IMG-LOGO
ਹੋਮ ਪੰਜਾਬ, ਚੰਡੀਗੜ੍ਹ, ਚੰਡੀਗੜ੍ਹ 'ਚ ਖੜ੍ਹੀ ਗੱਡੀ ਦਾ ਮੋਹਾਲੀ 'ਚ ਹੋਇਆ ਚਲਾਨ, ਪੜ੍ਹੋ...

ਚੰਡੀਗੜ੍ਹ 'ਚ ਖੜ੍ਹੀ ਗੱਡੀ ਦਾ ਮੋਹਾਲੀ 'ਚ ਹੋਇਆ ਚਲਾਨ, ਪੜ੍ਹੋ ਪੂਰੀ ਖ਼ਬਰ??

Admin User - Feb 12, 2024 05:42 PM
IMG

ਚੰਡੀਗੜ੍ਹ :ਚੰਡੀਗੜ੍ਹ ਦੇ ਸੈਕਟਰ 38 'ਚ ਖੜ੍ਹੀ ਇਨੋਵਾ ਕ੍ਰਿਸਟਾ ਗੱਡੀ ਦੇ ਮਾਲਕ ਨੂੰ ਮੋਹਾਲੀ 'ਚ ਚਲਾਨ ਸ਼ਨੀਵਾਰ ਨੂੰ ਹੋਣ ਦਾ  ਸੁਨੇਹਾ ਮਿਲਿਆ। ਇਸ ਤੋਂ ਥੋੜ੍ਹੀ ਦੇਰ ਬਾਅਦ ਉਸ ਨੂੰ ਚਲਾਨ ਭਰਨ ਦਾ ਵੀ ਮੇਸਜ (ਸੁਨੇਹਾ) ਮਿਲਿਆ। ਪਰ, ਕਾਰ ਮਾਲਕ ਉਮਾਕਾਂਤ ਦਾ ਕਹਿਣਾ ਹੈ ਕਿ ਜਿਸ ਸਮੇਂ ਇਹ ਚਲਾਨ ਜਾਰੀ ਕੀਤਾ ਗਿਆ ਸੀ, ਉਸ ਸਮੇਂ ਉਨ੍ਹਾਂ ਦੀ ਕਾਰ ਚੰਡੀਗੜ੍ਹ ਦੇ ਸੈਕਟਰ 38 ਦੇ ਦਫ਼ਤਰ ਦੇ ਬਾਹਰ ਖੜ੍ਹੀ ਸੀ। ਉਹ ਉਸ ਸਮੇਂ ਮੋਹਾਲੀ ਨਹੀਂ ਗਿਆ ਸੀ। ਇਹ ਸੰਭਵ ਹੈ ਕਿ ਕੋਈ ਵਿਅਕਤੀ ਉਸਦੇ ਵਾਹਨ ਦੇ ਨੰਬਰ ਦੀ ਦੁਰਵਰਤੋਂ ਕਰ ਰਿਹਾ ਹੈ। ਉਸ ਨੇ ਇਸ ਦੀ ਸ਼ਿਕਾਇਤ ਮੁਹਾਲੀ ਪੁਲੀਸ ਨੂੰ ਦਿੱਤੀ ਹੈ।

ਰਿਕਾਰਡ ਅਨੁਸਾਰ ਇਹ ਚਲਾਨ ਮੁਹਾਲੀ ਦੇ ਏਅਰਪੋਰਟ ਰੋਡ ’ਤੇ ਟਰੈਫਿਕ ਜ਼ੋਨ-3 ਵਿੱਚ ਜਾਰੀ ਕੀਤਾ ਗਿਆ ਸੀ। ਟ੍ਰੈਫਿਕ ਲਾਈਟਾਂ ਨੂੰ ਜੰਪ ਕਰਨ, ਪੁਲਸ ਕਰਮਚਾਰੀਆਂ ਨਾਲ ਦੁਰਵਿਵਹਾਰ ਕਰਨ ਅਤੇ ਜਾਣਕਾਰੀ ਦੇਣ ਤੋਂ ਇਨਕਾਰ ਕਰਨ 'ਤੇ ਚਲਾਨ ਜਾਰੀ ਕੀਤਾ ਗਿਆ ਹੈ। ਜਦੋਂਕਿ ਵਾਹਨ ਮਾਲਕ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵੱਲੋਂ ਅਜਿਹਾ ਕੁਝ ਨਹੀਂ ਹੋਇਆ ਹੈ।

ਪੰਜਾਬ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਉਸ ਨੇ ਕਿਹਾ ਹੈ ਕਿ ਉਹ ਚੰਡੀਗੜ੍ਹ ਵਿੱਚ ਆਪਣੇ ਦਫ਼ਤਰ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਸਕਦੇ ਹਨ। ਉਹ 2:45 ਤੋਂ ਬਾਅਦ ਕਿਤੇ ਵੀ ਦਫ਼ਤਰ ਤੋਂ ਬਾਹਰ ਨਹੀਂ ਗਿਆ।

ਕਾਰ ਮਾਲਕ ਉਮਾਕਾਂਤ ਨੇ ਦੱਸਿਆ ਕਿ ਉਹ ਦਿਨ ਵੇਲੇ ਡੇਰਾਬੱਸੀ ਗਿਆ ਸੀ, ਪਰ ਉਹ ਜ਼ੀਰਕਪੁਰ ਰਾਹੀਂ ਦੁਪਹਿਰ 2 ਵਜੇ ਚੰਡੀਗੜ੍ਹ ਪਰਤਿਆ। ਇਸ ਤੋਂ ਬਾਅਦ ਉਹ ਚੰਡੀਗੜ੍ਹ ਸਥਿਤ ਆਪਣੇ ਘਰ ਚਲਾ ਗਿਆ ਅਤੇ ਫਿਰ 2:45 'ਤੇ ਦਫਤਰ ਦੇ ਬਾਹਰ ਕਾਰ ਖੜ੍ਹੀ ਕਰ ਦਿੱਤੀ। ਪਰ, ਉਹ ਏਅਰਪੋਰਟ ਰੋਡ 'ਤੇ ਨਹੀਂ ਗਿਆ ਜਿੱਥੇ ਇਹ ਚਲਾਨ ਦੱਸਿਆ ਜਾਂਦਾ ਹੈ। ਫਿਰ ਇਹ ਚਲਾਨ ਕਿਵੇਂ ਹੋ ਸਕਦਾ ਹੈ?

ਚੰਡੀਗੜ੍ਹ ਦੇ ਡੀਸੀਪੀ ਟਰੈਫਿਕ ਮਹੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਚਲਾਨ ਸਬੰਧੀ ਸ਼ਿਕਾਇਤ ਮਿਲੀ ਹੈ। ਇਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਏਅਰਪੋਰਟ ਰੋਡ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਹੀ ਮਾਮਲੇ 'ਚ ਕੁਝ ਕਿਹਾ ਜਾ ਸਕਦਾ ਹੈ। ਪਰ, ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਉਕਤ ਚਲਾਨ ਏਅਰਪੋਰਟ ਰੋਡ 'ਤੇ ਟ੍ਰੈਫਿਕ ਜ਼ੋਨ-3 ਵਿੱਚ ਜਾਰੀ ਕੀਤਾ ਗਿਆ ਸੀ ਅਤੇ ਭੁਗਤਾਨ ਵੀ ਕਰ ਦਿੱਤਾ ਗਿਆ ਹੈ।

Share:

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਸੰਪਾਦਕ ਦਾ ਡੈਸਕ

Parminder Singh

Editor

ਕੱਪੜ ਛਾਣ

IMG
Watch LIVE TV
Khabarwaale TV
Subscribe

Get all latest content delivered to your email a few times a month.