IMG-LOGO
ਹੋਮ ਪੰਜਾਬ, ਵਿਰਾਸਤ, ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਮੌਕੇ 'ਤੇ ਬਰਾਤ...

ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ ਮੌਕੇ 'ਤੇ ਬਰਾਤ ਰੂਪੀ ਨਗਰ ਕੀਰਤਨ ਗੁ: ਭੋਰਾ ਸਾਹਿਬ ਤੋਂ ਆਰੰਭ

Admin User - Feb 13, 2024 04:12 PM
IMG

..

ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੁਰਬ  ਹਰ ਸਾਲ ਦੀ ਤਰਾ ਇਸ ਸਾਲ ਵੀ ਸ਼੍ਰੋਮਣੀ ਗੁਰਦੁਆਰਾ  ਪ੍ਰਬੰਧਕ  ਕਮੇਟੀ ਵਲੋ ਸਮੂਹ ਸੰਗਤਾ ਦੇ ਸਹਿਯੋਗ  ਨਾਲ ਤਖਤ ਸ੍ਰੀ ਕੇਸਗੜ੍ਹ  ਸਾਹਿਬ  ਜੀ ਦੀ ਛਤਰ ਛਾਇਆ  ਹੇਠ  ਗੁਰਦੁਆਰਾ "ਗੁਰੂ ਕੇ ਮਹਿਲ" ਗੁ ਭੋਰਾ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਬਰਾਤ ਰੂਪੀ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਸਭ ਤੋ ਪਹਿਲਾ ਪਿਛਲੇ ਤਿੰਨ ਦਿਨੋ ਤੋ ਚਲ ਰਹੇ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਜਿਸ ਤੋ ਬਾਅਦ  ਜੈਕਾਰਿਆ ਦੀ ਗੁੰਜ ਵਿਚ ਅਰਦਾਸ ਤੋ ਬਾਅਦ  ਨਗਰ ਕੀਰਤਨ ਸਾਹਿਬ ਆਰੰਭ  ਕੀਤਾ ਗਿਆ  ਜਿਸ ਦਾ  ਪਹਿਲਾਂ  ਪੜਾਅ  ਦੇਰ ਸ਼ਾਮ ਗੁਰਦੁਆਰਾ ਸਿਹਰਾ ਸਾਹਿਬ (ਸ਼੍ਰੀ ਅਨੰਦਪੁਰ  ਸਾਹਿਬ  ਤੋ 20 ਕਿਲੋਮੀਟਰ )  ਵਿਖੇ ਪੁੱਜੇਗਾ ਜਿੱਥੇ  ਗੁਰਮਤ ਸਮਾਗਮ ਹੋਣਗੇ ਤੇ ਨਗਰ ਕੀਰਤਨ  ਦੀ ਵਿਸਾਲ ਸੰਗਤ ਵਿਸਰਾਮ ਕਰੇਗੀ  ਉਸ ਉਪਰੰਤ ਇਹ ਨਗਰ ਕੀਰਤਨ ਗੁਰਦੁਆਰਾ ਆਨੰਦ ਕਾਰਜ "ਗੁਰੂ ਕਾ ਲਾਹੋਰ" ਸਾਹਿਬ ਵਿਖੇ ਪੁੱਜ ਕੇ ਸਮਾਪਤ ਹੋਵੇਗਾ ਤੇ 14 ਫਰਬਰੀ ਨੂੰ ਗੁਰਮਤਿ ਸਮਾਗਮ ਚੱਲਣਗੇ।


ਦੱਸਣ ਯੋਗ ਹੈ ਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਨੰਦ ਕਾਰਜ ਗੁਰੂ ਕਾ ਲਾਹੌਰ ਵਿਖੇ ਹੋਏ ਸਨ ਤੇ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਅਤੇ ਵੱਖ-ਵੱਖ ਸੰਪਰਦਾਵਾਂ ਦੇ ਮੁਖੀਆਂ ਵੱਲੋਂ ਮਿਲ ਕੇ ਇਸ ਅਸਥਾਨ ਤੇ ਧਾਰਮਿਕ ਸਮਾਗਮ ਕਰਾਏ ਜਾਂਦੇ ਹਨ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਸੰਗਤ ਸ਼ਿਰਕਤ ਕਰਦੀ ਹੈ।

 ਇਸ ਖਾਸ ਦਿਹਾੜੇ ਮੌਕੇ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵਾਲਿਆਂ ਵੱਲੋਂ ਵੱਖ-ਵੱਖ ਪ੍ਰਕਾਰ ਦੀਆਂ ਮਠਿਆਈਆਂ ਦੇ ਲੰਗਰ ਲਗਾਏ ਜਾਂਦੇ ਹਨ ਜਿਸ ਵਿਚ ਕਈ ਕੁਇਟਲ ਮਠਿਆਈ  ਸੰਗਤ ਨੁੰ ਵਰਤਾਈ ਜਾਦੀ ਹੈ ਸਪੇਸਲ ਦੇਸੀ ਘਿਉ ਦੀ ਮਠਿਆਈ  ਵੱਖਰੋ ਵੱਖ ਭਾਤ ਦੀ ਹੁੰਦੀ ਹੈ  ਜੋ ਕਿ ਆਕਰਸ਼ਣ ਦਾ ਕੇਂਦਰ ਰਹਿੰਦੇ ਹਨ ਅਤੇ ਇਸ ਨੁੰ ਬਣਾਉਣ  ਤਿਆਰ  ਕਰਨ ਲਈ 15  ਦਿਨਾ ਤੋ ਤਿਆਰੀਆਂ  ਵੱਡੇ ਪੱਧਰ ਤੇ ਕਰਨਿਆ ਸੁਰੂ ਕਰ ਦਿੰਦੇ ਹਨ  ਇਸ ਤੋਂ ਇਲਾਵਾ ਸਥਾਨਕ ਸੰਗਤਾਂ ਵੱਲੋ ਵੀ ਵੱਡੀ ਗਿਣਤੀ ਵਿਚ ਸੰਗਤਾਂ ਲਈ ਲੰਗਰ ਅਤੇ ਹੋਰ ਸਟਾਲਾ ਤੇ ਵੱਖ ਵੱਖ ਪਕਵਾਨਾ ਦੇ ਲੰਗਰਾ ਦਾ ਪ੍ਰਬੰਧ ਕੀਤਾ ਜਾਂਦਾ ਹੈ।

ਇਤਹਾਸ: ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਕਾਰਜ ਲਾਹੌਰ ਦੇ ਰਹਿਣ ਵਾਲੇ ਹਰਜੱਸ ਜੀ ਦੀ ਸੁਪਤਰੀ ਜੀਤੋ ਜੀ ਨਾਲ ਤੈਅ ਹੋਏ ਸਨ ਪ੍ਰੰਤੂ ਉਸ ਸਮੇਂ ਲਾਹੌਰ ਚ ਹਲਾਤ ਠੀਕ ਨਾ ਹੋਣ ਕਰਕੇ ਬਰਾਤ ਲੈਕੇ ਜਾਣਾ ਸੰਭਵ ਨਹੀਂ ਸੀ, ਲਾਹੌਰ ਨਿਵਾਸੀ ਹਰਜੱਸ ਜੀ ਨੂੰ ਇਸ ਸਥਾਨਕ ਤੇ ਬੁਲਾਵਾ ਭੇਜਿਆ ਗਿਆ ਤੇ ਇਕ ਨਵਾ ਲਾਹੌਰ ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕ ਵਸਾਇਆ ਗਿਆ ਤੇ ਇਸਦਾ ਨਾ ਗੁਰੂ ਕਾ ਲਾਹੋਰ ਰੱਖਿਆ ਗਿਆ। ਇਸ ਸਮੇਂ ਇਹ ਸਥਾਨਕ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਵਿੱਚ ਪੈਂਦਾ ਹੈ। ਜੋ ਸ੍ਰੀ ਅਨੰਦਪੁਰ  ਸਾਹਿਬ ਤੋ 25 ਕੁ ਕਿਲੋਮੀਟਰ  ਪੈਦਾ ਹੈ 

 

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.