ਤਾਜਾ ਖਬਰਾਂ
ਨਵੀਂ ਦਿੱਲੀ :- ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ ਹੋਣ ਜਾ ਰਹੀਆਂ ਚੋਣਾਂ ਚ ਸ਼ਰੋਮਣੀ ਅਕਾਲੀ ਦਲ ਨੂੰ ਦਿੱਲੀ ਗੁਰਦੁਆਰਾ ਚੋਣ ਡਾਇਰੈਕਟਰ ਵਲੋ ਚੋਣ ਨਿਸ਼ਾਨ ਨਾ ਅਲਾਟ ਕਰਨ ਦੇ ਫੈਸਲੇ ਤੇ ਮਾਨਯੋਗ ਅਦਾਲਤ ਵਲੋ ਰੋਕ ਲਗਾਉਂਦਿਆਂ ਸ਼ਰੋਮਣੀ ਅਕਾਲੀ ਦਲ ਨੂੰ ਮੁੜ ਬਾਲਟੀ ਚੋਣ ਨਿਸ਼ਾਨ ਅਲਾਟ ਕਰਨ ਦੇ ਹੁਕਮ ਜਾਰੀ ਕੀਤੇ ਹਨ ਮਾਨਯੋਗ ਅਦਾਲਤ ਦੇ ਇਸ ਫੈਸਲੇ ਦਾ ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਨਿੱਘਾ ਸਵਾਗਤ ਕਰਦੀ ਹੈ, ਇਸ ਸਬੰਧੀ ਪ੍ਰੈਸ ਨੂੰ ਜਾਰੀ ਕੀਤੇ ਇਕ ਬਿਆਨ ਚ ਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਦਿਲਬਾਗ ਸਿੰਘ ਵਿਰਕ ਨੇ ਕਿਹਾ ਭਾਜਪਾ ਦੇ ਇਸ਼ਾਰੇ ਤੇ ਆਪਣੇ ਆਪ ਸਿੱਖ ਕੌਮ ਦੇ ਆਗੂ ਕਹਾਉਣ ਦਾ ਢੌਂਗ ਕਰ ਰਹੇ ਕੁਝ ਲੋਕਾਂ ਵਲੋ ਸ਼ਰੋਮਣੀ ਅਕਾਲੀ ਦਲ ਨੂੰ ਸਿਆਸੀ ਪਾਰਟੀ ਦੱਸ ਕੇ ਇਹਨਾਂ ਚੋਣਾਂ ਚ ਮਾਨਤਾ ਰੱਦ ਕਰਵਾਉਣ ਲਈ ਕੀਤੀਆਂ ਗਈਆ ਕੋਝੀਆਂ ਕੋਸ਼ਿਸ਼ਾਂ ਨੇ ਗੁਰੂ ਸਾਹਿਬਾਨ ਦੁਆਰਾ ਬਖਸ਼ੇ ਮੀਰੀ ਪੀਰੀ ਦੇ ਸਿਧਾਂਤ ਨੂੰ ਚੁਣੌਤੀ ਦਿੱਤੀ ਹੈ ,ਜੋ ਕਿ ਅਤਿ ਮੰਦਭਾਗੀ ਹੈ, ਜਿਸ ਦਾ ਇਹਨਾਂ ਚੋਣਾਂ ਚ ਸਿੱਖ ਸੰਗਤਾਂ ਮੂੰਹ ਤੋੜਵਾਂ ਜਵਾਬ ਇਹਨਾਂ ਲੋਕਾਂ ਨੂੰ ਜਰੂਰ ਦੇਣਗੀਆਂ, ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਜੌਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਉਹਨਾਂ ਦੀ ਟੀਮ ਵਲੋ ਜਿੱਥੇ ਗੁਰੂ ਘਰਾਂ ਵਿੱਚ ਸਚੁੱਜੇ ਪ੍ਰਬੰਧ, ਸਿੱਖਿਆ ਅਤੇ ਲੋਕਾਂ ਲਈ ਸਿਹਤ ਸਹੂਲਤਾਂ ਅਤੇ ਚੱਲ ਰਹੇ ਕਿਸਾਨੀ ਸ਼ੰਘਰਸ਼ ਚ ਜੋ ਯੋਗਦਾਨ ਪਾਇਆ ਹੈ, ਉਸ ਸੇਵਾ ਦਾ ਫਲ ਇਸ ਟੀਮ ਨੂੰ ਜਰੂਰ ਮਿਲੇਗਾ, ਉਹਨਾਂ ਨੇ ਇਸ ਫੈਸਲੇ ਅਨੁਸਾਰ ਨਿੰਦਕਾਂ ਦੇ ਮੂੰਹ ਕਾਲੇ ਹੋਣ ਤੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੂੰ ਫੋਨ ਤੇ ਵਧਾਈ ਦਿੰਦਿਆਂ ਇਹਨਾਂ ਚੋਣਾਂ ਚ ਫੈਡਰੇਸ਼ਨ ਵਲੋ ਡਟਵਾਂ ਸਮਰਥਨ ਦੇਣ ਦਾ ਐਲਾਨ ਕਰਦਿਆਂ ਸੰਗਤਾਂ ਨੂੰ ਖਰੇ ਖੋਟੇ ਦੀ ਪਹਿਚਾਣ ਕਰਨ ਦੀ ਅਪੀਲ ਕੀਤੀ ਹੈ
Get all latest content delivered to your email a few times a month.