆ ਲਈ ਕਿਸ ਤਰ੍ਹਾਂ ਦੇ ਯਤਨ ਕਰਨੇ ਚਾਹੀਦੇ ਹਨ।
ਇਸ ਮੌਕੇ *ਤੇ ਸਬੰਧੋਨ ਕਰਦਿਆਂ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਸਾਇੰਸ ਸਿਟੀ ਦਾ ਇਹ ਸਲਾਨਾ ਫ਼ਲਾਵਰ ਸ਼ੋਅ ਖਿੱਤੇ ਦੀ ਫ਼ੁੱਲਦਾਰ ਜੈਵਿਕ ਵਿਭਿੰਨਤਾ ਦਾ ਪ੍ਰਦਰਸ਼ਨ ਕਰਦਾ ਹੈ। ਇਸ ਮੌਕੇ ਉਨ੍ਹਾਂ ਵਾਤਾਵਰਣ ਨੂੰ ਬਣਾਈ ਰੱਖਣ ਲਈ ਫ਼ੁੱਲਾਂ ਦੀ ਵਿਭਿੰਨਤਾਂ ਦੀ ਮਹੱਹਤਾ ਤੇ ਚਾਨਣਾ ਪਾਉਂਦਿਆ ਇਸ ਨੂੰ ਉਤਸ਼ਾਹਿਤ ਕਰਨ ਤੇ ਸੰਭਾਲਣ ਦੀ ਲੋੜ *ਤੇ ਜ਼ੋਰ ਦਿੱਤਾ । ਉਨਾਂ ਕਿਹਾ ਕਿ ਫ਼ੁੱਲ ਦਾ ਰਸ ਤਿੱਤਲੀਆਂ, ਪੰਛੀਆਂ, ਕੀੜੇ —ਮਕੌੜਿਆਂ ਦੇ ਪਰਾਂਗਣ ਤੇ ਅਕਰਸ਼ਿਤ ਕਰਨ ਲਈ ਜ਼ਰੂਰੀ ਸਰੋਤ ਹਨ ਅਤੇ ਫ਼ੁੱਲਾਂ ਦੀ ਵਿਭਿੰਨਤਾ ਤੇ ਪ੍ਰਜਾਤੀਆਂ ਦਾ ਜੀਵਨ ਚੱਕਰ ਨਵੀਆਂ ਕਿਸਮਾਂ ਦੀ ਹਿਮਾਇਤ ਕਰਦਾ ਹੈ।ਡਾ. ਗਰੋਵਰ ਨੇ ਸਥਿਰ ਅਤੇ ਵਾਤਾਵਰਣ ਸੰਤਲੁਨ ਬਣਾਈ ਰੱਖਣ ਲਈ ਫੁੱਲਾਂ ਦੀ ਵਿਭਿੰਨਤਾਂ ਦੀ ਸਾਂਭ—ਸੰਭਾਲ ਨੂੰ ਉਤਸ਼ਾਹਿਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ।
ਇਸ ਮੌਕੇ ਕਰਵਾਏ ਮੁਕਾਬਿਲਆਂ ਦੇ ਨਤੀਜੇ ਇਸ ਪ੍ਰਕਾਰ ਰਹੇ ; ਪੇਂਟਿੰਗ ਮੁਕਾਬਲੇ ਵਿਚ ਸੇਂਟ ਮੇਰੀ ਸਕੂਲ ਜਲੰਧਰ ਦੀ ਜੈਸਮੀਨ ਸੇਂਟ ਜੋਸਫ਼ ਸਕੂਲ ਜਲੰਧਰ ਦੀ ਆਸਥਾ ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ ਤੇ ਰਹੀਆਂ। ਇਸੇ ਤਰ੍ਹਾਂ ਹੀ ਰੰਗੋਲੀ ਵਿਚ ਡੀ.ਏ.ਵੀ ਮਾਡਲ ਸਕੂਲ ਕਪੂਰਥਲਾ ਦੀ ਨੀਲਮ ਅਰੋੜਾ ਅਤੇ ਅਰਸ਼ਦੀਪ ਪਹਿਲੇ ਅਤੇ ਦੂਜੇ ਸਥਾਨ ਰਹੇ। ਜ਼ਦੋਂ ਕਿ ਤਾਰਕ ਪੌਦਿਆਂ (ਐਸਟਰ) ਦੀ ਆਮ ਲੋਕਾਂ ਦੀ ਕੈਟਾਗਿਰੀ ਵਿਚ ਪਹਿਲਾ ਇਨਾਮ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਅਤੇ ਦੂਜਾ ਇਨਾਮ ਜਲੰਧਰ ਦੀ ਰੋਹੀਨੀ ਨੇ ਜਿੱਤਿਆ।ਇਸੇ ਤਰ੍ਹਾਂ ਹੀ ਤਾਰਕ ਪੌਦਿਆਂ (ਐਸਟਰ) ਦੀ ਕਾਸ਼ਤਕਾਰੀ ਸੰਸਥਾਂ ਦੀ ਕੈਟਾਗਿਰੀ ਵਿਚ ਪਹਿਲਾ ਤੇ ਦੂਜਾ ਇਨਾਮ ਜਲੰਧਰ ਕੈਂਟ ਬੋਰਡ ਨੇ ਜਿੱਤਿਆ।
Get all latest content delivered to your email a few times a month.