IMG-LOGO
ਹੋਮ ਪੰਜਾਬ: ਕਿਸਾਨਾਂ ਨੇ ਟਰੈਕਟਰਾਂ ਨਾਲ ਧੱਕ ਕੇ ਪਾਸੇ ਕੀਤੇ ਸਰਕਾਰ ਦੇ...

ਕਿਸਾਨਾਂ ਨੇ ਟਰੈਕਟਰਾਂ ਨਾਲ ਧੱਕ ਕੇ ਪਾਸੇ ਕੀਤੇ ਸਰਕਾਰ ਦੇ ਬੈਰੀਕੇਡ

Admin User - Feb 13, 2024 04:22 PM
IMG

.

ਸ਼ੰਭੂ: ਕਿਸਾਨਾਂ ਦੇ ਦਿੱਲੀ ਕੂਚ ਦੇ ਪ੍ਰੋਗਰਾਮ ਨਾਲ ਸ਼ੰਭੂ ਬਾਰਡਰ ਉੱਤੇ ਹਲਾਤ ਵਿਗੜ ਰਹੇ ਹਨ। ਪੁਲਿਸ ਕਿਸਾਨਾਂ ਨੂੰ ਖਦੇੜਣ ਲਈ ਹਰ ਯਤਨ ਕਰ ਰਹੀ ਹੈ। ਇਸ ਮੌਕੇ ਕਿਸਾਨਾਂ ਉੱਤੇ ਅੱਥਰੂ ਗੈਸ ਦੇ ਗੋਲੀ ਵੀ ਛੱਡੇ ਜਾ ਰਹੇ ਹਨ ਜਿਸ ਕਾਰਨ ਕਈ ਕਿਸਾਨਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਵੀ ਹੈ। ਕਿਸਾਨਾਂ ਦੇ ਅੰਦੋਲਨ ਮੌਕੇ ਪੁਲਿਸ ਵੱਲੋਂ ਕਿਸਾਨਾਂ ਉੱਤੇ ਲਾਠੀਚਾਰਜ ਵੀ ਕੀਤਾ ਜਾ ਰਿਹਾ ਹੈ ਤੇ ਇਸ ਮੌਕੇ ਕਿਸਾਨਾਂ ਨੂੰ ਲਗਾਤਾਰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ। ਪੁਲਿਸ ਵੱਲੋਂ ਲਾਏ ਗਏ ਬੈਰੀਕੇਡਾਂ ਨੂੰ ਵੀ ਕਿਸਾਨਾਂ ਵੱਲੋਂ ਧੱਕ ਕੇ ਪਾਸੇ ਕੀਤਾ ਜਾ ਰਿਹਾ ਹੈ। ਕਿਸਾਨ ਟਰੈਕਟਰ ਨਾਲ ਬੈਰੀਕੇਡ ਨੂੰ ਧੱਕ ਕੇ ਪਾਸੇ ਕਰ ਰਹੇ ਹਨ ਤਾਂ ਕਿ ਉਹ ਸ਼ੰਭੂ ਬਾਰਡਰ ਪਾਰ ਕਰ ਸਕਣ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.