ਤਾਜਾ ਖਬਰਾਂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਫਰਵਰੀ: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵੱਖ-ਵੱਖ ਵਿਭਾਗਾਂ ਨੂੰ ਪੱਤਰ ਲਿਖ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਹਰਮੀਟੇਜ ਫਾਰਮਜ਼ ਪਿੰਡ ਕਰੌਰਾਂ 'ਤੇ ਲਗਾਈ ਗਈ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਹੈ। ਉਨ੍ਹਾਂ ਇਹ ਹਦਾਇਤ ਆਬਕਾਰੀ ਵਿਭਾਗ ਦੇ ਉਕਤ ਰਿਸੋਰਟ ਅਤੇ ਦੋ ਹੋਰਾਂ ਖ਼ਿਲਾਫ਼ ਨਾਜਾਇਜ਼ ਸ਼ਰਾਬ ਵਰਤਾਉਣ ਦੇ ਦੋਸ਼ ਹੇਠ ਕਾਰਵਾਈ ਕਰਨ ਤੋਂ ਬਾਅਦ ਜਾਰੀ ਕੀਤੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਸੋਮਵਾਰ ਸ਼ਾਮ ਨੂੰ ਦੱਸਿਆ ਕਿ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਦੋ ਦਿਨ ਪਹਿਲਾਂ ਹਰਮੀਟੇਜ ਫਾਰਮਜ਼ ਪਿੰਡ ਕਰੌਰਾਂ, ‘ਉਡਾਣ ਮਨੋਰ’ ਪਿੰਡ ਰਾਮਗੜ੍ਹ (ਬਲੌਂਗੀ) ਐਸ.ਏ.ਐਸ.ਨਗਰ ਮੁਹਾਲੀ ਅਤੇ ਫੋਰੈਸਟ ਹਿੱਲ ਰਿਜ਼ੋਰਟ, ਨਯਾਗਾਓਂ ਵਿਖੇ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਹਰਮੀਟੇਜ ਫਾਰਮਜ਼ ਦੇ ਖਿਲਾਫ ਪੰਜਾਬ ਐਕਸਾਈਜ਼ ਐਕਟ 1914 ਦੀ ਧਾਰਾ 61(1)(14 ਅਤੇ 68 (1)(14) ਦੇ ਤਹਿਤ ਥਾਣਾ ਨਯਾਗਾਓਂ ਵਿਖੇ ਅਤੇ ਉਡਾਨ ਮਨੋਰ 'ਤੇ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 61(1)(14) ਦੇ ਖਿਲਾਫ ਐਫ.ਆਈ.ਆਰ. ਪੀ.ਐਸ.ਬਲੌਂਗੀ ਵਿਖੇ ਆਬਕਾਰੀ ਅਧਿਕਾਰੀਆਂ ਦੇ ਬਿਆਨਾਂ ਤੇ ਪਰਚਾ ਦਰਜ ਕੀਤਾ ਗਿਆ ਹੈ ਜਦੋਂ ਕਿ ਫਾਰੈਸਟ ਹਿੱਲ ਰਿਜ਼ੋਰਟ ਦਾ ਪੰਜਾਬ ਸ਼ਰਾਬ ਲਾਇਸੈਂਸ ਨਿਯਮ 1956 ਨਿਯਮ 38 (14)(1) ਅਤੇ ਪੰਜਾਬ ਨਸ਼ਾ ਲਾਇਸੈਂਸ ਅਤੇ ਸੇਲ ਆਰਡਰ 1956 ਨਿਯਮ 1 ਦੀ ਉਲੰਘਣਾ ਕਰਨ ਲਈ ਚਲਾਨ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਆਬਕਾਰੀ ਵਿਭਾਗ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਦੇ ਆਧਾਰ 'ਤੇ ਅੱਜ ਇਹ ਪਾਇਆ ਗਿਆ ਹੈ ਕਿ ਐੱਨਜੀਟੀ ਦੇ ਹੁਕਮਾਂ ਦੇ ਬਾਵਜੂਦ ਹਰਮੀਟੇਜ ਫਾਰਮਜ਼ ਅਜੇ ਵੀ ਸਮਾਗਮ ਕਰ ਰਹੇ ਹਨ, ਜੋ ਕਿ ਰਿਜ਼ੋਰਟ 'ਤੇ ਐੱਨ.ਜੀ.ਟੀ ਵੱਲੋਂ ਲਗਾਈ ਪਾਬੰਦੀ ਦੀ ਉਲੰਘਣਾ ਹੈ। ਜ਼ਿਕਰਯੋਗ ਹੈ ਕਿ ਸ਼ੋਰ ਪ੍ਰਦੂਸ਼ਣ ਦੀ ਪਰੇਸ਼ਾਨੀ ਦੇ ਚਲਦਿਆਂ ਇੱਕ ਵਿਅਕਤੀ ਦੁਆਰਾ (2023 ਦਾ ਓ ਏ ਨੰ. 161 ਸਿਰਲੇਖ ਰਾਣਾ ਇਕਬਾਲ ਸਿੰਘ ਜੌਲੀ ਅਤੇ ਓ.ਆਰ. V/S ਰਾਜ ਅਤੇ ਪੰਜਾਬ ਰਾਜ ਅਤੇ ਹੋਰ) ਵੱਲੋਂ ਉਕਤ ਰਿਸੋਰਟ ਖਿਲਾਫ਼ ਐੱਨ.ਜੀ.ਟੀ. ਨੂੰ ਸ਼ਿਕਾਇਤ ਕੀਤੀ ਗਈ ਸੀ।
ਉਨ੍ਹਾਂ ਕਿਹਾ ਕਿ ਉਪਰੋਕਤ ਹੁਕਮਾਂ ਅਨੁਸਾਰ ਹਰਮੀਟੇਜ ਫਾਰਮਜ਼ ਨੂੰ ਇਸ ਦੇ ਅਹਾਤੇ ਵਿੱਚ ਕੋਈ ਵੀ ਸਮਾਗਮ ਕਰਨ ਦੀ ਮਨਾਹੀ ਕੀਤੀ ਗਈ ਹੈ। ਉਨ੍ਹਾਂ ਨੇ ਆਮ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਐਨ ਜੀ ਟੀ ਦੇ ਹੁਕਮਾਂ ਦੇ ਮੱਦੇਨਜ਼ਰ, ਉਹ ਸਬੰਧਤ ਵਿਭਾਗਾਂ ਦੁਆਰਾ ਕਿਸੇ ਵੀ ਅਗਲੀ ਕਾਰਵਾਈ ਦਾ ਸਾਹਮਣਾ ਕਰਨ ਤੋਂ ਬਚਣ ਲਈ ਉੱਥੇ ਸਮਾਜਿਕ ਇਕੱਠਾਂ ਤੋਂ ਬਚਣ।
ਐਨਜੀਟੀ ਦੇ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀਆਂ ਹਦਾਇਤਾਂ ਐਸਡੀਐਮ ਖਰੜ, ਕਾਰਜਕਾਰੀ ਇੰਜਨੀਅਰ, ਪੀਪੀਸੀਬੀ, ਮੁਹਾਲੀ, ਈਓ, ਐਮਸੀ, ਨਵਾਂਗਾਓਂ, ਏਡੀਸੀ (ਯੂਡੀ), ਸੀਏ, ਗਮਾਡਾ, ਐਸਐਸਪੀ, ਐਸਏਐਸ ਨਗਰ, ਸਹਾਇਕ ਆਬਕਾਰੀ ਕਮਿਸ਼ਨਰ, ਐਸ.ਏ.ਐਸ. ਨਗਰ ਅਤੇ ਜ਼ਿਲ੍ਹਾ ਫਾਇਰ ਅਫ਼ਸਰ, ਐਸ.ਏ.ਐਸ.ਨਗਰ ਨੂੰ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਐੱਨ.ਜੀ.ਟੀ. ਦੇ ਹੁਕਮਾਂ ਦੀ ਹੋਰ ਉਲੰਘਣਾ ਨੂੰ ਰੋਕਣ ਲਈ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਡੀ.ਪੀ.ਆਰ.ਓ. ਨੂੰ ਆਖਿਆ ਗਿਆ ਹੈ।
ਇਸੇ ਦੌਰਾਨ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਵੀ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਕਿਸੇ ਵੀ ਰਿਸੋਰਟ ਆਦਿ ਵਿੱਚ ਕੋਈ ਸਮਾਗਮ ਕਰਨ ਤੋਂ ਪਹਿਲਾਂ ਉਸ ਕੋਲ ਸ਼ਰਾਬ ਵਰਤਾਉਣ ਦੀ ਐੱਲ-50 ਏ ਤਹਿਤ ਲੋੜੀਂਦੀ ਪ੍ਰਵਾਨਗੀ ਜ਼ਰੂਰ ਯਕੀਨੀ ਬਣਾ ਲੈਣ।
Get all latest content delivered to your email a few times a month.