IMG-LOGO
ਹੋਮ ਰਾਸ਼ਟਰੀ: ਰਾਹੁਲ ਗਾਂਧੀ ਇਟਲੀ ਦਾ ਚਸ਼ਮਾ ਲਾਹ ਕੇ ਦੇਖਣ, ਸੱਚ ਸਾਹਮਣੇ...

ਰਾਹੁਲ ਗਾਂਧੀ ਇਟਲੀ ਦਾ ਚਸ਼ਮਾ ਲਾਹ ਕੇ ਦੇਖਣ, ਸੱਚ ਸਾਹਮਣੇ ਨਜਰ ਆਏਗਾ: ਤਰੁਣ ਚੁੱਘ

Admin User - Mar 01, 2024 07:59 PM
IMG

ਚੰਡੀਗੜ੍ਹ, 1 ਮਾਰਚ: ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਰਾਹੁਲ ਗਾਂਧੀ ਵੱਲੋਂ ਉੱਤਰ ਪ੍ਰਦੇਸ਼ ਵਿੱਚ ਅਮਨ-ਕਾਨੂੰਨ ਨੂੰ ਲੈ ਕੇ ਚੁੱਕੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਅੱਤਵਾਦ ਨੂੰ ਰੋਕਣ, ਮਾਫੀਆ, ਦੰਗੇ, ਕਤਲ ਅਤੇ ਭ੍ਰਿਸ਼ਟਾਚਾਰ ਆਦਿ ਨੂੰ ਖਤਮ ਕਰਨ ਲਈ, ਸ਼ਾਂਤੀ ਸਥਾਪਿਤ ਕਰਨਾ, ਭਾਈਚਾਰਾ ਸਥਾਪਿਤ ਕਰਨਾ, ਲੋਕਾਂ ਵਿੱਚ ਵਿਸ਼ਵਾਸ ਦੀ ਭਾਵਨਾ ਸਥਾਪਿਤ ਕਰਨਾ, ਵਿਕਾਸ ਦੀ ਸਥਾਪਨਾ ਕਰਨਾ, ਕੀ ਇਹ ਜੰਗਲ ਰਾਜ ਹੈ? ਕੀ ਸਦਭਾਵਨਾ ਨਾਲ ਅਯੁੱਧਿਆ ਵਿੱਚ ਭਗਵਾਨ ਸ਼੍ਰੀ ਰਾਮ ਜੀ ਦੇ ਵਿਸ਼ਾਲ ਮੰਦਰ ਦਾ ਨਿਰਮਾਣ ਜੰਗਲ ਰਾਜ ਹੈ? ਉੱਤਰ ਪ੍ਰਦੇਸ਼, ਜਿਸ ਨੂੰ ਤੁਸੀਂ ਬਿਮਾਰੂ ਸੂਬਾ ਕਹਿੰਦੇ ਸੀ, ਉਥੇ 2450 ਕਿਲੋਮੀਟਰ ਨਵੀਆਂ ਰੇਲਵੇ ਲਾਈਨਾਂ ਦਾ ਜਾਲ ਵਿਛਾਉਨਾ, 4000 ਕਿਲੋਮੀਟਰ ਸੜਕਾਂ ਦਾ ਜਾਲ ਵਿਛਾਉਨਾਂ, AIMS, IIM ਬਣਾਉਣਾ, ਐਕਸਪ੍ਰੈਸ ਹਾਈਵੇ ਬਣਾਉਣਾ, 35 ਲੱਖ ਗਰੀਬਾਂ ਨੂੰ ਘਰ ਦੇਣਾ, ਲੱਖਾਂ ਪਰਿਵਾਰਾਂ ਦਾ ਪੰਜ ਲਖ ਰੁਪਏ ਦਾ ਮੁਫਤ ਇਲਾਜ ਦੇਣਾ, ਮਹਿਲਾ ਸੈਲਫ ਹੈਲਪ ਗਰੁੱਪਾਂ ਰਾਹੀਂ 72 ਲੱਖ ਔਰਤਾਂ ਨੂੰ ਸਸ਼ਕਤ ਕਰਨਾ, ਕੀ ਇਹ ਜੰਗਲ ਰਾਜ ਹੈ?

 

ਤਰੁਣ ਚੁੱਘ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਉਹ ਆਪਣਾ ਇਟਾਲੀਅਨ ਚਸ਼ਮਾ ਉਤਾਰ ਕੇ ਦੇਖਣ, ਉਹਨਾਂ ਨੂੰ ਸੱਚ ਸਾਫ਼-ਸਾਫ਼ ਦਿਖਾਈ ਦੇਵੇਗਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਪਹਿਨੀ ਗਈ ਇਟਾਲੀਅਨ ਐਨਕ ਉਨ੍ਹਾਂ ਨੂੰ ਸੱਚਾਈ ਦੇਖਣ ਨਹੀਂ ਦੇ ਰਹੀ।

 

ਤਰੁਣ ਚੁਘ ਨੇ ਰਾਹੁਲ ਗਾਂਧੀ ਦੇ ਅਮਨ-ਕਾਨੂੰਨ ਸਬੰਧੀ ਬਿਆਨ ’ਤੇ ਬੋਲਦਿਆਂ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਾਪਨਾ ਲਈ ਵਚਨਬੱਧ ਅਤੇ ਦ੍ਰਿੜ ਸੰਕਲਪ ਹੈ ਅਤੇ ਕਿਸੇ ਵੀ ਅਪਰਾਧੀ ਨੂੰ ਬਖਸ਼ਿਆ ਨਹੀਂ ਜਾਵੇਗਾ। ਦੇਸ਼ ਦੀਆਂ ਧੀਆਂ ਦਾ ਮਾਣ-ਸਨਮਾਨ ਸਾਡੀ ਸਰਕਾਰ ਲਈ ਮੁੱਢਲੀ ਅਹਿਮੀਅਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿਛਲੇ 10 ਸਾਲਾਂ ਦੇ ਸ਼ਾਸਨ ਦੌਰਾਨ ਭਾਜਪਾ ਸਰਕਾਰ ਵੱਲੋਂ ਦੇਸ਼ ਦੀਆਂ ਧੀਆਂ ਦੇ ਸਸ਼ਕਤੀਕਰਨ ਅਤੇ ਉਨ੍ਹਾਂ ਦੇ ਸਨਮਾਨ ਲਈ ਸਖ਼ਤ ਕਾਨੂੰਨ ਬਣਾਏ ਅਤੇ ਲਾਗੂ ਕੀਤੇ ਗਏ ਹਨ।

ਤਰੁਣ ਚੁੱਘ ਨੇ ਕਿਹਾ ਕਿ ਰਾਹੁਲ ਗਾਂਧੀ ਸੰਦੇਸ਼ਖੇੜੀ ਕਾਂਡ 'ਤੇ ਕੁਝ ਕਿਉਂ ਨਹੀਂ ਬੋਲਦੇ? ਬੰਗਾਲ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਉਹਨਾਂ ਦੇ ਮੂੰਹੋਂ ਇੱਕ ਵੀ ਸ਼ਬਦ ਕਿਉਂ ਨਹੀਂ ਨਿਕਲਦਾ, ਕੀ ਉਹ ਸਭ ਉਹਨਾਂ ਨੂੰ ਨਜਰ ਨਹੀਂ ਆਉਂਦਾ? ਬੰਗਾਲ ਵਿੱਚ ਐਫਆਈਆਰ ਦਰਜ ਕਰਵਾਉਣ ਵਾਲਿਆਂ ਦੀ ਲੰਬੀ ਕਤਾਰ ਲੱਗ ਗਈ ਹੈ। ਬੰਗਾਲ ਵਿੱਚ ਬਹੁਤ ਸਾਰੇ ਅਪਰਾਧ ਅਤੇ ਘਟਨਾਵਾਂ ਹੋ ਰਹੀਆਂ ਹਨ ਅਤੇ ਰਾਹੁਲ ਗਾਂਧੀ ਨੇ ਅਜੇ ਤੱਕ ਇੱਕ ਸ਼ਬਦ ਵੀ ਨਹੀਂ ਬੋਲਿਆ। ਕਾਂਗਰਸ ਦੇ ਦੋਹਰੇ ਚਿਹਰੇ 'ਤੇ ਸਵਾਲ ਚੁਕਦੀਆਂ ਉਨ੍ਹਾਂ ਪ੍ਰਿਯੰਕਾ ਗਾਂਧੀ ਦੇ ਉਸ ਬਿਆਨ ਵਿੱਚ, ਜਿਸ ਵਿੱਚ ਪ੍ਰਿਅੰਕਾ ਨੇ ਕਿਹਾ ਸੀ ਕਿ 'ਮੈਂ ਇੱਕ ਕੁੜੀ ਹਾਂ, ਮੈਂ ਲੜ ਸਕਦੀ ਹਾਂ', ਕਿਹਾ ਕਿ ਪ੍ਰਿਯੰਕਾ ਗਾਂਧੀ ਇੱਕ ਵਾਰ ਬੰਗਾਲ ਜ਼ਰੂਰ ਜਾਣ, ਬਾਰਾਸਾਤ ਹੋ ਕੇ ਆਉਣ, ਸੰਦੇਸ਼ਖਲੀ ਵਿੱਚ ਜਾ ਕੇ ਮਿਲ ਕੇ ਆਉਣ। ਉੱਥੇ ਅਪਰਾਧ ਦੀ ਕਹਾਣੀ ਲਿਖੀ ਜਾ ਰਹੀ ਹੈ, ਪਰ ਗਾਂਧੀ ਪਰਿਵਾਰ ਇਸ ਸਭ 'ਤੇ ਚੁੱਪ ਕਿਉਂ ਹੈ?

Share:

ਸੰਪਾਦਕ ਦਾ ਡੈਸਕ

Parminder Singh

Editor

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.