IMG-LOGO
ਹੋਮ ਖੇਡਾਂ: ਤਲਾਕ ਦੀਆਂ ਖ਼ਬਰਾਂ ਵਿਚਾਲੇ ਪਾਕਿਸਤਾਨ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ...

ਤਲਾਕ ਦੀਆਂ ਖ਼ਬਰਾਂ ਵਿਚਾਲੇ ਪਾਕਿਸਤਾਨ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਸ਼ੋਏਬ ਮਲਿਕ ਦਾ ਤੀਜਾ ਵਿਆਹ: ਪੜ੍ਹੋ ਪਾਕਿਸਤਾਨੀ ਦੀ ਕਿਸ ਅਦਾਕਾਰਾ ਨਾਲ ਕਰਵਾਇਆ ਵਿਆਹ

Admin User - Jan 20, 2024 03:41 PM
IMG

.

ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ਼ੋਏਬ ਮਲਿਕ ਨੇ ਸਾਨੀਆ ਮਿਰਜ਼ਾ ਨਾਲ ਤਲਾਕ ਦੀਆਂ ਖ਼ਬਰਾਂ ਵਿਚਾਲੇ ਤੀਜਾ ਵਿਆਹ ਕੀਤਾ ਹੈ। 41 ਸਾਲ ਦੇ ਸ਼ੋਏਬ ਨੇ ਹੁਣ 30 ਸਾਲ ਦੀ ਪਾਕਿਸਤਾਨੀ ਅਦਾਕਾਰਾ ਸਨਾ ਜਾਵੇਦ ਨਾਲ ਵਿਆਹ ਕਰਵਾਇਆ ਹੈ। ਸ਼ੋਏਬ ਨੇ ਸ਼ਨੀਵਾਰ ਨੂੰ ਸਨਾ ਨਾਲ ਫੋਟੋ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ।

ਸ਼ੋਏਬ ਦਾ ਪਹਿਲਾ ਵਿਆਹ ਆਇਸ਼ਾ ਸਿੱਦੀਕੀ ਨਾਲ ਹੋਇਆ ਸੀ। ਤਲਾਕ ਤੋਂ ਬਾਅਦ ਉਸ ਨੇ 2010 ਵਿੱਚ ਸਾਬਕਾ ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨਾਲ ਵਿਆਹ ਕਰਵਾਇਆ ਸੀ। ਸਾਨੀਆ ਅਤੇ ਸ਼ੋਏਬ ਦੇ ਤਲਾਕ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ।

ਪਾਕਿਸਤਾਨ ਅਦਾਕਾਰ ਸਨਾ ਜਾਵੇਦ ਨੇ ਆਪਣੇ ਇੰਸਟਾਗ੍ਰਾਮ ਦੇ ਬਾਇਓ 'ਚ ਆਪਣੇ ਪਤੀ ਸ਼ੋਏਬ ਮਲਿਕ ਦਾ ਨਾਂ ਵੀ ਜੋੜਿਆ ਹੈ। ਪਹਿਲਾਂ ਉਸ ਦੇ ਅਕਾਊਂਟ 'ਤੇ 'ਸਨਾ ਜਾਵੇਦ' ਲਿਖਿਆ ਹੋਇਆ ਹੁੰਦਾ ਸੀ ਪਰ ਹੁਣ ਉਨ੍ਹਾਂ ਨੇ ਆਪਣੇ ਅਕਾਊਂਟ 'ਤੇ 'ਸਨਾ ਸ਼ੋਏਬ ਮਲਿਕ' ਲਿਖਿਆ ਹੈ। ਇੰਸਟਾਗ੍ਰਾਮ 'ਤੇ ਉਸ ਦੀ ਆਖਰੀ ਪੋਸਟ ਵੀ ਮਲਿਕ ਨਾਲ ਉਸ ਦੇ ਵਿਆਹ ਵਾਲੀ ਸੀ। ਜਿਸਦਾ ਕੈਪਸ਼ਨ ਹੈ, 'ਅਲਹਮਦੁਲਿਲਾਹ, ਅਤੇ ਉਸਨੇ ਸਾਨੂੰ ਜੋੜਿਆਂ ਵਿੱਚ ਬਣਾਇਆ।'

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.