IMG-LOGO
ਹੋਮ ਪੰਜਾਬ: ਦਰਦਨਾਕ ਖ਼ਬਰ: ਪ੍ਰਈਵੇਟ ਸਕੂਲ ਬੱਸ ਦੇ ਹੇਠਾਂ ਆ ਕੇ ਮਾਪਿਆਂ...

ਦਰਦਨਾਕ ਖ਼ਬਰ: ਪ੍ਰਈਵੇਟ ਸਕੂਲ ਬੱਸ ਦੇ ਹੇਠਾਂ ਆ ਕੇ ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਦਰਦਨਾਕ ਮੌਤ

Admin User - Mar 01, 2024 08:24 PM
IMG

ਲਹਿਰਾਗਾਗਾ ਦੇ ਨੇੜੇ ਪਿੰਡ ਖੰਡੇਬਾਦ ਵਿਖੇ ਇਕ ਪ੍ਰਈਵੇਟ ਸਕੂਲ ਦੀ ਬੱਸ ਹੇਠਾਂ ਆ ਕੇ ਤਿੰਨ ਸਾਲਾ ਇਕਲੌਤੇ ਪੁੱਤ ਦੀ ਦਰਦਨਾਕ ਮੌਤ ਹੋ ਗਈ। ਥਾਣਾ ਲਹਿਰਾ ਵਿਖੇ ਬੱਸ ਡਰਾਈਵਰ 'ਤੇ ਮਾਮਲਾ ਵੀ ਦਰਜ ਕੀਤਾ ਜਾ ਚੁੱਕਾ ਹੈ।

ਥਾਣਾ ਸਦਰ ਮੁਖੀ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਮ੍ਰਿਤਕ ਮਾਸੂਮ ਬੱਚੇ ਜਸਕੀਰਤ ਸਿੰਘ ਦੀ ਮਾਤਾ ਗੁਰਮੀਤ ਕੌਰ ਪਤਨੀ ਧਰਮਿੰਦਰ ਗਿਰ ਬਾਸੀ ਖੰਡੇਬਾਦ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਉਹ ਆਪਣੀ ਲੜਕੀ ਸੁਖਮਨਜੋਤ ਕੌਰ ਨੂੰ ਰੋਜ਼ਾਨਾ ਵਾਂਗ ਆਪਣੇ ਘਰ ਦੇ ਗੇਟ ਅੱਗੇ ਸਕੂਲ ਦੀ ਵੈਨ 'ਚ ਚੜ੍ਹਾਉਂਦੀ ਸੀ। ਜਦੋਂ ਉਹ ਲੜਕੀ ਨੂੰ ਸਕੂਲ ਵੈਨ 'ਚ ਚੜਾ ਕੇ ਘਰ ਅੰਦਰ ਵਾਪਸ ਜਾਣ ਲੱਗੀ ਤਾਂ ਉਸ ਸਮੇਂ ਉਸ ਦਾ ਲੜਕਾ ਜਸਕੀਰਤ ਸਿੰਘ ਗੇਟ ਸਾਹਮਣੇ ਖੇਡ ਰਿਹਾ ਸੀ। ਸਕੂਲ ਵੈਨ ਦੇ ਡਰਾਈਵਰ ਭੋਲਾ ਸਿੰਘ ਨੇ ਉਸ ਦੇ ਲੜਕੇ ਜਸਕੀਰਤ ਸਿੰਘ ਦੇ ਉੱਪਰ ਅਣਗਹਿਲੀ ਤੇ ਲਾਪਰਵਾਹੀ ਨਾਲ ਬੱਸ ਚੜ੍ਹਾ ਦਿੱਤੀ ਜਿਸ ਕਰਕੇ ਉਹ ਬੇਹੋਸ਼ ਹੋ ਗਿਆ। ਉਸ ਨੂੰ ਤੁਰੰਤ ਸਿਵਲ ਹਸਪਤਾਲ ਲਹਿਰਾ ਵਿਖੇ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲਹਿਰਾ ਪੁਲਿਸ ਨੇ ਮ੍ਰਿਤਕ ਬੱਚੇ ਦੀ ਮਾਤਾ ਗੁਰਮੀਤ ਕੌਰ ਦੇ ਬਿਆਨਾਂ ਮੁਤਾਬਕ ਸਕੂਲ ਵੈਨ ਡਰਾਈਵਰ ਭੋਲਾ ਸਿੰਘ ਖਿਲਾਫ਼ 279,304 ਏ ਦਾ ਮਾਮਲਾ ਦਰਜ ਕੀਤਾ ਗਿਆ ਹੈ।ਪੁਲਿਸ ਵੱਲੋਂ  ਸਕੂਲ ਬੱਸ ਦੇ ਡਰਾਈਵਰ ਖਿਲਾਫ ਅਗਲੀ ਕਾਰਵਾਈ  ਸ਼ੁਰੂ ਕਰ ਦਿੱਤੀ ਹੈ।  ਮ੍ਰਿਤਕ ਬੱਚੇ ਜਸਕੀਰਤ ਸਿੰਘ ਦਾ ਮੂਨਕ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।

Share:

ਸੰਪਾਦਕ ਦਾ ਡੈਸਕ

Parminder Singh

Editor

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.