ਤਾਜਾ ਖਬਰਾਂ
ਚੰਡੀਗੜ੍ਹ :- ਪੰਜਾਬ ਦੇ ਸਰਕਾਰੀ ਸਕੂਲਾਂ ਦਾ ਸਕੂਲ ਲੱਗਣ ਅਤੇ ਸਾਰੀ ਛੁੱਟੀ ਦਾ ਸਮਾਂ 1 ਅਪਰੈਲ ਤੋਂ ਸਵੇਰੇ 8 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਹੋਵੇਗਾ । ਭਾਵੇਂ ਬਹੁਤ ਸਾਰੇ ਅਧਿਆਪਕ ਪਿਛਲੇ ਲੰਬੇ ਸਮੇਂ ਦੀ ਤਰ੍ਹਾਂ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਜਾਣ ਵਾਲੀ ਸਮਾਂ ਸਾਰਨੀ ਦੀ ਚਿੱਠੀ ਉਡੀਕ ਕਰ ਰਹੇ ਹਨ । ਪਰ ਹੁਣ ਸਮਾਂ ਸਾਰਨੀ ਦੀ ਚਿੱਠੀ ਨਹੀਂ ਜਾਰੀ ਹੁੰਦੀ, ਕਿਉਂਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਿਯਮਾਂ ਅਨੁਸਾਰ 1 ਅਪ੍ਰੈਲ ਨੂੰ ਨਵਾਂ ਸੈਸ਼ਨ ਸ਼ੁਰੂ ਹੁੰਦਿਆਂ ਹੀ ਸਕੂਲ ਲੱਗਣ ਅਤੇ ਸਾਰੀ ਛੁੱਟੀ ਦਾ ਸਮਾਂ ਤਬਦੀਲ ਹੋ ਜਾਂਦਾ ਹੈ ।
Get all latest content delivered to your email a few times a month.