ਤਾਜਾ ਖਬਰਾਂ
...
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਿਹਾਇਸ਼ ਚੰਡੀਗੜ੍ਹ ਵਿਖੇ ਬਾਹਰਲੇ ਵਾਲੇ ਪਾਸੇ ਨਵਾਂ ਐਡਿਟੋਰੀਅਮ ਹਾਲ ਬਣਾਇਆ ਗਿਆ ਹੈ। ਇਹ ਐਡੀਟੋਰੀਅਮ ਹਾਲ ਆਧਨਿਕ ਸਹੂਲਤਾਂ ਨਾਲ ਲੈਂਸ ਹੈ। ਇਸ ਦੀ ਮੁੱਖ ਮੰਤਰੀ ਅੱਜ ਖੁਦ ਰਸਮੀ ਤੌਰ ਤੇ ਸ਼ੁਰੂਆਤ ਪੰਜਾਬ ਦੇ ਮਾਣ ਮੱਤੇ ਅੰਤਰਰਾਸ਼ਟਰੀ ਤੇ ਓਲੰਪਿਕ ਖੇਡਾਂ ਵਿੱਚ ਭਾਗ ਲੈ ਚੁੱਕੇ ਖਿਡਾਰੀਆਂ ਨੂੰ ਗਜਟ ਅਫਸਰਾਂ ਦੀਆਂ ਨੌਕਰੀਆਂ ਦੇ ਨਿਯੁਕਤੀ ਪੱਤਰ ਦੇ ਕੇ ਕਰ ਰਹੇ ਹਨ।
ਇਸ ਹਾਲ ਵਿੱਚ 81 ਸਾਹਮਣੇ ਨਹੀਂ ਉਧਰ ਮੀਟਿੰਗ ਭਾਗ ਲੈਣ ਵਾਲੇ ਅਧਿਕਾਰੀਆਂ ਜਾਂ ਫਿਰ ਪੱਤਰਕਾਰਾਂ ਲਈ ਕੁਰਸੀਆਂ ਹਨ ਤੇ 5 ਕੁਰਸੀਆਂ ਸਾਹਮਣੇ ਸਟੇਜ ਤੇ ਵੀਆਈਪੀਜ ਲਈ ਹਨ। ਇਸ ਵਿੱਚ ਸਟੂਡੀਓ ਦੇ ਪੀਸੀਆਰ ਵਾਂਗ ਇੱਕ ਛੋਟਾ ਰੂਮ ਹੈ ,ਜਿਸ ਵਿੱਚ ਸਭ ਹਾਲ ਦਾ ਮਾਈਕ ,ਸਪੀਕਰਾਂ , ਸੀਸੀਟੀਵੀ ਕੈਮਰਿਆਂ ਦਾ ਕੰਟਰੋਲ ਹੈ। ਖਬਰ ਵਾਲੇ ਡਾਟ ਕਾਮ ਨੂੰ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਨੂੰ ਖਾਸ ਕਰਕੇ ਵੱਡੇ ਅਧਿਕਾਰੀਆਂ ਦੀਆਂ ਮੀਟਿੰਗਾਂ ਤੇ ਮਹੱਤਵਪੂਰਨ ਪ੍ਰੈਸ ਕਾਨਫਰੰਸਾਂ ਲਈ ਬਣਵਾਇਆ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਮੁੱਖ ਮੰਤਰੀ ਵੱਲੋਂ ਆਪਣੀ ਸੱਤਾ ਵਿੱਚ ਸਰਕਾਰ ਆਉਣ ਤੋਂ ਪਹਿਲਾਂ ਉੱਤਰ ਪ੍ਰਦੇਸ਼ ਵਿਖੇ ਤਤਕਾਲੀ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਹਾਂਜੀ ਸਰਹਿਸ ਤੇ ਅਜਿਹਾ ਐਡਿਟੋਰੀਅਮ ਦੇਖਿਆ ਸੀ । ਜਿਸ ਤੋਂ ਬਾਅਦ ਭਗਵੰਤ ਮਾਨ ਨੇ ਵੀ ਸੋਚਿਆ ਸੀ ਕਿ ਜਦੋਂ ਸਾਡੀ ਸਰਕਾਰ ਆਵੇਗੀ ਤਾਂ ਅਸੀਂ ਵੀ ਅਜਿਹਾ ਆਡਿਟੋਰੀਅਮ ਹਾਲ ਬਣਾਵਾਂਗੇ ।
ਖਬਰ ਵਾਲੇ ਡਾਟਕਾਮ ਨੂੰ ਮੁੱਖ ਮੰਤਰੀ ਦੇ ਦਰਬਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਉਲੰਪਿਕ ਜੇਤੂ ਖਿਡਾਰੀਆਂ ਨੂੰ ਨੌਕਰੀ ਨਿਯੁਕਤੀ ਪੱਤਰ ਮੁੱਖ ਮੰਤਰੀ ਹੇਠ ਲਿਖੇ ਖਿਡਾਰੀਆਂ ਨੂੰ ਦੇਣਗੇ।
10 ਖਿਡਾਰੀਆਂ ਨੂੰ ਕਲਾਸ ਵਨ ਅਫ਼ਸਰਾਂ ਦੇ ਨਿਯੁਕਤੀ ਪੱਤਰ ਦੇਣਗੇ
2021 'ਚ ਟੋਕੀਓ ਉਲੰਪਿਕ ਖੇਡਾਂ 'ਚ ਜੇਤੂ ਹਾਕੀ ਟੀਮ ਦੇ 9 ਖਿਡਾਰੀਆਂ ਨੂੰ ਮਿਲੇਗੀ ਨੌਕਰੀ
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਵੀ ਮਿਲੇਗੀ ਨੌਕਰੀ
6 ਖਿਡਾਰੀਆਂ ਨੂੰ PPS ਤੇ 4 ਖਿਡਾਰੀਆਂ ਨੂੰ PCS ਵਜੋਂ ਮਿਲੇਗੀ ਨੌਕਰੀ
ਮੁੱਖ ਮੰਤਰੀ ਰਿਹਾਇਸ਼ 'ਤੇ ਸਵੇਰੇ 11 ਵਜੇ ਹੋਵੇਗਾ ਨਿਯੁਕਤੀ ਪੱਤਰ ਵੰਡ ਸਮਾਗਮ
ਪੀ.ਪੀ.ਐਸ (ਡੀ.ਐਸ.ਪੀ)
1. ਹਰਮਨਪ੍ਰੀਤ ਸਿੰਘ (ਭਾਰਤੀ ਹਾਕੀ ਟੀਮ)
2. ਮਨਦੀਪ ਸਿੰਘ (ਭਾਰਤੀ ਹਾਕੀ ਟੀਮ)
3. ਦਿਲਪ੍ਰੀਤ ਸਿੰਘ (ਭਾਰਤੀ ਹਾਕੀ ਟੀਮ)
4. ਵਰੁਣ ਕੁਮਾਰ (ਭਾਰਤੀ ਹਾਕੀ ਟੀਮ)
5. ਸ਼ਮਸ਼ੇਰ ਸਿੰਘ (ਭਾਰਤੀ ਹਾਕੀ ਟੀਮ)
6. ਹਰਮਨਪ੍ਰੀਤ ਕੌਰ (ਭਾਰਤੀ ਕ੍ਰਿਕਟ ਟੀਮ)
ਪੀ.ਸੀ.ਐਸ ਅਫ਼ਸਰ
1. ਰੁਪਿੰਦਰ ਪਾਲ ਸਿੰਘ (ਭਾਰਤੀ ਹਾਕੀ ਟੀਮ)
2. ਸਿਮਰਨਜੀਤ ਸਿੰਘ (ਭਾਰਤੀ ਹਾਕੀ ਟੀਮ)
3. ਹਾਰਦਿਕ ਸਿੰਘ (ਭਾਰਤੀ ਹਾਕੀ ਟੀਮ)
4. ਗੁਰਜੰਟ ਸਿੰਘ (ਭਾਰਤੀ ਹਾਕੀ ਟੀਮ)
Get all latest content delivered to your email a few times a month.