IMG-LOGO
ਹੋਮ ਪੰਜਾਬ: ਸੰਦੇਸ਼ਖਾਲੀ ਘਟਨਾ ਦੇ ਦੋਸ਼ੀ ਦੀ ਗ੍ਰਿਫਤਾਰੀ 'ਚ ਦੇਰ ਬੰਗਾਲ ਸਰਕਾਰ...

ਸੰਦੇਸ਼ਖਾਲੀ ਘਟਨਾ ਦੇ ਦੋਸ਼ੀ ਦੀ ਗ੍ਰਿਫਤਾਰੀ 'ਚ ਦੇਰ ਬੰਗਾਲ ਸਰਕਾਰ ਦੀ ਮਿਲੀਭੁਗਤ: ਤਰੁਣ ਚੁੱਘ

Admin User - Feb 29, 2024 07:27 PM
IMG

.

ਚੰਡੀਗੜ੍ਹ, 29 ਫਰਵਰੀ : ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਪੱਛਮੀ ਬੰਗਾਲ ਵਿੱਚ ਰੋਜ਼ਾਨਾ ਹੋ ਰਹੀਆਂ ਅਪਰਾਧਿਕ ਘਟਨਾਵਾਂ ਅਤੇ ਔਰਤਾਂ ਦੇ ਜਿਨਸੀ ਸ਼ੋਸ਼ਣ ਦੀਆਂ ਸ਼ਰਮਨਾਕ ਘਟਨਾਵਾਂ ਨੂੰ ਲੈ ਕੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਬੰਗਾਲ ਸਰਕਾਰ ਨੂੰ ਕਰੜੇ ਹਥੀ ਲੈਂਦੀਆਂ ਆਪਣੇ ਬਿਆਨ ਵਿੱਚ ਕਿਹਾ ਕਿ ਪੱਛਮੀ ਬੰਗਾਲ 'ਚ ਜੰਗਲ ਰਾਜ ਆਪਣੇ ਸਿਖਰ 'ਤੇ ਹੈ। ਮਮਤਾ ਦੇ ਸ਼ਾਸਨ ਵਿੱਚ ਅਪਰਾਧੀਆਂ ਦੀ ਸੁਰੱਖਿਆ ਅਤੇ ਪਾਲਣ ਪੋਸ਼ਣ ਕੀਤਾ ਜਾ ਰਿਹਾ ਹੈ। 

 

ਤਰੁਣ ਚੁੱਘ ਨੇ ਕਿਹਾ ਕਿ ਅੱਜ ਬੰਗਾਲ ਦੀਆਂ ਧੀਆਂ ਬਿਲਕੁਲ ਵੀ ਸੁਰੱਖਿਅਤ ਨਹੀਂ ਹਨ। ਅਪਰਾਧੀ ਸ਼ਰੇਆਮ ਘੁੰਮ ਰਹੇ ਹਨ। ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਹ ਦਰਸਾਉਂਦਾ ਹੈ ਕਿ ਬੰਗਾਲ ਚ ਕਾਨੂੰਨ ਵਿਵਸਥਾ ਬਦਤਰ ਹਾਲਤ ਵਿੱਚ ਹੈ। ਸੰਦੇਸ਼ਖਲੀ ਘਟਨਾ ਦਾ ਦੋਸ਼ੀ ਸ਼ੇਖ ਸ਼ਾਹਜਹਾਂ ਗ੍ਰਿਫਤਾਰੀ ਤੋਂ ਬਾਅਦ ਵੀ ਤੈਸ਼ ਚ ਘੁੰਮ ਰਿਹਾ ਹੈ।

ਤਰੁਣ ਚੁੱਘ ਨੇ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਦੇਸ਼ ਅਤੇ ਬੰਗਾਲ ਦੀ ਜਨਤਾ ਨੂੰ ਦੱਸਣਾ ਹੋਵੇਗਾ ਕਿ ਅਪਰਾਧੀਆਂ ਨੂੰ ਕੌਣ ਬਚਾਉਂਦਾ ਰਿਹਾ ਅਤੇ ਕਿਉਂ ਬਚਾਉਂਦਾ ਰਿਹਾ? ਜੇਕਰ ਕਿਸੇ ਮੁਜਰਿਮ ਦੇ ਖਿਲਾਫ ਮਾਮਲਾ ਦਰਜ ਹੋਇਆ ਹੈ ਤਾਂ ਵੀ ਉਸਦੀ ਗ੍ਰਿਫਤਾਰੀ ਵਿੱਚ ਦੇਰੀ ਕਿਉਂ ਕੀਤੀ ਗਈ? ਹਾਈ ਕੋਰਟ ਦੇ ਆਦੇਸ਼ ਤੋਂ ਬਾਅਦ ਹੀ ਗ੍ਰਿਫਤਾਰੀ ਹੋਈ, ਜਿਸ ਨਾਲ ਇਹ ਸਾਫ ਹੁੰਦਾ ਹੈ ਕਿ ਪੁਲਿਸ ਰਾਜਨੀਤਿਕ ਦਬਾਅ ਹੇਠ ਕੰਮ ਕਰ ਰਹੀ ਹੈ।

 ਤਰੁਣ ਚੁੱਘ ਨੇ ਕਿਹਾ ਕਿ ਇਨ੍ਹਾਂ ਸਾਰੇ ਮਾਮਲਿਆਂ ਦੀ ਗੰਭੀਰਤਾ ਅਤੇ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਮਮਤਾ ਬੈਨਰਜੀ ਆਧੁਨਿਕ ਭਾਰਤ ਦੇ ਜਿਨਾਹ ਦਾ ਚਿਹਰਾ ਬਣ ਚੁੱਕੀ ਹੈ। ਉਹਨਾਂ ਕਿਹਾ ਕਿ ਮਮਤਾ ਬਨਰਜੀ ਬੰਗਾਲ ਦੇ ਅਪਰਾਧੀਆਂ ਦੀ ਸਰਗਨਾ ਬਣ ਚੁਕੀ ਹੈI

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.